ਫਿਨਟੇਕ ਸਟੱਡੀ ਰੈਂਕ 'ਚ ਸਾਰੇ ਏਸ਼ੀਆਈ ਦੇਸ਼ਾਂ ਨੂੰ ਪਛਾੜ ਭਾਰਤ ਸਿਖਰ 'ਤੇ, ਪਾਕਿਸਤਾਨ ਦੀ ਹਾਲਤ ਬਦਤਰ

02/14/2023 3:12:20 PM

ਸਿੰਗਾਪੁਰ : ਡਿਜੀਟਲ ਖੇਤਰ ਵਿੱਚ ਹੋਏ ਤੇਜ਼ੀ ਨਾਲ ਵਿਕਾਸ ਕਾਰਨ ਭਾਰਤ ਨੇ ਸਾਰੇ ਏਸ਼ੀਆਈ ਦੇਸ਼ਾਂ ਨੂੰ ਪਛਾੜ ਕੇ ਫਿਨਟੇਕ ਅਧਿਐਨ ਦੀ ਰੈਂਕਿੰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਰਿਪੋਰਟ ਮੁਤਾਬਕ ਭਾਰਤ 'ਚ ਜ਼ਿਆਦਾਤਰ ਲੋਕ ਹੁਣ ਡਿਜੀਟਲ ਪਲੇਟਫਾਰਮ 'ਤੇ ਸ਼ਿਫਟ ਹੋ ਗਏ ਹਨ। ਸਿੱਖਿਆ, ਖਰੀਦਦਾਰੀ ਤੋਂ ਲੈ ਕੇ ਬੈਂਕਿੰਗ ਪ੍ਰਣਾਲੀ ਵੀ ਆਨਲਾਈਨ ਹੋ ਗਈ ਹੈ। ਇਹ ਰਿਪੋਰਟ ਰੋਬੋਕੈਸ਼ ਗਰੁੱਪ ਵੱਲੋਂ ਪਿਛਲੇ ਹਫ਼ਤੇ ਪ੍ਰਕਾਸ਼ਿਤ ਕੀਤੀ ਗਈ ਹੈ। ਆਨਲਾਈਨ ਭੁਗਤਾਨ ਨੂੰ ਆਸਾਨ ਬਣਾਉਣ ਪਿੱਛੇ Fintech ਕੰਪਨੀਆਂ ਦਾ ਹੀ ਹੱਥ ਹੁੰਦਾ ਹੈ। ਭਾਰਤ ਵਿੱਚ ਹਜ਼ਾਰਾਂ ਫਿਨਟੇਕ ਸਟਾਰਟਅੱਪ ਹਨ, ਜੋ ਵੱਖ-ਵੱਖ ਸੇਗਮੈਂਟ ਵਿੱਚ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: ਸਿਰਫ਼ 20 ਦਿਨਾਂ 'ਚ ਅਡਾਨੀ ਸੰਕਟ ਨੇ ਨਿਵੇਸ਼ਕਾਂ ਦੇ ਡੁਬੋ ਦਿੱਤੇ 10 ਲੱਖ ਕਰੋੜ ਰੁਪਏ

ਜਾਣੋ ਕਿਉਂ ਸਿਖਰ 'ਤੇ ਹੈ ਭਾਰਤ?

