ਭਾਰਤੀ ਅਰਥ ਵਿਵਸਥਾ ''ਚ 2020-21 ''ਚ ਆ ਸਕਦੀ ਹੈ ਗਿਰਾਵਟ : ਮੂਡੀਜ਼

05/22/2020 2:53:02 PM

ਨਵੀਂ ਦਿੱਲੀ (ਭਾਸ਼ਾ) : ਰੇਟਿੰਗ ਏਜੰਸੀ ਮੂਡੀਜ਼ ਇੰਵੈਸਟਰਸ ਸਰਵਿਸ ਦਾ ਅੰਦਾਜਾ ਹੈ ਕਿ 2020-21 ਵਿਚ ਭਾਰਤੀ ਅਰਥ ਵਿਵਸਥਾ ਵਿਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਹ ਚਾਰ ਦਹਾਕਿਆਂ ਵਿਚ ਪਹਿਲੀ ਵਾਰ ਹੋਵੇਗਾ, ਜਦੋਂ ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਜਾਰੀ ਲਾਕਡਾਊਨ ਕਾਰਨ ਖਪਤ ਘੱਟ ਹੋਣ ਅਤੇ ਕਾਰੋਬਾਰੀ ਗਤੀਵਿਧੀਆਂ ਰੁਕਣ ਨਾਲ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਘਰੇਲੂ ਅਰਥ ਵਿਵਸਥਾ ਵਿਚ ਗਿਰਾਵਟ ਆਵੇਗੀ। ਮੂਡੀਜ਼ ਮੁਤਾਬਕ ਕੋਰੋਨਾ ਵਾਇਰਸ ਸੰਕਟ ਤੋਂ ਪਹਿਲਾਂ ਵੀ ਭਾਰਤ ਦੀ ਅਰਥ ਵਿਵਸਥਾ ਦੀ ਵਾਧਾ ਦਰ ਹੌਲੀ ਪੈ ਗਈ ਸੀ ਅਤੇ ਇਹ 6 ਸਾਲ ਦੀ ਸਭ ਤੋਂ ਹੇਠਲੀ ਦਰ 'ਤੇ ਪਹੁੰਚ ਗਈ ਸੀ। ਸਰਕਾਰ ਵੱਲੋਂ ਆਰਥਕ ਰਾਹਤ ਪੈਕੇਜ ਵਿਚ ਚੁੱਕੇ ਗਏ ਕਦਮ ਉਮੀਦਾਂ ਦੇ ਅਨੁਸਾਰ ਨਹੀਂ ਹਨ। ਅਰਥ ਵਿਵਸਥਾ ਦੀਆਂ ਸਮੱਸਿਆਵਾਂ ਇਸ ਤੋਂ ਜ਼ਿਆਦਾ ਵਿਆਪਕ ਹਨ।

ਮੂਡੀਜ਼ ਨੇ ਆਪਣੀ ਰਿਪੋਰਟ ਵਿਚ ਕਿਹਾ, '' ਹੁਣ ਸਾਡਾ ਅੰਦਾਜਾ ਹੈ ਕਿ ਵਿੱਤ ਸਾਲ 2020-21 ਵਿਚ ਭਾਰਤੀ ਅਰਥ ਵਿਵਸਥਾ ਦੀ ਜੀ.ਡੀ.ਪੀ. ਵਾਧਾ ਦਰ ਵਿਚ ਅਸਲ ਗਿਰਾਵਟ ਆਵੇਗੀ। ਇਸ ਤੋਂ ਪਹਿਲਾਂ ਅਸੀਂ ਵਾਧਾ ਦਰ ਸਿਫ਼ਰ ਰਹਿਣ ਦੀ ਸੰਭਾਵਨਾ ਜਤਾਈ ਸੀ। ਹਾਲਾਂਕਿ ਮੂਡੀਜ਼ ਨੇ 2021-22 ਵਿਚ ਦੇਸ਼ ਦੀ ਅਰਥ ਵਿਵਸਥਾ ਵਿਚ ਸੁਧਾਰ ਹੋਣ ਦੀ ਉਮੀਦ ਜਤਾਈ ਹੈ। ਇਹ ਉਸ ਦੇ ਪੁਰਾਣੇ 6.6 ਫ਼ੀਸਦੀ ਦੀ ਵਾਧਾ ਦਰ ਦੇ ਅੰਦਾਜੇ ਤੋਂ ਵੀ ਮਜਬੂਤ ਰਹਿ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕੋਵਿਡ-19 ਲਾਕਡਾਊਨ ਦਾ ਭਾਰਤੀ ਅਰਥ ਵਿਵਸਥਾ 'ਤੇ ਡੂੰਘਾ ਅਸਰ ਪੈਣ ਦੀ ਸੰਭਾਵਨਾ ਹੈ। ਇਹ ਜਨਤਕ ਅਤੇ ਨਿਜੀ ਦੋਵਾਂ ਖੇਤਰ ਨੂੰ ਪ੍ਰਭਾਵਿਤ ਕਰੇਗਾ ।

