ਚੌਥੀ ਤਿਮਾਹੀ ਦੇ ਨਤੀਜਿਆਂ ਤੋਂ ਬਾਅਦ ਭਾਰਤੀ ਏਅਰਟੈੱਲ ਦੇ ਸ਼ੇਅਰਾਂ ''ਚ 10 ਫੀਸਦੀ ਦਾ ਉਛਾਲ

05/19/2020 12:52:24 PM

ਨਵੀਂ ਦਿੱਲੀ — ਭਾਰਤੀ ਏਅਰਟੈੱਲ ਦੇ ਤਿਮਾਹੀ ਆਧਾਰ 'ਤੇ 23,722.7 ਕਰੋੜ ਰੁਪਏ ਦੀ ਕੁੱਲ ਆਮਦਨ ਹਾਸਲ ਕਰਨ ਅਤੇ ਸਾਰੇ ਸੈਕਟਰ 'ਚ ਵਾਧਾ ਦਰਜ ਕਰਨ ਦੇ ਬਾਅਦ ਮੰਗਲਵਾਰ ਨੂੰ ਕੰਪਨੀ ਦੇ ਸ਼ੇਅਰਾਂ ਵਿਚ 10 ਫੀਸਦੀ ਤੱਕ ਦਾ ਵਾਧਾ ਹੋਇਆ।
ਦੂਰਸੰਚਾਰ ਕੰਪਨੀ ਨੂੰ ਹਾਲਾਂਕਿ ਜਨਵਰੀ-ਮਾਰਚ ਤਿਮਾਹੀ ਦਰਮਿਆਨ 5,237 ਕਰੋੜ ਰੁਪਏ ਦਾ ਕੁੱਲ ਨੁਕਸਾਨ ਹੋਇਆ, ਜਿਹੜਾ ਮੁੱਖ ਰੂਪ ਨਾਲ ਦੇਣਦਾਰੀਆਂ ਦੇ ਕਾਰਨ ਸੀ। ਏਅਰਟੈੱਲ ਦੇ ਸ਼ੇਅਰ ਬੀ.ਐਸ.ਈ. 'ਚ 9.99 ਫੀਸਦੀ ਵਧ ਕੇ 591.95 ਰੁਪਏ 'ਤੇ ਪਹੁੰਚ ਗਏ। ਸ਼ੇਅਰਾਂ ਦੇ ਭਾਅ ਐਨ.ਐਸ.ਈ. 'ਚ ਇਕ ਸਾਲ ਦੇ ਉੱਚ ਪੱਧਰ 591.85 ਰੁਪਏ 'ਤੇ ਪਹੁੰਚ ਗਏ।


Harinder Kaur

Content Editor

Related News