ਐਪਲ ਲਈ ਭਾਰਤੀ ਬਾਜ਼ਾਰ ਅਹਿਮ, ਦੇਸ਼ ''ਚ ਜਲਦ ਖੁੱਲਣਗੇ ਬ੍ਰਾਂਡੇਡ ਸਟੋਰਸ : ਟਿਮ ਕੁਕ

05/03/2019 6:45:36 PM

ਕੈਲੀਫੋਰਨੀਆ—ਦੁਨੀਆ ਦੀ ਪ੍ਰਮੁੱਖ ਟੈਕਨਾਲੋਜੀ ਕੰਪਨੀਆਂ 'ਚ ਸ਼ੁਮਾਰ ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਇਕ ਵਾਰ ਫਿਰ ਕਿਹਾ ਕਿ ਉਨ੍ਹਾਂ ਲਈ ਭਾਰਤੀ ਬਾਜ਼ਾਰ ਕਾਫੀ ਅਹਿਮ ਹੈ। ਕੁਕ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਭਾਰਤ 'ਚ ਉਨ੍ਹਾਂ ਦਾ ਵਿਨਿਰਮਾਣ ਕਾਰਜ ਸ਼ੁਰੂ ਹੋਣ ਅਤੇ ਨਵੇਂ ਸਟੋਰ ਖੁੱਲਣ ਤੋਂ ਬਾਅਦ ਕੰਪਨੀ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਕੰਪਨੀ ਦੇ ਬ੍ਰਾਂਡੇਡ ਰਿਟੇਲ ਸਟੋਰ ਖੁੱਲਣ ਨਾਲ ਆਉਣ ਵਾਲੇ ਦਿਨਾਂ 'ਚ ਆਈਫੋਨ ਦੇ ਮੌਜੂਦਾ ਵਿਨਿਰਮਾਣ 'ਚ ਜ਼ਿਆਦਾਤਰ ਵਾਧਾ ਹੋਵੇਗਾ। ਕੁਕ ਨੇ ਕਿਹਾ ਕਿ ਕੰਪਨੀ ਨੇ ਭਾਰਤ 'ਚ ਕੁਝ ਵਿਵਸਥਾ ਕੀਤਾ ਹੈ ਅਤੇ ਸ਼ੁਰੂ 'ਚ ਉਸ ਦੇ ਬਿਹਤਰ ਨਤੀਜੇ ਆਏ ਹਨ।

PunjabKesari

ਬ੍ਰਾਂਡੇਡ ਸਟੋਰ ਖੋਲ੍ਹਣਗੇ ਕੁਕ
ਉਨ੍ਹਾਂ ਨੇ ਕਿਹਾ ਕਿ 'ਲੰਬੀ ਮਿਆਦ 'ਚ ਭਾਰਤ ਕਾਫੀ ਮਹੱਤਵਪੂਰਨ ਬਾਜ਼ਾਰ ਹੈ। ਛੋਟੇ ਸਮੇਂ 'ਚ ਇਹ ਚੁਣੌਤੀਪੂਰਣ ਬਾਜ਼ਾਰ ਹੈ ਪਰ ਅਸੀਂ ਬਹੁਤ ਕੁਝ ਸਿਖ ਰਹੇ ਹਾਂ। ਐਪਲ ਦੇ ਸੀ.ਈ.ਓ. ਨੇ ਕਿਹਾ ਕਿ ਅਸੀਂ ਭਾਰਤ 'ਚ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਹੈ ਜੋ ਸਹੀ ਢੰਗ ਨਾਲ ਬਾਜ਼ਾਰ ਦੀ ਖਪਤ ਦੀ ਪੂਰਤੀ ਕਰਨ ਲਈ ਕਾਫੀ ਜ਼ਰੂਰੀ ਹੈ। ਐਪਲ ਨੇ ਭਾਰਤ 'ਚ ਨਿਰਮਾਣ ਦੀ ਆਪਣੀ ਯੋਜਨਾ ਨੂੰ ਉਤਸ਼ਾਹਿਤ ਕਰਦੇ ਹੋਏ ਬੈਂਗਲੁਰੂ ਸਥਿਤੀ ਆਪਣੇ ਸਪਲਾਇਰ ਵਿਸਟਰਨ ਦੇ ਕੇਂਦਰ 'ਚ ਆਈਫੋਨ-7 ਦੀ ਅਸੈਂਬਲਿੰਗ ਸ਼ੁਰੂ ਕਰ ਦਿੱਤੀ ਹੈ। ਕੁਕ ਨੇ ਭਾਰਤ 'ਚ ਕੰਪਨੀ ਦੇ ਬ੍ਰਾਂਡੇਡ ਸਟੋਰ ਖੋਲ੍ਹਣ 'ਤੇ ਵੀ ਜ਼ੋਰ ਦਿੱਤਾ।

PunjabKesari

ਉਨ੍ਹਾਂ ਨੇ ਕਿਹਾ ਕਿ ਅਸੀਂ ਉੱਥੇ ਰਿਟੇਲ ਸਟੋਰ ਖੋਲ੍ਹਾਂਗੇ ਅਤੇ ਅਸੀਂ ਇਸ ਦੀ ਮੰਜ਼ੂਰੀ ਲਈ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ। ਇਸ ਲਈ ਅਸੀਂ ਆਪਣੀ ਪੂਰੀ ਤਾਕਤ ਨਾਲ ਉੱਥੇ ਜਾਣ ਦੀ ਯੋਜਨਾ ਬਣਾਈ ਹੈ। ਐਪਲ ਹੌਲੀ-ਹੌਲੀ ਭਾਰਤੀ ਬਾਜ਼ਾਰ 'ਚ ਆਪਣੀ ਗਹਿਰੀ ਪੈਠ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਜ਼ਾਹਿਰ ਹੈ ਕਿ ਭਾਰਤ 'ਚ 45 ਕਰੋੜ ਲੋਕ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਨ, ਜਿਨ੍ਹਾਂ 'ਚ ਜ਼ਿਆਦਾਤਰ ਐਂਡ੍ਰਾਇਡ ਹੈ ਅਤੇ ਉਹ ਵੀ ਚੀਨ ਤੋਂ ਆਉਂਦੇ ਹਨ।

PunjabKesari

ਐਪਲ ਲਈ ਮੁਸ਼ਕਲ ਰਿਹਾ ਪਿਛਲਾ ਸਾਲ
ਭਾਰਤ 'ਚ ਜਦ ਸਮਾਰਟਫੋਨ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਕੀਮਤ ਸਭ ਤੋਂ ਪਹਿਲਾ ਅਹਿਮ ਰਹਿੰਦੀ ਹੈ। ਕਾਊਂਟ੍ਰਰ ਪੁਆਇੰਟ ਰਿਸਰਚ ਦੇ ਏਸੋਸੀਏਟ ਡਾਇਰੈਕਟਰ ਤਰੁਣ ਪਾਠਕ ਮੁਤਾਬਕ ਐਪਲ ਲਈ ਇਕ ਨਵੀਂ ਸ਼ੁਰੂਆਤ ਹੈ ਜਦ ਕੰਪਨੀ ਅਸੈਂਬਲਿੰਗ ਦਾ ਕੰਮ ਸਥਾਨਕ ਪੱਧਰ 'ਤੇ ਸ਼ੁਰੂ ਕਰਨ ਜਾ ਰਹੀ ਹੈ। ਪਾਠਕ ਨੇ ਕਿਹਾ ਕਿ ਇਸ ਨੂੰ 400 ਡਾਲਰ ਤੋਂ ਜ਼ਿਆਦਾ ਦੀ ਕੀਮਤ ਵਰਗ 'ਚ ਹੋ ਰਹੇ ਵਿਸਤਾਰ ਦਾ ਟੀਚਾ ਬਣਾਉਣ ਦੀ ਜ਼ਰੂਰਤ ਹੈ। ਪਿਛਲੇ ਇਕ ਸਾਲ ਭਾਰਤ 'ਚ ਐਪਲ ਲਈ ਮੁਸ਼ਕਲ ਦੌਰ ਰਿਹਾ, ਜਦ ਉਸ ਦੀ ਬਾਜ਼ਾਰ ਹਿੱਸੇਦਾਰੀ 2019 ਦੀ ਪਹਿਲੀ ਤਿਮਾਹੀ 'ਚ ਘਟ ਕੇ ਇਕ ਫੀਸਦੀ ਤੋਂ ਘੱਟ ਹੋ ਗਈ।


Karan Kumar

Content Editor

Related News