ਇਸ ਸੂਚਕਾਂਕ ਵਿੱਚ ਸਿੰਗਾਪੁਰ ਨੂੰ ਦੂਜਾ ਅਤੇ ਇੰਡੋਨੇਸ਼ੀਆ ਨੂੰ ਤੀਜਾ ਸਥਾਨ ਮਿਲਿਆ ਹੈ। ਰੋਬੋਕੈਸ਼ ਰਿਪੋਰਟ ਦਾ ਉਦੇਸ਼ ਦੱਖਣ ਅਤੇ ਦੱਖਣ ਪੂਰਬੀ ਏਸ਼ੀਆਈ ਖੇਤਰ ਦੇ ਪਰਿਪੱਕ ਅਤੇ ਉੱਭਰ ਰਹੇ ਦੇਸ਼ਾਂ, ਅਰਥਾਤ ਭਾਰਤ, ਇੰਡੋਨੇਸ਼ੀਆ, ਸਿੰਗਾਪੁਰ, ਫਿਲੀਪੀਨਜ਼, ਵੀਅਤਨਾਮ, ਮਲੇਸ਼ੀਆ, ਬੰਗਲਾਦੇਸ਼, ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਵਿੱਤੀ ਤਕਨਾਲੋਜੀਆਂ ਦੇ ਵਿਕਾਸ ਦੀ ਸਮਝ ਪ੍ਰਾਪਤ ਕਰਨਾ ਹੈ। ਭਾਰਤ ਆਪਣੀ ਵੱਡੀ ਆਬਾਦੀ ਦੇ ਕਾਰਨ ਇੱਕ ਪ੍ਰਮੁੱਖ ਗਲੋਬਲ ਫਿਨਟੇਕ ਮਾਰਕੀਟ ਹੈ। ਭਾਰਤੀ ਡਿਜੀਟਲ ਪੇਮੈਂਟ ਕੰਪਨੀ PhonePe ਦੇ ਵਿੱਤੀ ਸੇਵਾਵਾਂ ਅਤੇ ਬੈਂਕਿੰਗ ਦੇ ਮੁਖੀ ਹੇਮੰਤ ਗਾਲਾ ਨੇ 2021 ਵਿੱਚ ਕਿਹਾ, “ਡਿਜੀਟਲ ਭੁਗਤਾਨ ਭਾਰਤ ਵਿੱਚ ਜੀਵਨ ਦਾ ਇੱਕ ਤਰੀਕਾ ਬਣ ਗਿਆ ਹੈ ਅਤੇ ਅਸੀਂ 10-15 ਮਿਲੀਅਨ ਨਵੇਂ ਗਾਹਕਾਂ ਨੂੰ ਆਉਂਦੇ ਦੇਖਿਆ ਹੈ। ਨੋਟਬੰਦੀ ਅਤੇ ਕੋਵਿਡ-19 ਮਹਾਮਾਰੀ ਇਸ ਬਦਲਾਅ ਦੇ ਸਭ ਤੋਂ ਵੱਡੇ ਕਾਰਨ ਰਹੇ ਹਨ।''

ਇਹ ਵੀ ਪੜ੍ਹੋ: ਗੂਗਲ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਸ ਨੇ ਦਬੋਚਿਆ ਦੋਸ਼ੀ

