ਭਾਰਤੀ ਕਰੰਸੀ ''ਚ ਗਿਰਾਵਟ, NRIs ਨੂੰ ਹੁਣ ਇੰਨੇ ''ਚ ਪਵੇਗਾ ਡਾਲਰ

09/28/2020 4:29:36 PM

ਮੁੰਬਈ- ਸਟਾਕ ਬਾਜ਼ਾਰ ਹਰੇ ਨਿਸ਼ਾਨ 'ਤੇ ਰਹਿਣ ਦੇ ਬਾਵਜੂਦ ਭਾਰਤੀ ਕਰੰਸੀ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਲੁੜਕ ਗਈ।

18 ਪੈਸੇ ਦੀ ਗਿਰਾਵਟ ਨਾਲ ਭਾਰਤੀ ਕਰੰਸੀ 73.79 ਪ੍ਰਤੀ ਡਾਲਰ 'ਤੇ ਬੰਦ ਹੋਈ ਹੈ। ਸ਼ੁੱਕਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 73.61 'ਤੇ ਰਿਹਾ ਸੀ। 

ਸੋਮਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ 'ਚ ਡਾਲਰ ਦੇ ਮੁਕਾਬਲੇ ਰੁਪਿਆ 3 ਪੈਸੇ ਡਿੱਗ ਕੇ 73.64 'ਤੇ ਖੁੱਲ੍ਹਾ ਸੀ। ਕਾਰੋਬਾਰ ਦੌਰਾਨ ਉਤਾਰ-ਚੜ੍ਹਾਅ ਦਰਜ ਕਰਨ ਤੋਂ ਬਾਅਦ ਇਹ 18 ਪੈਸੇ ਦੀ ਗਿਰਾਵਟ ਨਾਲ 73.79 ਪ੍ਰਤੀ ਡਾਲਰ 'ਤੇ ਬੰਦ ਹੋਇਆ। 

ਕਾਰੋਬਾਰ ਦੌਰਾਨ ਰੁਪਏ ਨੇ 73.53 ਦਾ ਉੱਚਾ ਪੱਧਰ ਅਤੇ 73.86 ਦਾ ਹੇਠਲਾ ਪੱਧਰ ਛੂਹਿਆ। ਕਰੰਸੀ ਕਾਰੋਬਾਰੀਆਂ ਮੁਤਾਬਕ ਨਿਵੇਸ਼ਕਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਜੋਅ ਬਿਡੇਨ ਵਿਚਕਾਰ ਮੰਗਲਵਾਰ ਨੂੰ ਹੋਣ ਵਾਲੀ ਪਹਿਲੀ ਚੋਣ ਬਹਿਸ ਤੋਂ ਮਿਲਣ ਵਾਲੇ ਸੰਕੇਤਾਂ ਦਾ ਬਾਜ਼ਾਰ ਨੂੰ ਇੰਤਜ਼ਾਰ ਹੈ। ਇਸ ਵਿਚਕਾਰ 6 ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੀ ਮਜਬੂਤੀ ਦੱਸਣ ਵਾਲਾ ਸੂਚਕ ਅੰਕ 0.16 ਫੀਸਦੀ ਡਿੱਗ ਕੇ 94.49 ਅੰਕ 'ਤੇ ਰਿਹਾ। 
 


Sanjeev

Content Editor

Related News