ਭਾਰਤ ਬਣੇਗਾ ਇਸਪਾਤ ਉਤਪਾਦਾਂ ਦਾ ਵੱਡਾ ਬਰਾਮਦਕਾਰ : ਪ੍ਰਧਾਨ

09/24/2019 1:21:01 AM

ਨਵੀਂ ਦਿੱਲੀ (ਭਾਸ਼ਾ)-ਇਸਪਾਤ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਕਿ ਅਗਲੇ 2-3 ਸਾਲਾਂ 'ਚ ਭਾਰਤ ਅਜਿਹੀ ਸਥਿਤੀ 'ਚ ਪਹੁੰਚ ਜਾਵੇਗਾ ਜਦੋਂ ਉਹ ਕਈ ਸਾਲਾਂ ਤੱਕ ਸ਼ੁੱਧ ਰੂਪ ਨਾਲ ਇਸਪਾਤ ਦਾ ਬਰਾਮਦਕਾਰ ਦੇਸ਼ ਹੋਵੇਗਾ। ਪ੍ਰਧਾਨ ਇੱਥੇ ਇਸਪਾਤ ਮੰਤਰਾਲਾ ਵਲੋਂ ਆਯੋਜਿਤ 'ਚਿੰਤਨ ਸ਼ਿਵਿਰ' ਪ੍ਰੋਗਰਾਮ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਦਾ ਆਯੋਜਨ ਘਰੇਲੂ ਇਸਪਾਤ ਖੇਤਰ ਨੂੰ 'ਗਤੀਮਾਨ, ਸਮਰੱਥਾਵਾਨ ਅਤੇ ਕੌਮਾਂਤਰੀ ਪੱਧਰ 'ਤੇ ਮੁਕਾਬਲੇਬਾਜ਼' ਬਣਾਉਣ ਲਈ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ 'ਚ ਭਾਰਤ ਦੀ ਸਾਲਾਨਾ 14 ਕਰੋੜ ਟਨ ਇਸਪਾਤ ਉਤਪਾਦਨ ਸਮਰੱਥਾ ਹੈ ਜਦੋਂ ਕਿ ਉਤਪਾਦਨ 10 ਕਰੋੜ ਟਨ ਤੋਂ ਕੁਝ ਜ਼ਿਆਦਾ ਹੁੰਦਾ ਹੈ। ਪ੍ਰਧਾਨ ਨੇ ਕਿਹਾ ਕਿ ਦੇਸ਼ ਤੋਂ ਇਸਪਾਤ ਦੀ ਬਰਾਮਦ ਵਧਾਉਣ ਲਈ ਭਾਰਤ ਨੇ ਉਨ੍ਹਾਂ ਦੇਸ਼ਾਂ ਨਾਲ ਗੱਲਬਾਤ ਸ਼ੁਰੂ ਕੀਤੀ ਹੈ ਜਿੱਥੋਂ ਉਹ ਪੈਟਰੋਲੀਅਮ ਪਦਾਰਥਾਂ ਦੀ ਦਰਾਮਦ ਕਰਦਾ ਹੈ। ਪ੍ਰਧਾਨ ਇਸਪਾਤ ਮੰਤਰੀ ਹੋਣ ਦੇ ਨਾਲ-ਨਾਲ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਵੀ ਹਨ।


Karan Kumar

Content Editor

Related News