ਨੌਂ ਦੇਸ਼ਾਂ ਵਿੱਚ ਸਰਗਰਮ ਹਨ 1,254  ਫਿਨਟੇਕ ਕੰਪਨੀਆਂ

2022 ਦੇ ਅੰਤ ਤੱਕ, ਨੌਂ ਦੇਸ਼ਾਂ ਵਿੱਚ 1,254 ਸਰਗਰਮ ਫਿਨਟੈਕ ਕੰਪਨੀਆਂ ਹਨ। ਇਹ ਸਾਲ 2000 ਤੋਂ ਪਹਿਲਾਂ ਮੌਜੂਦ 28 ਕੰਪਨੀਆਂ ਨਾਲੋਂ ਲਗਭਗ 45 ਗੁਣਾ ਵਾਧੇ ਨੂੰ ਦਰਸਾਉਂਦੀਆਂ ਹਨ। 2015 ਅਤੇ 2020 ਦੇ ਵਿਚਕਾਰ ਅਜਿਹੀਆਂ ਫਰਮਾਂ ਦਾ ਵਾਧਾ ਤੇਜ਼ੀ ਨਾਲ ਹੋਇਆ ਸੀ। ਅਧਿਐਨ ਮੁਤਾਬਕ ਇਸ ਸਮੇਂ ਦੌਰਾਨ 62 ਫੀਸਦੀ ਤੋਂ ਵੱਧ ਕੰਪਨੀਆਂ ਦੀ ਸਥਾਪਨਾ ਹੋਈ। ਭਾਰਤ ਵਿੱਚ ਅਜਿਹੀਆਂ ਕੰਪਨੀਆਂ ਦੀ ਸਭ ਤੋਂ ਵੱਧ ਗਿਣਤੀ 541 ਹੈ, ਜੋ ਕੁੱਲ ਦਾ 43.1 ਫੀਸਦੀ ਹੈ। ਇਸ ਤੋਂ ਬਾਅਦ ਇੰਡੋਨੇਸ਼ੀਆ 165 (13.2 ਫੀਸਦੀ), ਸਿੰਗਾਪੁਰ 162 (12.9 ਫੀਸਦੀ), ਫਿਲੀਪੀਨਜ਼ 125 (10 ਫੀਸਦੀ), ਮਲੇਸ਼ੀਆ 84 (6.7 ਫੀਸਦੀ) ਅਤੇ ਵੀਅਤਨਾਮ 78 (6.2 ਪ੍ਰਤੀਸ਼ਤ) ਹੈ। ਸਰਵੇਖਣ ਕੀਤੇ ਗਏ ਦੇਸ਼ਾਂ ਵਿੱਚ ਪਾਕਿਸਤਾਨ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿੱਚ ਕ੍ਰਮਵਾਰ 51, 27 ਅਤੇ 21 ਕੰਪਨੀਆਂ ਦੇ ਨਾਲ ਸਭ ਤੋਂ ਘੱਟ ਫਿਨਟੈਕ ਕੰਪਨੀਆਂ ਹਨ।

ਅਧਿਐਨ ਵਿੱਚ ਸਾਲ 2000 ਤੋਂ 2022 ਤੱਕ ਦਾ ਸਰਵੇਖਣ ਸ਼ਾਮਲ 

ਮੀਡੀਆ ਰਿਪੋਰਟਾਂ ਅਨੁਸਾਰ ਰੋਬੋਕੈਸ਼ ਇੱਕ ਫਿਨਟੇਕ ਕੰਪਨੀ ਹੈ ਜਿਸਦਾ ਸੰਚਾਲਨ ਏਸ਼ੀਆ ਅਤੇ ਯੂਰਪ ਵਿੱਚ ਫੈਲਿਆ ਹੋਇਆ ਹੈ। ਇਹ ਉਭਰ ਰਹੇ ਬਾਜ਼ਾਰਾਂ ਵਿੱਚ ਰਵਾਇਤੀ ਬੈਂਕਿੰਗ ਪ੍ਰਣਾਲੀ ਦੁਆਰਾ ਘੱਟ ਸੇਵਾ ਵਾਲੇ ਲੋਕਾਂ ਨੂੰ ਤਕਨਾਲੋਜੀ ਵਿੱਤ ਹੱਲ ਪ੍ਰਦਾਨ ਕਰਨ ਵਿੱਚ ਮੁਹਾਰਤ ਰੱਖਦਾ ਹੈ। ਦੱਖਣ ਏਸ਼ੀਆਈ ਰਾਸ਼ਟਰ ਬਹੁਤ ਸਾਰੀਆਂ ਸ਼੍ਰੇਣੀਆਂ ਵਿੱਚ ਪਹਿਲੇ ਨੰਬਰ 'ਤੇ ਆਇਆ, ਜਿਸ ਵਿੱਚ ਸਭ ਤੋਂ ਵੱਧ ਪੈਸਾ ਅਤੇ ਕੁੱਲ ਮਾਲੀਆ ਸ਼ਾਮਲ ਹੈ। ਅਧਿਐਨ ਵਿੱਚ ਸਾਲ 2000 ਤੋਂ 2022 ਤੱਕ ਦਾ ਇੱਕ ਸਰਵੇਖਣ ਸ਼ਾਮਲ ਹੈ। ਜਿਸ ਦੌਰਾਨ ਕੁੱਲ 25.6 ਬਿਲੀਅਨ ਅਮਰੀਕੀ ਡਾਲਰ ਇਕੱਠੇ ਕੀਤੇ ਗਏ ਸਨ। ਫਿਨਟੇਕ ਇੰਡੈਕਸ ਵਿੱਚ ਭਾਰਤ ਪਹਿਲੇ ਸਥਾਨ 'ਤੇ ਹੈ। ਸੂਚਕਾਂਕ ਬਹੁਤ ਸਾਰੇ ਮਾਪਾਂ ਦੀ ਵਰਤੋਂ ਕਰਕੇ ਸਕੋਰਾਂ ਨੂੰ ਇਕੱਠਾ ਕਰਦਾ ਹੈ - ਕੁੱਲ ਫੰਡਿੰਗ ਦਾ ਹਿੱਸਾ, ਕੁੱਲ ਮਾਲੀਆ ਦਾ ਹਿੱਸਾ ਅਤੇ ਕੁੱਲ ਸਰਗਰਮ ਕੰਪਨੀਆਂ ਦੀ ਭਾਗੀਦਾਰੀ।

