ਭਾਰਤੀ ਰੇਲਵੇ ਨੇ ਭਾੜੇ ਦੀ ਲੋਡਿੰਗ ਤੋਂ ਕੀਤੀ 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਕਮਾਈ

12/02/2023 3:44:14 PM

ਨਵੀਂ ਦਿੱਲੀ - ਭਾਰਤੀ ਰੇਲਵੇ ਨੇ ਇਸ ਸਾਲ ਅਪ੍ਰੈਲ ਤੋਂ ਨਵੰਬਰ ਤੱਕ ਇੱਕ ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਮਾਲ ਢੋਣ ਦਾ ਟੀਚਾ ਹਾਸਲ ਕੀਤਾ ਹੈ। ਰੇਲ ਮੰਤਰਾਲੇ ਨੇ ਕਿਹਾ ਕਿ ਇਹ ਪਿਛਲੇ ਸਾਲ ਦੀ ਇਸੇ ਮਿਆਦ 'ਚ ਮਾਲ ਢੁਆਈ ਦੇ ਮੁਕਾਬਲੇ 36 ਮੀਟ੍ਰਿਕ ਟਨ ਜ਼ਿਆਦਾ ਹੈ। ਮੰਤਰਾਲੇ ਨੇ ਕਿਹਾ ਕਿ ਇਸ ਸਾਲ ਅਪ੍ਰੈਲ ਤੋਂ ਨਵੰਬਰ ਤੱਕ ਰੇਲਵੇ ਨੇ 1 ਲੱਖ 10 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 4 ਹਜ਼ਾਰ ਕਰੋੜ ਰੁਪਏ ਜ਼ਿਆਦਾ ਹੈ।

ਇਹ ਵੀ ਪੜ੍ਹੋ :   ਮੋਬਾਇਲ ਸਿਮ ਖ਼ਰੀਦਣ-ਵੇਚਣ ਦੇ ਨਵੇਂ ਨਿਯਮ ਹੋਏ ਲਾਗੂ, ਉਲੰਘਣਾ ਕਰਨ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ

ਮੰਤਰਾਲੇ ਨੇ ਕਿਹਾ ਕਿ ਇਸ ਸਾਲ ਨਵੰਬਰ ਦੌਰਾਨ, ਰੇਲਵੇ ਨੇ ਲਗਭਗ 65 ਮੀਟਰਕ ਟਨ ਕੋਲਾ, 14 ਮੀਟਰਿਕ ਟਨ ਲੋਹਾ, ਲਗਭਗ 5 ਮੀਟਰਿਕ ਟਨ ਪਿਗ ਆਇਰਨ ਅਤੇ ਤਿਆਰ ਸਟੀਲ ਅਤੇ ਲਗਭਗ 6 ਮੀਟਰਿਕ ਟਨ ਖਾਦ ਦੀ ਢੋਆ-ਢੁਆਈ ਕੀਤੀ ਹੈ। 

ਇਹ ਵੀ ਪੜ੍ਹੋ :   ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਨੂੰ ਝਟਕਾ, ਉਪਭੋਗਤਾ ਫੋਰਮ ਨੇ 6 ਲੱਖ ਰੁਪਏ ਅਦਾ ਕਰਨ ਦਾ ਦਿੱਤਾ ਹੁਕਮ

ਇਹ ਵੀ ਪੜ੍ਹੋ :    UPI ਲੈਣ-ਦੇਣ ਨਵੇਂ ਉੱਚੇ ਪੱਧਰ 'ਤੇ, FASTag 'ਤੇ ਵੀ ਦੇਖਣ ਨੂੰ ਮਿਲਿਆ ਵੱਡਾ ਲੈਣ-ਦੇਣ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur