ਭਾਰਤੀ ਏਅਰਲਾਇੰਸਾਂ ਨੇ ਹਾਰਡ ਲੈਂਡਿੰਗ ਤੋਂ ਬਚਣ ਲਈ 6,000 ਕਰੋੜ ਰੁਪਏ ਦੱਬੇ

04/11/2020 10:16:02 PM

ਮੁੰਬਈ : ਹਵਾਬਾਜ਼ੀ ਸਲਾਹਕਾਰਾਂ(aviation consultants) ਅਤੇ ਸੀਨੀਅਰ ਉਦਯੋਗ ਅਧਿਕਾਰੀਆਂ ਅਨੁਸਾਰ ਭਾਰਤ ਦੀਆਂ ਏਅਰ ਕੰਪਨੀਆਂ ਕੋਲ ਕੋਵਿਡ -19 ਮਹਾਂਮਾਰੀ ਕਾਰਨ ਰੱਦ ਯਾਤਰਾਵਾਂ ਨੂੰ ਮੁਅੱਤਲ ਕਰਨ ਤੋਂ ਪਹਿਲਾਂ ਕੀਤੀ ਗਈ ਬੁਕਿੰਗ ਜ਼ਰੀਏ ਲਗਭਗ 6,000 ਕਰੋੜ ਰੁਪਏ ਇਕੱਠੇ ਹੋਣ ਦਾ ਅਨੁਮਾਨ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਫੰਡ ਅਤੇ ਕੁਝ ਥੋੜ੍ਹੇ ਸਮੇਂ ਦੇ ਕਰਜ਼ਿਆਂ ਨਾਲ ਹਵਾਈ ਜਹਾਜ਼ਾਂ ਨੂੰ ਸਹਾਇਤਾ ਮਿਲ ਰਹੀ ਹੈ। ਇੰਡੀਗੋ ਕੋਲ ਹੋਰ ਕੰਪਨੀਆਂ ਦੇ ਮੁਕਾਬਲੇ ਵਧੇਰੇ ਨਕਦ ਹੈ।

ਕੰਪਨੀਆਂ ਨੇ ਗਾਹਕਾਂ ਨੂੰ ਬਿਨਾਂ ਜ਼ੁਰਮਾਨੇ ਟਿਕਟਾਂ ਰੱਦ ਕਰਨ ਦੀ ਆਗਿਆ ਦਿੱਤੀ ਹੈ ਪਰ ਉਨ੍ਹਾਂ ਨੂੰ ਨਕਦ ਰਿਫੰਡ ਦੀ ਬਜਾਏ ਕ੍ਰੈਡਿਟ ਵਾਊਚਰ ਲੈਣ ਦੀ ਪੇਸ਼ਕਸ਼ ਕੀਤੀ ਗਈ ਹੈ। ਤਿੰਨ ਹਫਤਿਆਂ ਤੋਂ ਜਾਰੀ ਲਾਕਡਾਊਨ ਅਪ੍ਰੈਲ ਦੇ ਅਖੀਰ ਵਿਚ ਖਤਮ ਹੋਣਾ ਹੈ, ਪਰ ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ ਕਿ ਉਡਾਣਾਂ ਕਦੋਂ ਸ਼ੁਰੂ ਹੋਣਗੀਆਂ । ਜ਼ਿਆਦਾਤਰ ਸੂਬੇ ਚਾਹੁੰਦੇ ਹਨ ਕਿ ਲਾਕਡਾਊਨ ਦੀ ਮਿਆਦ ਨੂੰ ਵਧਾਇਆ ਜਾਵੇ।

ਇਕ ਅਧਿਕਾਰੀ ਨੇ ਦੱਸਿਆ ਕਿ 30 ਅਪ੍ਰੈਲ ਤੋਂ ਬਾਅਦ ਏਅਰਲਾਈਨਾਂ ਦੀ ਬੁਕਿੰਗ ਖੁੱਲ੍ਹ ਜਾਵੇਗੀ ਪਰ ਇਸ ਸਮੇਂ ਕੋਈ ਵੀ ਬੁਕਿੰਗ ਨਹੀਂ ਕਰਵਾ ਰਿਹਾ।
ਮੰਗ ਦੇ ਅਧਾਰ 'ਤੇ ਅਤੇ ਜਿੱਥੇ ਉਨ੍ਹਾਂ ਨੂੰ ਉਡਾਣ ਭਰਨ ਦੀ ਆਗਿਆ ਹੁੰਦੀ ਹੈ ਉਥੇ ਸੇਵਾਵਾਂ ਮੁੜ ਸ਼ੁਰੂ ਕਰਨ ਦੀਆਂ ਸੰਭਾਵਨਾ ਹਨ। ਪਾਬੰਦੀਆਂ ਹਟਾਏ ਜਾਣ' ਤੋਂਂ ਬਾਅਦ ਇਕ ਵਾਰ ਫਿਰ ਏਅਰਲਾਈਨਾਂ ਦਾ ਕੰਮਕਾਜ ਦੁਬਾਰਾ ਸ਼ੁਰੂ ਹੋਵੇਗਾ।

ਹੋਰ ਪੜ੍ਹੋ: 342 ਰੁਪਏ ਵਿਚ ਮਿਲੇਗਾ ਟ੍ਰਿਪਲ ਬੀਮਾ ਕਵਰ, ਜਾਣੋ ਤੁਸੀਂ ਕਿਵੇਂ ਲੈ ਸਕਦੇ ਹੋ ਇਸ ਦਾ ਲਾਭ

ਜਿਵੇਂ ਕਿ ਕੇਰਲਾ ਐਮਰਜੈਂਸੀ ਯਾਤਰਾ ਨੂੰ ਛੱਡ ਕੇ ਮਈ ਦੇ ਅੰਤ ਤੱਕ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰਨ ਦੀ ਯੋਜਨਾ ‘ਤੇ ਵਿਚਾਰ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਾਰੀਆਂ ਘਰੇਲੂ ਉਡਾਣਾਂ 24 ਮਾਰਚ ਦੀ ਅੱਧੀ ਰਾਤ ਤੋਂ ਰੋਕ ਦਿੱਤੀਆਂ ਗਈਆਂ ਸਨ, ਇਸ ਤੋਂ ਪਹਿਲਾਂ ਵਿਦੇਸ਼ੀ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਹੋਰ ਪੜ੍ਹੋ: ਲਾਕਡਾਊਨ ਦੌਰਾਨ ਸਵਿੱਗੀ ਅਤੇ ਜ਼ੋਮੈਟੋ ਤੁਹਾਡੇ ਘਰ ਪਹੁੰਚਾਉਣਗੇ ਰਾਸ਼ਨ, 80 ਸ਼ਹਿਰਾਂ 'ਚ ਮਿਲੇਗੀ ਸਹੂਲਤ


Harinder Kaur

Content Editor

Related News