ਇਹ ਵੀ ਪੜ੍ਹੋ: IT ਕੰਪਨੀਆਂ 'ਚ ਭਰਤੀ ਦੀ ਰਫ਼ਤਾਰ ਸੁਸਤ, 2022 ਬੈਚ ਦੇ ਵਿਦਿਆਰਥੀਆਂ ਨੂੰ ਨਹੀਂ ਮਿਲੇ ਆਫਰ ਲੈਟਰ

ਸਰਵੇਖਣ ਲਈ ਚੁਣੇ ਗਏ ਹਨ ਇਹ ਚਾਰ ਫਿਨਟੇਕ ਖੇਤਰ 

ਸਰਵੇਖਣ ਲਈ ਨਿਮਨਲਿਖਤ ਚਾਰ ਫਿਨਟੇਕ ਖੇਤਰਾਂ ਦੀ ਚੋਣ ਕੀਤੀ ਗਈ ਸੀ - ਭੁਗਤਾਨ ਅਤੇ ਟ੍ਰਾਂਸਫਰ, ਵਿਕਲਪਕ ਉਧਾਰ, ਈ-ਵਾਲਿਟ ਅਤੇ ਡਿਜੀਟਲ ਬੈਂਕਿੰਗ। ਅਧਿਐਨ ਦੇ ਉਦੇਸ਼ ਲਈ, ਸਿਰਫ ਉਹ ਕੰਪਨੀਆਂ ਚੁਣੀਆਂ ਗਈਆਂ ਸਨ ਜੋ ਕਿਸੇ ਖਾਸ ਦੇਸ਼ ਦੇ ਖੇਤਰ ਵਿੱਚ ਸਥਿਤ ਹਨ, ਜਦੋਂ ਕਿ ਵਿਦੇਸ਼ੀ ਸੰਸਥਾਵਾਂ ਨੂੰ ਬਾਹਰ ਰੱਖਿਆ ਗਿਆ ਸੀ। ਸਰਵੇਖਣ ਕੀਤੀਆਂ ਗਈਆਂ ਕੰਪਨੀਆਂ ਵਿੱਚੋਂ ਸਭ ਤੋਂ ਵੱਧ 544 ਕੰਪਨੀਆਂ (43.4 ਫੀਸਦੀ) ਵਿਕਲਪਕ ਕਰਜ਼ਾ ਖੇਤਰ ਵਿੱਚ ਹਨ। ਇਸ ਤੋਂ ਬਾਅਦ ਅਧਿਐਨ ਵਿੱਚ ਕੁੱਲ ਦੇ 39.6 ਪ੍ਰਤੀਸ਼ਤ ਦੀ ਪ੍ਰਤੀਨਿਧਤਾ ਕਰਨ ਵਾਲੇ  496 ਦੇ ਨਾਲ ਭੁਗਤਾਨ ਅਤੇ ਟ੍ਰਾਂਸਫਰ, 118  (9.4 ਪ੍ਰਤੀਸ਼ਤ)ਦੇ ਨਾਲ ਈ-ਵਾਲਿਟ ਅਤੇ 96 ਕੰਪਨੀਆਂ ਦੇ ਨਾਲ ਡਿਜੀਟਲ ਬੈਂਕਿੰਗ ਅਤੇ ਕੁੱਲ ਦਾ 7.7 ਪ੍ਰਤੀਸ਼ਤ ਹਿੱਸਾ ਹੈ।

