ਭਾਰਤ ਬ੍ਰਿਟੇਨ ਨਾਲ ਸ਼ੁਰੂਆਤੀ ਵਪਾਰ ਸਮਝੌਤਾ ਕਰਣ ਲਈ ਤਿਆਰ: ਗੋਇਲ

07/12/2020 2:29:03 AM

ਨਵੀਂ ਦਿੱਲੀ - ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ, ਬ੍ਰਿਟੇਨ ਨਾਲ ਪੂਰਨ ਮੁਕਤ ਵਪਾਰ ਸਮਝੌਤੇ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਇੱਕ ਸ਼ੁਰੂਆਤੀ ਵਪਾਰ ਸਮਝੌਤੇ 'ਤੇ ਗੱਲਬਾਤ ਕਰਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤ ਬ੍ਰਿਟੇਨ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ਮੂਲੀਅਤ ਲਈ ਵਚਨਬੱਧ ਹੈ ਅਤੇ ਦੋਵਾਂ ਦੇਸ਼ਾਂ  ਵਿਚਾਲੇ ਦੁਵੱਲੇ ਵਪਾਰ 'ਚ ਵਾਧੇ ਦੀਆਂ ਕਾਫ਼ੀ ਸੰਭਾਵਨਾਵਾਂ ਮੌਜੂਦ ਹਨ।

ਗੋਇਲ ਨੇ ਕਿਹਾ ਕਿ ਭਾਰਤ ਫਾਰਮਾ, ਕੱਪੜਾ, ਚਮਡ਼ਾ, ਉਦਯੋਗਕ ਮਸ਼ੀਨਰੀ, ਫਰਨੀਚਰ ਅਤੇ ਖਿਡੌਣਿਆਂ ਵਰਗੇ ਖੇਤਰਾਂ 'ਚ ਬ੍ਰਿਟੇਨ ਨਾਲ ਜੁੜ ਸਕਦਾ ਹੈ। ਉਨ੍ਹਾਂ ਨੇ ਇੰਡੀਅਨ ਗਲੋਬਲ ਵੀਕ 2020 'ਚ ਕਿਹਾ, ‘‘ਹੁਣ ਬ੍ਰਿਟੇਨ ਨੂੰ ਤੈਅ ਕਰਣਾ ਹੈ, ਮੈਂ ਤਿਆਰ ਹਾਂ ਕਿ ਮੇਰੇ ਅਧਿਕਾਰੀ ਬੈਠਣ ਅਤੇ ਬ੍ਰਿਟੇਨ ਦੇ ਅਧਿਕਾਰੀਆਂ ਨਾਲ ਸਵੇਰ ਤੋਂ ਸ਼ਾਮ ਤੱਕ ਗੱਲ ਕਰਣ ਅਤੇ ਉਨ੍ਹਾਂ ਨੂੰ 15-30 ਦਿਨ ਦਾ ਸਮਾਂ ਦਿੱਤਾ ਜਾਵੇ ਅਤੇ ਕਿਹਾ ਜਾਵੇ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ ਛੇਤੀ ਸ਼ੁਰੂ ਕਰਣ ਯੋਗ ਵਸਤਾਂ ਦੀ ਸੂਚੀ ਤੈਅ ਕਰਕੇ ਉੱਠਣਾ ਹੈ। ਅਜ਼ਾਦ ਵਪਾਰ ਸਮਝੌਤਾ ਸਾਡਾ ਟੀਚਾ ਹੋਣਾ ਚਾਹੀਦਾ ਹੈ, ਪਰ ਅਸੀਂ ਨਜ਼ਦੀਕੀ ਭਵਿੱਖ 'ਚ ਪੀ.ਟੀ.ਏ. (ਤਰਜੀਹੀ ਵਪਾਰ ਸਮਝੌਤਾ) ਕਰ ਸਕਦੇ ਹਾਂ।


Inder Prajapati

Content Editor

Related News