ਜ਼ਿਕਰਯੋਗ ਹੈ ਕਿ ਦੇਸ਼ ਵਿਚ 25 ਮਾਰਚ ਨੂੰ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਹੁਣ ਤੱਕ ਰਿਆਇਤਾਂ ਦੇ ਨਾਲ ਇਸ ਦੀ ਮਿਆਦ 4 ਵਾਰ ਵਧਾਈ ਜਾ ਚੁੱਕੀ ਹੈ। ਚੌਥਾ ਲਾਕਡਾਊਨ 31 ਮਈ ਤੱਕ ਲਾਗੂ ਰਹੇਗਾ। ਲਾਕਡਾਊਨ ਨਾਲ ਖਾਸ ਕਰਕੇ ਦੇਸ਼ ਦੇ ਅਸੰਗਠਿਤ ਖੇਤਰ ਦੇ ਸਾਹਮਣੇ ਸੰਕਟ ਖੜਾ ਹੋਇਆ ਹੈ। ਇਸ ਖੇਤਰ ਦਾ ਜੀ.ਡੀ.ਪੀ. ਵਿਚ ਅੱਧੇ ਤੋਂ ਜ਼ਿਆਦਾ ਯੋਗਦਾਨ ਹੈ। ਆਰਥਕ ਰਾਹਤ ਪੈਕੇਜ ਦੇ ਬਾਰੇ ਵਿਚ ਮੂਡੀਜ਼ ਨੇ ਕਿਹਾ, ''ਸਰਕਾਰ ਦਾ ਸਿੱਧੇ ਤੌਰ 'ਤੇ ਵਿੱਤੀ ਉਤਸ਼ਾਹ ਜੀ.ਡੀ.ਪੀ. ਦਾ ਇਕ ਤੋਂ ਦੋ ਫ਼ੀਸਦੀ ਦੇ ਦਾਇਰੇ ਵਿਚ ਰਹਿ ਸਕਦਾ ਹੈ। ਸਰਕਾਰ ਦੀ ਜ਼ਿਆਦਾਤਰ ਯੋਜਨਾਵਾਂ ਕਰਜਾ ਗਾਰੰਟੀ ਜਾਂ ਪ੍ਰਭਾਵਿਤ ਖੇਤਰਾਂ ਦੀ ਨਗਦੀ ਚਿੰਤਾ ਨੂੰ ਦੂਰ ਕਰਨ ਨਾਲ ਜੁੜੀਆਂ ਹਨ। ਉਸ ਨੇ ਕਿਹਾ, ''ਪ੍ਰਤੱਖ ਰੂਪ ਨਾਲ ਵਿੱਤੀ ਖਰਚ ਦੀ ਮਾਤਰਾ ਸਾਡੀਆਂ ਉਮੀਦਾਂ ਤੋਂ ਕਿਤੇ ਘੱਟ ਹਨ ਅਤੇ ਇਸ ਨਾਲ ਵਾਧੇ ਨੂੰ ਖਾਸ ਰਫ਼ਤਾਰ ਮਿਲਣ ਦੀ ਸੰਭਾਵਨਾ ਘੱਟ ਹੈ।


cherry

Content Editor

Related News