ਭਾਰਤ ਨੂੰ 10 ਫੀਸਦੀ ਆਰਥਿਕ ਵਿਕਾਸ ਲਈ ਬਰਾਮਦ ’ਤੇ ਧਿਆਨ ਦੇਣ ਦੀ ਲੋੜ : ਅਰਵਿੰਦ ਪਨਗੜੀਆ

02/22/2024 3:41:37 PM

ਨਵੀਂ ਦਿੱੱਲੀ (ਭਾਸ਼ਾ) - 16ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਅਰਵਿੰਦ ਪਨਗੜੀਆ ਨੇ ਕਿਹਾ ਹੈ ਕਿ ਭਾਰਤ ਨੂੰ 10 ਫੀਸਦੀ ਆਰਥਿਕ ਵਿਕਾਸ ਦਰ ਹਾਸਲ ਕਰਨ ਲਈ ਬਰਾਮਦ ’ਤੇ ਧਿਆਨ ਦੇਣ ਦੀ ਲੋੜ ਹੈ। ਪਨਗੜੀਆ ਨੇ ਇਹ ਵੀ ਕਿਹਾ ਕਿ ਦਰਾਮਦ-ਬਦਲ ਉਦਯੋਗਿਕ ਨੀਤੀ ਨੂੰ ਲੈ ਕੇ ਰੁਝਾਨ ਭਾਰਤ ਲਈ ਵਿਲੱਖਣ ਗੱਲ ਨਹੀਂ ਹੈ। ਉਨ੍ਹਾਂ ਕਿਹਾ,“ਮੈਂ ਸਿੰਗਾਪੁਰ, ਤਾਈਵਾਨ, ਦੱਖਣੀ ਕੋਰੀਆ, ਚੀਨ ਅਤੇ ਭਾਰਤ ਵਰਗੇ ਸਫਲ ਦੇਸ਼ਾਂ ਨੂੰ ਦੇਖਿਅਾ ਹੈ। ਇਹ ਉੱਚ-ਵਿਕਾਸ ਵਾਲੇ ਦੇਸ਼ਾਂ ਦੇ ਉਦਾਹਰਣ ਹਨ।’’ ਪਨਗੜੀਆ ਨੇ ‘ਫਾਊਂਡੇਸ਼ਨ ਫਾਰ ਇਕਨਾਮਿਕ ਡਿਵੈੱਲਪਮੈਂਟ’ ਨਾਲ ਗੱਲਬਾਤ ਦੌਰਾਨ ਕਿਹਾ,‘‘ਮੇਰਾ ਸਿੱਟਾ ਬਹੁਤ ਸਪੱਸ਼ਟ ਹੈ, ਜੋ ਦੇਸ਼ ਖੁੱਲ੍ਹੇ ਹਨ, ਉਹ ਤੇਜ਼ੀ ਨਾਲ ਵਿਕਾਸਿਤ ਹੋਏ ਹਨ।’’

ਇਹ ਵੀ ਪੜ੍ਹੋ :    ਪਾਸਪੋਰਟ ਆਫਿਸ ਕਾਂਡ : ਬੱਚਿਆਂ ਦੇ ਪਾਸਪੋਰਟ ਨੂੰ ਲੈ ਕੇ ਇੰਝ ਚਲਦੀ ਸੀ ਸਾਰੀ ‘ਸੈਟਿੰਗ ਦੀ ਖੇਡ’

ਉਨ੍ਹਾਂ ਕਿਹਾ ਕਿ ਭਾਰਤ ’ਚ ਉਦਯੋਗਿਕ ਨੀਤੀ ਅਤੇ ਦਰਾਮਦ ਬਦਲ ਲਈ ਬੌਧਿਕ ਸਮਰਥਨ ਮਜ਼ਬੂਤ ਬਣਿਆ ਹੋਇਆ ​​ਹੈ। ਪਨਗੜੀਆ ਨੇ ਇਹ ਵੀ ਦੱਸਿਆ ਕਿ ਕਿਵੇਂ 2022 ’ਚ ਗਲੋਬਲ ਬਰਾਮਦ ਬਾਜ਼ਾਰ 32000 ਅਰਬ ਡਾਲਰ ਦਾ ਰਿਹਾ, ਜੋ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ ਲਗਭਗ 10 ਗੁਣਾ ਹੈ।

ਇਹ ਵੀ ਪੜ੍ਹੋ :    100-100 ਮਰਲੇ ’ਚ ਬਣਾਏ ਜਾ ਰਹੇ ਹਨ ਨਾਜਾਇਜ਼ ਫਾਰਮ ਹਾਊਸ, ਨਿਗਮ ਨੇ 2 ਦਾ ਰੋਕਿਆ ਨਿਰਮਾਣ

ਇਹ ਵੀ ਪੜ੍ਹੋ :     ਲਗਜ਼ਰੀ ਚੀਜ਼ਾਂ ਦੇ ਸ਼ੌਕੀਣ ਭਾਰਤੀ, ਖ਼ਰੀਦੀਆਂ 2 ਹਜ਼ਾਰ ਕਰੋੜ ਰੁਪਏ ਦੀਆਂ ਇਨ੍ਹਾਂ ਬ੍ਰਾਂਡ ਦੀਆਂ ਘੜੀਆਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur