ਭਾਰਤ ’ਚ ਸਮਾਰਟਫੋਨ ਬਾਜ਼ਾਰ ’ਚ 17 ਫੀਸਦੀ ਵਾਧਾ : IDC

11/07/2020 12:05:25 AM

ਨਵੀਂ ਦਿੱਲੀ–ਖੋਜ ਫਰਮ ਆਈ. ਡੀ. ਸੀ. ਨੇ ਕਿਹਾ ਕਿ ਭਾਰਤ ’ਚ ਸਮਾਰਟਫੋਨ ਬਾਜ਼ਾਰ ਦੀ ਸ਼ਿਪਮੈਂਟ ਸਤੰਬਰ ਤਿਮਾਹੀ ’ਚ 17 ਫੀਸਦੀ ਵਧ ਕੇ 5.43 ਕਰੋੜ ਇਕਾਈ ਹੋ ਗਈ, ਜਦੋਂ ਕਿ ਇਸ ਦੌਰਾਨ ਚੀਨ ਅਤੇ ਅਮਰੀਕਾ ਵਰਗੇ ਬਾਜ਼ਾਰਾਂ ’ਚ ਸਾਲ ਦਰ ਸਾਲ ਆਧਾਰ ’ਤੇ ਗਿਰਾਵਟ ਦੇਖੀ ਗਈ। ਆਈ. ਡੀ. ਸੀ. ਨੇ ਕਿਹਾ ਕਿ ਹਾਲਾਂਕਿ ਭਾਰਤ ਦੇ ਸਮਾਰਟਫੋਨ ਬਾਜ਼ਾਰ ’ਚ ਕਈ ਸਾਲਾਂ ਤੱਕ ਸਾਲਾਨਾ ਵਾਧਾ ਹਾਸਲ ਕਰਨ ਤੋਂ ਬਾਅਦ ਇਸ ਸਾਲ-ਦਰ-ਸਾਲ ਆਧਾਰ ’ਤੇ ਹਲਕੀ ਗਿਰਾਵਟ ਦਾ ਅਨੁਮਾਨ ਹੈ। ਆਈ. ਡੀ. ਸੀ. ਨੇ ਕਿਹਾ ਕਿ ਸਮਾਰਟਫੋਨ ਦੇ ਚੋਟੀ ਦੇ 3 ਬਾਜ਼ਾਰਾਂ ’ਚ ਸਿਰਫ ਭਾਰਤ ਨੇ ਹੀ ਵਾਧਾ ਹਾਸਲ ਕੀਤਾ, ਜਦੋਂ ਕਿ ਚੀਨ ਅਤੇ ਅਮਰੀਕਾ ਦੋਵੇਂ ਹੀ ਬਾਜ਼ਾਰਾਂ ’ਚ ਗਿਰਾਵਟ ਦੇਖਣ ਨੂੰ ਮਿਲੀ। ਇਸ ਦੌਰਾਨ 5.43 ਕਰੋੜ ਹੈਂਡਸੈੱਟ ਦੀ ਆਮਦ ਹੋਈ ਜੋ ਸਾਲਾਨਾ ਆਧਾਰ ’ਤੇ 17 ਫੀਸਦੀ ਦੀ ਬੜ੍ਹਤ ਨੂੰ ਦਰਸਾਉਂਦਾ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਫੈਸਟਿਵ ਸੇਲ ਤੋਂ ਪਹਿਲਾਂ ਵਧੀ ਮੰਗ ਅਤੇ ਸਟਾਕਿੰਗ ਦੇ ਚੱਲਦੇ ਇਸ ’ਚ ਵਾਧਾ ਹੋਇਆ ਹੈ। ਰਿਪਰੋਟ ਮੁਤਾਬਕ ਸਤੰਬਰ ਤਿਮਾਹੀ ’ਚ ਸਭ ਤੋਂ ਜ਼ਿਆਦਾ ਸ਼ਿਪਮੈਂਟ 25 ਫੀਸਦੀ ਹਿੱਸੇਦਾਰੀ ਨਾਲ ਸ਼ਾਓਮੀ ਸਭ ਤੋਂ ਅਗੇ ਹੀ ਰਹੀ, ਜਿਸ ਤੋਂ ਬਾਅਦ ਸੈਮਸੰਗ (22.3 ਫੀਸਦੀ), ਵੀਵੋ (16.7 ਫੀਸਦੀ), ਰੀਅਲਮੀ (14.7 ਫੀਸਦੀ) ਅਤੇ ਓਪੋ (11.3 ਫੀਸਦੀ) ਦਾ ਸਥਾਨ ਆਉਂਦਾ ਹੈ। ਸਤੰਬਰ ’ਚ ਕੁੱਲ 25 ਮਿਲੀਅਨ ਫੀਚਰ ਫੋਨ ਦੀ ਸ਼ਿਪਮੈਂਟ ਹੋਈ ਹੈ ਜੋ ਸਲਾਨਾ ਆਧਾਰ ’ਤੇ 30 ਫੀਸਦੀ ਦੀ ਗਿਰਾਵਟ ਹੈ। ਆਈ.ਡੀ.ਸੀ. ਨੇ ਕਿਹਾ ਕਿ ਕੁੱਲ ਮੋਬਾਇਲ ਫੋਨ ਮਾਰਕਿਟ ਦੀ ਸ਼ਿਪਮੈਂਟ ਸਲਾਨਾ ਆਧਾਰ ’ਤੇ 4 ਫੀਸਦੀ ਡਿੱਗੀ ਹੈ ਜਿਸ ’ਚ ਫੀਚਰ ਫੋਨ ਦੀ ਹਿੱਸੇਦਾਰੀ 31 ਫੀਸਦੀ ਹੈ। ਆਈ.ਡੀ.ਸੀ. ਇੰਡੀਆ ’ਚ ਰਿਸਰਚ ਡਾਇਰੈਕਟਰ (ਕਲਾਇੰਸ ਡਿਵਾਈਸੇਜ ਐਂਡ ਆਈ.ਪੀ.ਡੀ.ਐੱਸ.) ਨੇ ਕਿਹਾ ਕਿ ਸਤੰਬਰ ਤਿਮਾਹੀ ’ਚ ਸਮਾਰਟਫੋਨ ਦੀ ਸ਼ਿਪਮੈਂਟ ’ਚ ਹੋਈ ਵਧੀਆ ਗ੍ਰੋਥ ਪੂਰੇ ਅਕਤੂਬਰ ਅਤੇ ਨਵੰਬਰ ਦੀ ਸ਼ੁਰੂਆਤ ’ਚ ਫੈਸਟਿਵ ਸੀਜ਼ਨ ਦੌਰਾਨ ਵੀ ਜਾਰੀ ਰਹਿਣ ਦੀ ਉਮੀਦ ਹੈ।

Karan Kumar

This news is Content Editor Karan Kumar