ਕੋਰੋਨਾ ਤੋਂ ਪਹਿਲਾਂ ਵਾਲੇ ਪੱਧਰ ''ਤੇ ਨਹੀਂ ਪੁੱਜ ਸਕੇਗੀ ਅਰਥਵਿਵਸਥਾ : ਰਿਪੋਰਟ

09/07/2020 6:34:20 PM

ਨਵੀਂ ਦਿੱਲੀ- ਦੁਨੀਆ ਦੇ ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਅਜੇ ਜਾਰੀ ਹੈ। ਅਜਿਹੇ ਵਿਚ ਵਿਸ਼ਵ ਅਰਥਵਿਵਸਥਾ ਦੇ 2022 ਤੋਂ ਪਹਿਲਾਂ ਕੋਰੋਨਾ ਤੋਂ ਪਹਿਲਾਂ ਦੇ ਪੱਧਰ 'ਤੇ ਪੁੱਜਣ ਦੀ ਉਮੀਦ ਨਹੀਂ ਹੈ।

ਇਕ ਰਿਪੋਰਟ ਵਿਚ ਇਸ ਸਬੰਧੀ ਜਾਣਕਾਰੀ ਦਾ ਅੰਦਾਜ਼ਾ ਲਗਾਇਆ ਗਿਆ ਹੈ। ਡਨ ਐਂਡ ਬ੍ਰੈਂਡਸਟ੍ਰੀਟ ਦੀ ਦੇਸ਼ਾਂ ਦੇ ਕੋਰੋਨਾ ਸਬੰਧੀ ਖਤਰੇ 'ਤੇ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਜੇ ਤੱਕ ਮਹਾਮਾਰੀ ਦੇ ਬਾਰੇ ਕੁਝ ਵਰਗੀਕਰਣ ਨਹੀਂ ਕੀਤਾ ਜਾ ਸਕਦਾ ਹੈ। 

ਕੁੱਝ ਅਰਥਵਿਵਸਥਾਵਾਂ ਵਿਚ ਤੀਜੀ ਤਿਮਾਹੀ ਵਿਚ ਗਤੀਵਿਧੀਆਂ ਸੁਧਰੀਆਂ ਹਨ। ਇਸ ਦਾ ਪਤਾ ਖਰੀਦ ਪ੍ਰਬੰਧਕ ਸੂਚਕਾਂਕ, ਗੂਗਲ ਦੇ ਮੋਬਿਲਿਟੀ ਅੰਕੜਿਆਂ ਅਤੇ ਮਹੀਨੇ ਦੇ ਆਰਥਿਕ ਅੰਕੜਿਆਂ ਤੋਂ ਚੱਲਦਾ ਹੈ।
ਡਨ ਐਂਡ ਬ੍ਰੈਂਡਸਟ੍ਰੀਟ ਦੇ ਮੁੱਖ ਅਰਥ ਸ਼ਾਸਤਰੀ ਅਰੁਣ ਸਿੰਘ ਨੇ ਕਿਹਾ, " ਬੇਰੋਜ਼ਗਾਰੀ ਅਜੇ ਵਧਦੀ ਰਹੇਗੀ। ਸਰਕਾਰੀ ਪ੍ਰੋਗਰਾਮ ਖਤਮ ਹੋ ਰਹੇ ਹਨ ਅਤੇ ਹੁਣ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ। ਚੌਥੀ ਤਿਮਾਹੀ ਵਿਚ ਰੀਵਾਇਵਲ ਕਮਜ਼ੋਰ ਹੋ ਸਕਦੀ ਹੈ।" ਸਿੰਘ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਵਿਸ਼ਵ ਅਰਥਵਿਵਸਥਾ 2022 ਤੋਂ ਪਹਿਲੇ ਭਾਵ ਕੋਰੋਨਾ ਤੋਂ ਪਹਿਲਾਂ ਦੇ ਪੱਧਰ ਨੂੰ ਹਾਸਲ ਕਰ ਸਕੇਗੀ। ਸਭ ਤੋਂ ਵੱਡਾ ਸਵਾਲ ਇਸ ਝਟਕੇ ਦੀ ਗਹਿਰਾਈ ਨਹੀਂ ਹੈ ਬਲਕਿ ਇਹ ਹੈ ਕਿ ਮਹਾਮਾਰੀ ਕਦੋਂ ਤੱਕ ਬਣੀ ਰਹਿੰਦੀ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਭਾਰਤੀ ਅਰਥਵਿਵਸਥਾ ਵਿਚ ਰਿਕਾਰਡ 23.9 ਫੀਸਦੀ ਦੀ ਗਿਰਾਵਟ ਆਈ ਹੈ। 


Sanjeev

Content Editor

Related News