ਭਾਰਤੀ ਰੇਲਵੇ ਨੇ ਲਾਂਚ ਕੀਤੀ ਪਹਿਲੀ ਸੋਲਰ ਡੀ. ਈ. ਐੱਮ. ਯੂ. ਟਰੇਨ

Saturday, Jul 15, 2017 - 11:44 AM (IST)

ਨਵੀਂ ਦਿੱਲੀ—ਰੇਲਵੇ ਨੇ ਪਹਿਲੀ ਸੂਰਜੀ ਊਰਜਾ ਯੁਕਤ (ਸੋਲਰ) ਡੀ. ਈ. ਐੱਮ. ਯੂ. (ਡੀਜ਼ਲ ਇਲੈਕਟ੍ਰਿਕ ਮਲਟੀ ਯੂਨਿਟ) ਟਰੇਨ ਲਾਂਚ ਕੀਤੀ ਹੈ। ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ 'ਤੇ ਟਰੇਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਦਿੱਲੀ ਦੇ ਸਰਾਏ ਰੋਹਿਲਾ ਸਟੇਸ਼ਨ ਤੋਂ ਹਰਿਆਣੇ ਦੇ ਫਾਰੂਖ ਨਗਰ ਸਟੇਸ਼ਨ ਵਿਚਾਲੇ ਚਲਣ ਵਾਲੀ ਇਸ ਟਰੇਨ ਦੇ 8 ਡੱਬਿਆਂ 'ਤੇ ਕੁਲ 16 ਸੋਲਰ ਪੈਨਲ ਲੱਗੇ ਹਨ। ਮੇਕ ਇਨ ਇੰਡੀਆ ਮੁਹਿੰਮ ਤਹਿਤ ਬਣੇ ਇਸ ਸੋਲਰ ਪੈਨਲਸ 'ਤੇ ਲਾਗਤ 54 ਲੱਖ ਰੁਪਏ ਆਈ ਹੈ। ਦੁਨੀਆ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਸੋਲਰ ਪੈਨਲਾਂ ਦੀ ਵਰਤੋਂ ਰੇਲਵੇ 'ਚ ਗਰਿੱਡ ਦੇ ਰੂਪ 'ਚ ਹੋ ਰਹੀ ਹੈ।    ਲਾਂਚਿੰਗ ਵੇਲੇ ਪ੍ਰਭੂ ਨੇ ਕਿਹਾ ਕਿ ਭਾਰਤੀ ਰੇਲਵੇ ਸਾਫ ਅਤੇ ਅਕਸ਼ੈ ਊਰਜਾ ਨੂੰ ਉਤਸ਼ਾਹ ਦੇਣ ਪ੍ਰਤੀ ਵਚਨਬੱਧ ਹੈ। ਉਥੇ ਹੀ ਰੇਲਵੇ ਬੋਰਡ ਦੇ ਮੈਂਬਰ (ਰਾਲਿੰਗ ਸਟਾਕ) ਰਵਿੰਦਰ ਗੁਪਤਾ ਨੇ ਕਿਹਾ ਕਿ ਸੋਲਰ ਪੈਨਲ ਪਹਿਲਾਂ ਸ਼ਹਿਰੀ ਟਰੇਨਾਂ ਅਤੇ ਫਿਰ ਲੰਮੀ ਦੂਰੀ ਦੀਆਂ ਟਰੇਨਾਂ 'ਚ ਲਾਏ ਜਾਣਗੇ। ਅਗਲੇ ਕੁੱਝ ਦਿਨਾਂ 'ਚ 50 ਹੋਰ ਕੋਚਾਂ 'ਚ ਇਸੇ ਤਰ੍ਹਾਂ ਹੀ ਸੋਲਰ ਪੈਨਲਸ ਲਾਉਣ ਦੀ ਯੋਜਨਾ ਹੈ।


Related News