ਵਾਧਾ ਦਰ ਦੂਜੀ ਤਿਮਾਹੀ ’ਚ 4.7 ਫੀਸਦੀ, 2019-20 ’ਚ 5.6 ਫੀਸਦੀ ਰਹਿਣ ਦਾ ਅੰਦਾਜ਼ਾ : ਇੰਡੀਆ ਰੇਟਿੰਗਸ

11/27/2019 2:01:26 AM

ਨਵੀਂ ਦਿੱਲੀ (ਭਾਸ਼ਾ)-ਦੇਸ਼ ਦੀ ਆਰਥਿਕ ਵਾਧਾ ਦਰ ’ਚ ਚੱਲ ਰਹੀ ਗਿਰਾਵਟ ਦਾ ਸਿਲਸਿਲਾ ਅੰਦਾਜ਼ਨ ਲਗਾਤਾਰ 6ਵੀਂ ਤਿਮਾਹੀ ਜੁਲਾਈ-ਸਤੰਬਰ, 2019 ’ਚ ਵੀ ਬਣਿਆ ਰਿਹਾ। ਇੰਡੀਆ ਰੇਟਿੰਗਸ ਐਂਡ ਰਿਸਰਚ ਨੇ ਆਪਣੀ ਮੁਲਾਂਕਣ ਰਿਪੋਰਟ ’ਚ ਚਾਲੂ ਵਿੱਤੀ ਸਾਲ ਲਈ ਚੌਥੀ ਵਾਰ ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਵਾਧਾ ਦਰ ਦੇ ਅੰਦਾਜ਼ੇ ਨੂੰ ਹੋਰ ਘੱਟ ਕੀਤਾ ਹੈ ਅਤੇ ਇਸ ਵਾਰ ਜੁਲਾਈ-ਸਤੰਬਰ ਦੀ ਤਿਮਾਹੀ ’ਚ ਇਸ ਦੇ 4.7 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਸਾਲ 2019-20 ਦੀ ਪਹਿਲੀ ਤਿਮਾਹੀ ’ਚ ਵਾਧਾ 5 ਫੀਸਦੀ ਸੀ। ਇਹ 2013 ਤੋਂ ਬਾਅਦ ਕਿਸੇ ਤਿਮਾਹੀ ’ਚ ਹੇਠਲੀ ਆਰਥਿਕ ਵਾਧਾ ਦਰ ਸੀ। ਇੰਡੀਆ ਰੇਟਿੰਗਸ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਆਰਥਿਕ ਵਾਧਾ ਦਰ 4.7 ਫੀਸਦੀ ਰਹਿ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ 2012 ਤੋਂ ਬਾਅਦ ਲਗਾਤਾਰ 6ਵੀਂ ਤਿਮਾਹੀ ਹੋਵੇਗੀ, ਜਦੋਂ ਜੀ. ਡੀ. ਪੀ. ਵਾਧਾ ਦਰ ਘਟੇਗੀ। ਇਹ ਅੰਦਾਜ਼ਾ ਉਦੋਂ ਆਇਆ ਹੈ, ਜਦੋਂ ਸਰਕਾਰ ਨੇ ਕੰਪਨੀ ਕਰ ’ਚ ਕਟੌਤੀ ਸਮੇਤ ਮਾਲੀਆ ਪ੍ਰੋਤਸਾਹਨ ਦੇ ਕਈ ਕਦਮ ਚੁੱਕੇ ਹਨ।

ਰੇਟਿੰਗ ਏਜੰਸੀ ਨੇ ਕਿਹਾ,‘‘ਇੰਡੀਆ ਰੇਟਿੰਗਸ ਐਂਡ ਰਿਸਰਚ ਨੇ 2019-20 ਲਈ ਜੀ. ਡੀ. ਪੀ. ਵਾਧਾ ਦਰ ਅੰਦਾਜ਼ੇ ਨੂੰ ਸੋਧ ਕੇ ਕਰ 5.6 ਫੀਸਦੀ ਕਰ ਦਿੱਤਾ ਹੈ। ਇਹ ਲਗਾਤਾਰ ਚੌਥਾ ਮੌਕਾ ਹੈ, ਜਦੋਂ ਰੇਟਿੰਗ ਏਜੰਸੀ ਨੇ ਚਾਲੂ ਵਿੱਤੀ ਸਾਲ ਲਈ ਆਰਥਿਕ ਵਾਧੇ ਦੇ ਅੰਦਾਜ਼ੇ ਨੂੰ ਘੱਟ ਕੀਤਾ ਹੈ।


Karan Kumar

Content Editor

Related News