1 ਅਪ੍ਰੈਲ ਤੋਂ ਬਦਲ ਜਾਣਗੇ ਟੈਕਸ ਨਿਯਮ, ਜਾਣੋ ਕਿਹੜੇ ਹੋਣਗੇ ਬਦਲਾਅ

03/31/2024 8:31:28 PM

ਬਿਜ਼ਨੈੱਸ ਡੈਸਕ- ਇਕ ਅਪ੍ਰੈਲ ਤੋਂ ਟੈਕਸ ਦੇ ਨਿਯਮ ਬਦਲਣ ਜਾ ਰਹੇ ਹਨ। ਇਸ ਸਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦਾ ਅੰਤਰਿਮ ਬਜਟ ਪੇਸ਼ ਕੀਤਾ ਸੀ। ਉਥੇ ਹੀ ਹੁਣ ਫੁਲ ਬਜਟ ਚੋਣਾਂ ਤੋਂ ਬਾਅਦ ਜੁਲਾਈ ਦੇ ਮਹੀਨੇ 'ਚ ਆਉਣਾ ਹੈ। ਜੁਲਾਈ ਤੋਂ ਬਾਅਦ ਵੀ ਦੇਸ਼ ਦੇ ਟੈਕਸ ਨਿਯਮਾਂ 'ਚ ਕਈ ਬਦਲਾਅ ਹੋਣ ਦੀ ਸੰਭਾਵਨਾ ਹੈ। ਫਿਲਹਾਲ ਅਜੇ ਕਿਹੜੇ ਬਦਲਾਅ ਹੋਣਗੇ ਇਹ ਜਾਣ ਲਓ।

ਨਵੀਂ ਟੈਕਸ ਪ੍ਰਣਾਲੀ ਡਿਫਾਲਟ ਹੋ ਗਈ ਹੈ
ਜੇਕਰ ਹੁਣ ਤੱਕ ਤੁਸੀਂ ਪੁਰਾਣੀ ਟੈਕਸ ਰਿਜੀਮ ਦੇ ਅਨੁਸਾਰ ਇਨਕਮ ਟੈਕਸ ਅਦਾ ਕਰ ਰਹੇ ਹੋ, ਤਾਂ ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਦੇਸ਼ ਵਿੱਚ ਨਵੀਂ ਟੈਕਸ ਪ੍ਰਣਾਲੀ ਨੂੰ ਡਿਫਾਲਟ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ 'ਚ ਤੁਹਾਨੂੰ ਹਰ ਸਾਲ 1 ਅਪ੍ਰੈਲ ਤੋਂ ਬਾਅਦ ਆਪਣੀ ਟੈਕਸ ਪ੍ਰਣਾਲੀ ਦੀ ਚੋਣ ਕਰਨੀ ਪਵੇਗੀ, ਨਹੀਂ ਤਾਂ ਇਹ ਆਪਣੇ ਆਪ ਹੀ ਨਵੀਂ ਟੈਕਸ ਪ੍ਰਣਾਲੀ ਵਿੱਚ ਤਬਦੀਲ ਹੋ ਜਾਵੇਗਾ।

ਮਿਲੇਗੀ 50,000 ਰੁਪਏ ਦੀ ਵਾਧੂ ਛੋਟ
ਜੇਕਰ ਤੁਸੀਂ ਅਗਲੇ ਵਿੱਤੀ ਸਾਲ 2024-25 'ਚ ਨਵੀਂ ਟੈਕਸ ਪ੍ਰਣਾਲੀ 'ਚ ਮੂਵ ਕਰਦੇ ਹੋ ਤਾਂ ਤੁਹਾਨੂੰ ਹੁਣ ਇਥੇ 50,000 ਰੁਪਏ ਦੇ ਸਟੈਂਡਰਡ ਡਿਡਕਸ਼ਨ ਦਾ ਫਾਇਦਾ ਮਿਲੇਗਾ, ਜੋ ਪਹਿਲਾਂ ਸਿਰਫ ਪੁਰਾਣੀ ਟੈਕਸ ਪ੍ਰਣਾਲੀ 'ਚ ਸੰਭਵ ਸੀ। ਹਾਲਾਂਕਿ ਇਹ ਨਿਯਮ 1 ਅਪ੍ਰੈਲ, 2023 ਤੋਂ ਲਾਗੂ ਹੋ ਚੁੱਕਾ ਹੈ ਪਰ ਤੁਹਾਡੇ ਕੋਲ 1 ਅਪ੍ਰੈਲ, 2024 ਨੂੰ ਇਸਨੂੰ ਬਦਲਣ ਦਾ ਮੌਕਾ ਹੈ। ਅਜਿਹਾ ਕਰਨ ਨਾਲ ਤੁਹਾਡੀ 7.5 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋ ਜਾਵੇਗੀ।

ਟੈਕਸ ਛੋਟ ਦੀ ਲਿਮਟ ਬਦਲੀ
ਨਵੀਂ ਟੈਕਸ ਰਿਜੀਮ 'ਚ 1 ਅਪ੍ਰੈਲ 2023 ਤੋਂ ਟੈਕਸ ਛੋਟ ਦੀ ਲਿਮਟ ਵਧਾ ਦਿੱਤੀ ਗਈ ਹੈ। ਹੁਣ ਨਵੀਂ ਟੈਕਸ ਵਿਵਸਥਾ ‘ਚ 2.5 ਲੱਖ ਰੁਪਏ ਦੀ ਬਜਾਏ 3 ਲੱਖ ਰੁਪਏ ਤੱਕ ਦੀ ਆਮਦਨ ‘ਤੇ ਟੈਕਸ ਨਹੀਂ ਰਹਿ ਗਿਆ ਹੈ, ਉਥੇ ਹੀ ਧਾਰਾ-87ਏ ਤਹਿਤ ਦਿੱਤੀ ਜਾਣ ਵਾਲੀ ਟੈਕਸ ਛੋਟ 5 ਲੱਖ ਦੀ ਬਜਾਏ 7 ਲੱਖ ਰੁਪਏ ਕਰ ਦਿੱਤੀ ਗਈ ਹੈ। ਹਾਲਾਂਕਿ, ਪੁਰਾਣੀ ਟੈਕਸ ਪ੍ਰਣਾਲੀ ਵਿੱਚ 'ਨਿਲ ਟੈਕਸ' ਲਿਮਟ ਅਜੇ ਵੀ 2.5 ਲੱਖ ਰੁਪਏ ਤੱਕ ਹੈ ਅਤੇ ਟੈਕਸ ਛੋਟ 5 ਲੱਖ ਰੁਪਏ ਤੱਕ ਹੀ ਹੈ।

ਟੈਕਸ ਸਲੈਬ 'ਚ ਹੋਏ ਹਨ ਇਹ ਬਦਲਾਅ

ਨਵੀਂ ਟੈਕਸ ਪ੍ਰਣਾਲੀ ਦੇ ਸਲੈਬਾਂ 'ਚ ਪਿਛਲੇ ਸਾਲ ਤੋਂ ਹੀ ਕਈ ਬਦਲਾਅ ਹੋ ਚੁੱਕੇ ਹਨ। ਇਸਦਾ ਹਿਸਾਬ ਇਸ ਪ੍ਰਕਾਰ ਹੈ…

3 ਲੱਖ ਰੁਪਏ ਤੱਕ ਦੀ ਆਮਦਨ ‘ਤੇ 0 ਫੀਸਦੀ  ਟੈਕਸ
3 ਤੋਂ 6 ਲੱਖ ਰੁਪਏ ਤੱਕ ਦੀ ਆਮਦਨ ‘ਤੇ ਫੀਸਦੀ ਟੈਕਸ 
6 ਲੱਖ ਤੋਂ 9 ਲੱਖ ਰੁਪਏ ਤੱਕ ਦੀ ਆਮਦਨ ‘ਤੇ 10 ਫੀਸਦੀ ਟੈਕਸ
9 ਲੱਖ ਤੋਂ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ 15 ਫੀਸਦੀ ਟੈਕਸ
12 ਲੱਖ ਤੋਂ 15 ਲੱਖ ਰੁਪਏ ਤੱਕ ਦੀ ਆਮਦਨ ‘ਤੇ 20 ਫੀਸਦੀ ਟੈਕਸ
15 ਲੱਖ ਰੁਪਏ ਤੋਂ ਵੱਧ ਦੀ ਆਮਦਨ ‘ਤੇ 30 ਫੀਸਦੀ ਟੈਕਸ

Rakesh

This news is Content Editor Rakesh