ਦੁਨੀਆ ’ਚ ਸਭ ਤੋਂ ਸਸਤਾ ਮੋਬਾਇਲ ਡਾਟਾ ਭਾਰਤ ’ਚ, 1GB ਦੀ ਕੀਮਤ ਸਿਰਫ਼ ਇੰਨੀ!

08/26/2020 11:22:40 AM

ਗੈਜੇਟ ਡੈਸਕ– ਦੁਨੀਆ ਭਰ ’ਚ ਵੱਖ-ਵੱਖ ਸਰਵਿਸ ਪ੍ਰੋਵਾਈਡਰਾਂ ਵਲੋਂ ਪੇਸ਼ ਕੀਤੇ ਜਾ ਰਹੇ ਡਾਟਾ ਦੀ ਸਭ ਤੋਂ ਘੱਟ ਕੀਮਤ ਭਾਰਤ ’ਚ ਹੈ। ਇਸ ਦਾ ਮਤਲਬ ਹੈ ਕਿ ਗਾਹਕਾਂ ਨੂੰ ਦੁਨੀਆ ਭਰ ’ਚ ਸਭ ਤੋਂ ਸਸਤਾ ਮੋਬਾਇਲ ਡਾਟਾ ਭਾਰਤ ’ਚ ਮਿਲਦਾ ਹੈ। ਇਸ ਤੋਂ ਇਲਾਵਾ ਨਵੰਬਰ, 2018 ਦੇ ਮੁਕਾਬਲੇ ਭਾਰਤ ’ਚ ਪ੍ਰਤੀ 1 ਜੀ.ਬੀ. ਮੋਬਾਇਲ ਡਾਟਾ ਦੀ ਕੀਮਤ ’ਚ ਕਰੀਬ 65 ਫੀਸਦੀ ਦੀ ਕਮੀ ਆਈ ਹੈ। ਭਾਰਤ ’ਚ ਜ਼ਿਆਦਾਤਰ ਟੈਲੀਕਾਮ ਕੰਪਨੀਆਂ ਵਲੋਂ ਡੇਲੀ ਡਾਟਾ ਆਫਰ ਕਰਨ ਵਾਲੇ ਪਲਾਨ ਦਿੱਤੇ ਜਾ ਰਹੇ ਹਨ। 

ਯੂ.ਕੇ. ਬੇਸਡ ਫਰਮ Cable.co.uk ਦੀ 2020 ਵਰਲਡਵਾਈਡ ਮੀਡੀਆ ਡਾਟਾ ਪ੍ਰਾਈਜ਼ਿੰਗ ਰਿਪੋਰਟ ’ਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਪ੍ਰਤੀ ਗੀਗਾਬਾਈਟ ਲਈ ਗਾਹਕਾਂ ਨੂੰ ਸਿਰਫ 6.7 ਰੁਪਏ (0.09 ਡਾਲਰ) ਦੀ ਰਕਮ ਦੇਣੀ ਹੁੰਦੀ ਹੈ, ਜੋ ਦੁਨੀਆ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ। ਅਧਿਐਨ ’ਚ ਸਾਹਮਣੇ ਆਇਆ ਹੈ ਕਿ ਇਸ ਤੋਂ ਇਲਾਵਾ ਸਾਲ 2018 ’ਚ ਪ੍ਰਤੀ 1 ਜੀ.ਬੀ. ਡਾਟਾ ਦੀ ਕਾਸਟ ਕਰੀਬ 18.5 ਰੁਪਏ ਸੀ ਜੋ 2 ਸਾਲਾਂ ’ਚ ਕਰੀਬ 65 ਫੀਸਦੀ ਤਕ ਘੱਟ ਹੋ ਗਈ ਹੈ। 

ਭਾਰਤ ’ਚ ਗਾਹਕਾਂ ਨੂੰ ਜ਼ਿਆਦਾ ਡਾਟਾ
ਯੂ.ਐੱਸ. ’ਚ 1 ਜੀ.ਬੀ. ਡਾਟਾ ਲਈ ਗਾਹਕਾਂ ਨੂੰ 8 ਡਾਲਰ (ਕਰੀਬ 594 ਰੁਪਏ) ਅਤੇ ਯੂ.ਕੇ. ’ਚ ਕਰੀਬ 1.4 ਡਾਲਰ (ਕਰੀਬ 104 ਰੁਪਏ) ਦੇਣੇ ਪੈਂਦੇ ਹਨ। ਡਾਟਾ ਦੀ ਗਲੋਬਲ ਕਾਸਟ ਯਾਨੀ ਕਿ ਦੁਨੀਆ ਭਰ ’ਚ ਕੀਮਤ ਦਾ ਔਸਤ 5 ਡਾਲਰ 9ਕਰੀਬ 372 ਰੁਪਏ) ਪ੍ਰਤੀ 1 ਜੀ.ਬੀ. ਹੈ। ਅਧਿਐਨ ਕਰਵਾਉਣ ਵਾਲੀ ਫਰਮ Cable.co.uk ਦੇ ਕੰਜ਼ਿਊਮਰ ਟੈਲੀਕਾਮਸ ਵਿਸ਼ਲੇਸ਼ਕ ਡੈਨ ਹਾਡਲ ਨੇ ਕਿਹਾ ਕਿ ਭਾਰਤ ’ਚ ਟੈਲੀਕਾਮ ਆਪਰੇਟਰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਡਾਟਾ ਵਾਲੇ ਪੈਕ ਆਫਰ ਕਰ ਰਹੇ ਹਨ ਅਤੇ ਓਨੀ ਹੀ ਕੀਮਤ ਵਾਲੇ ਪਲਾਨ ’ਤੇ ਜ਼ਿਆਦਾ ਡਾਟਾ ਦਾ ਮਤਲਬ ਹੈ ਕਿ 1 ਜੀ.ਬੀ. ਡਾਟਾ ਦੀ ਕੀਮਤ ਘੱਟ ਹੋਣਾ। 

Rakesh

This news is Content Editor Rakesh