ਵਿਕਲਪਕ ਉਧਾਰ, ਔਨਲਾਈਨ ਮਾਈਕ੍ਰੋਕ੍ਰੈਡਿਟ, ਪੀਅਰ-ਟੂ-ਪੀਅਰ ਉਧਾਰ ਅਤੇ ਪੁਆਇੰਟ-ਆਫ-ਸੇਲ ਫਾਈਨੈਂਸਿੰਗ ਵਰਗੇ ਖੇਤਰਾਂ ਵਿੱਚ ਫਰਮਾਂ ਦੀ ਗਿਣਤੀ 8 ਤੋਂ ਵਧ ਕੇ 544 ਹੋ ਗਈ ਹੈ। ਭੁਗਤਾਨ ਅਤੇ ਟ੍ਰਾਂਸਫਰ ਦੀ ਅਗਲੀ ਸਭ ਤੋਂ ਉੱਚੀ ਵਿਕਾਸ ਦਰ (15 ਤੋਂ 496 ਕੰਪਨੀਆਂ ਤੱਕ)ਹੈ, ਇਸ ਤੋਂ ਬਾਅਦ ਈ-ਵਾਲਿਟ (4 ਤੋਂ 118) ਅਤੇ ਡਿਜੀਟਲ ਬੈਂਕਿੰਗ (7 ਤੋਂ 96) ਹੋਈ ਹੈ। ਭਾਰਤ ਨੂੰ ਕੁੱਲ 25.6 ਬਿਲੀਅਨ ਅਮਰੀਕੀ ਡਾਲਰ (ਕੁੱਲ ਰੈਮਿਟੈਂਸ ਦਾ 48 ਫੀਸਦੀ), ਇਸ ਤੋਂ ਬਾਅਦ ਸਿੰਗਾਪੁਰ ਨੂੰ 14.7 ਬਿਲੀਅਨ ਡਾਲਰ (27.6 ਫੀਸਦੀ), ਇੰਡੋਨੇਸ਼ੀਆ ਨੂੰ 7.5 ਬਿਲੀਅਨ ਅਮਰੀਕੀ ਡਾਲਰ (14.1 ਫੀਸਦੀ), ਫਿਲੀਪੀਨਜ਼ ਨੇ 2.4 ਬਿਲੀਅਨ ਡਾਲਰ (3.4 ਫੀਸਦੀ) ਪ੍ਰਾਪਤ ਹੇਇਆ ਹੈ।

ਇਹ ਵੀ ਪੜ੍ਹੋ: ਮੁਲਾਜ਼ਮਾਂ ਦੀ ਛਾਂਟੀ ਦੇ ਅੰਕੜੇ ਕਰਨਗੇ ਹੈਰਾਨ, ਜਾਣੋ ਸਾਲ 2023 ਦੇ 42 ਦਿਨਾਂ 'ਚ ਕਿੰਨੇ ਲੋਕ ਹੋਏ ਬੇਰੁਜ਼ਗਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur