ਭਾਰਤ ਦੀ ਕਮਜ਼ੋਰ ਘਰੇਲੂ ਖਪਤ ਨਾਲ ਆਰਥਿਕ ਵਾਧੇ ’ਚ ਆਵੇਗੀ ਗਿਰਾਵਟ : ਮੂਡੀਜ਼

12/17/2019 12:55:53 AM

ਨਵੀਂ ਦਿੱਲੀ (ਭਾਸ਼ਾ)-ਸੰਸਾਰਿਕ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਸਰਵਿਸ ਨੇ ਕਿਹਾ ਕਿ ਭਾਰਤ ’ਚ ਕਮਜ਼ੋਰ ਘਰੇਲੂ ਖਪਤ ਨਾਲ ਆਰਥਿਕ ਵਾਧੇ ’ਚ ਗਿਰਾਵਟ ਆਵੇਗੀ ਅਤੇ ਇਸ ਦਾ ਅਸਰ ਕਈ ਖੇਤਰਾਂ ਨੂੰ ਦਿੱਤੇ ਗਏ ਕਰਜ਼ੇ ਦੀ ਗੁਣਵੱਤਾ ’ਤੇ ਪਵੇਗਾ। ਮੂਡੀਜ਼ ਨੇ ਮਾਰਚ 2020 ’ਚ ਖ਼ਤਮ ਹੋਣ ਜਾ ਰਹੇ ਚਾਲੂ ਵਿੱਤੀ ਸਾਲ ਲਈ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਵਾਧੇ ਦਾ ਅੰਦਾਜ਼ਾ ਪਹਿਲਾਂ ਦੇ 5.8 ਫ਼ੀਸਦੀ ਤੋਂ ਘਟਾ ਕੇ 4.9 ਫ਼ੀਸਦੀ ਕਰ ਦਿੱਤਾ।

ਮੂਡੀਜ਼ ਇਨਵੈਸਟਰਸ ਸਰਵਿਸ ਨੇ ਇਕ ਰਿਪੋਰਟ ’ਚ ਕਿਹਾ ਕਿ ਆਰਥਿਕ ਵਾਧੇ ਨੂੰ ਕਮਜ਼ੋਰ ਕਰਨ ’ਚ ਪੇਂਡੂ ਖੇਤਰਾਂ ’ਚ ਵਿੱਤੀ ਸਮੱਸਿਆ ਖੜ੍ਹੀ ਹੋਣਾ, ਰੋਜ਼ਗਾਰ ਸਿਰਜਣ ਘੱਟ ਹੋਣਾ ਅਤੇ ਨਕਦੀ ਦੀ ਤੰਗੀ ਵਰਗੇ ਕਾਰਣਾਂ ਨਾਲ ਇਹ ਸਥਿਤੀ ਬਣੇਗੀ। ਮੂਡੀਜ਼ ਦੇ ਸਹਾਇਕ ਉਪ-ਪ੍ਰਧਾਨ ਅਤੇ ਵਿਸ਼ਲੇਸ਼ਕ ਦੇਬਰਾਹ ਤਾਨ ਨੇ ਕਿਹਾ, ‘‘ਇਕ ਸਮੇਂ ਜੋ ਨਿਵੇਸ਼ ਆਧਾਰਿਤ ਸੁਸਤੀ ਸੀ ਉਹ ਹੁਣ ਫੈਲਦੀ ਹੋਈ ਖਪਤ ’ਚ ਕਮੀ ਵਾਲੀ ਅਰਥਵਿਵਸਥਾ ਬਣ ਗਈ। ਖੇਤੀਬਾੜੀ ਖੇਤਰ ’ਚ ਮਜ਼ਦੂਰਾਂ ਦੀ ਤਨਖਾਹ ਵਾਧਾ ਦਰ ਕਮਜ਼ੋਰ ਪੈਣ, ਜ਼ਮੀਨ ਅਤੇ ਕਿਰਤ ਖੇਤਰ ਦੇ ਮੁਸ਼ਕਿਲ ਕਾਨੂੰਨਾਂ ਕਾਰਣ ਰੋਜ਼ਗਾਰ ਸਿਰਜਣ ’ਚ ਵੀ ਨਰਮੀ ਬਣੀ ਹੋਈ ਹੈ।’’ ਰਿਪੋਰਟ ’ਚ ਕਿਹਾ ਗਿਆ ਹੈ ਕਿ ਘਰੇਲੂ ਖਪਤ ਭਾਰਤੀ ਅਰਥਵਿਵਸਥਾ ਦੇ ਵਾਧੇ ਦੀ ਰੀੜ੍ਹ ਰਹੀ ਹੈ। ਸਾਲ 2018-19 ਦੀ ਜੀ. ਡੀ. ਪੀ. ’ਚ ਇਸ ਖੇਤਰ ਦਾ 57 ਫ਼ੀਸਦੀ ਹਿੱਸਾ ਰਿਹਾ ਹੈ।


Karan Kumar

Content Editor

Related News