ਭਾਰਤ ਕੈਲੀਫੋਰਨੀਆ ਦੇ ਅਖਰੋਟ ਦਾ ਸਭ ਤੋਂ ਵੱਡਾ ਬਾਜ਼ਾਰ

11/10/2019 7:24:11 PM

ਨਵੀਂ ਦਿੱਲੀ (ਭਾਸ਼ਾ)-ਭਾਰਤੀਆਂ ’ਚ ਪਿਛਲੇ ਕੁੱਝ ਸਾਲਾਂ ਦੌਰਾਨ ਕੈਲੀਫੋਰਨੀਆ ਦੇ ਅਖਰੋਟ ਦਾ ਆਕਰਸ਼ਣ ਤੇਜ਼ੀ ਨਾਲ ਵਧਿਆ ਹੈ। ਦੱਖਣ ਏਸ਼ੀਆ ’ਚ ਅੱਜ ਅਮਰੀਕਾ ਵੱਲੋਂ ਦਰਾਮਦੀ ਇਸ ਅਖਰੋਟ ਦਾ ਸਭ ਤੋਂ ਵੱਡਾ ਖਪਤਕਾਰ ਬਣ ਚੁੱਕਾ ਹੈ। ਉਦਯੋਗ ਦੇ ਇਕ ਉੱਚ ਮਾਹਿਰ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤ ਅਤੇ ਅਮਰੀਕਾ ’ਚ ਆਪਣੇ ਵਪਾਰ ਮੱਤਭੇਦਾਂ ਨੂੰ ਸੁਲਝਾਉਣ ਲਈ ਗੱਲਬਾਤ ਚੱਲ ਰਹੀ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ‘ਅਮਰੀਕਾ ਪਹਿਲਾਂ’ ਦੀ ਨੀਤੀ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਟਵਿਟਰ ’ਤੇ ਲਿਖਿਆ ਸੀ ਕਿ ਭਾਰਤ ਵੱਲੋਂ ਅਮਰੀਕੀ ਉਤਪਾਦਾਂ ’ਤੇ ਜੋ ਡਿਊਟੀ ਲਾਈ ਜਾ ਰਹੀ ਹੈ, ਉਸ ਦਾ ਦੇਸ਼ ਹੁਣ ਉਸ ਨੂੰ ਸਵੀਕਾਰ ਕਰਨ ਦੀ ਹਾਲਤ ’ਚ ਨਹੀਂ ਹੈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਲੈ ਕੇ ਤਣਾਅ ਵਧਿਆ ਹੈ। ਟਰੰਪ ਸਰਕਾਰ ਨੇ ਭਾਰਤ ਨੂੰ ਆਪਣੇ ਤਰਜੀਹ ਦੀ ਆਮ ਜਿਹੀ ਪ੍ਰਣਾਲੀ (ਜੀ. ਐੱਸ. ਪੀ.) ਤਹਿਤ ਵਪਾਰ ’ਚ ਮਿਲਣ ਵਾਲੀ ਸਹੂਲਤ ਖਤਮ ਕਰ ਦਿੱਤੀ ਸੀ। ਉਸ ਤੋਂ ਬਾਅਦ 5 ਜੂਨ ਨੂੰ ਭਾਰਤ ਨੇ ਅਖਰੋਟ, ਬਾਦਾਮ ਅਤੇ ਸੇਬ ਸਮੇਤ 28 ਅਮਰੀਕੀ ਉਤਪਾਦਾਂ ’ਤੇ ਜਵਾਬੀ ਡਿਊਟੀ ਲਾਈ ਸੀ। ਕੈਲੀਫੋਰਨੀਆ ਅਖਰੋਟ ਕਮਿਸ਼ਨ (ਸੀ. ਡਬਲਯੂ. ਸੀ.) ਦੀ ਉੱਚ ਮਾਰਕੀਟਿੰਗ ਨਿਰਦੇਸ਼ਕ ਪਾਮੇਲਾ ਗਰੇਵਿਏਟ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਭਾਰਤੀਆਂ ’ਚ ਕੈਲੀਫੋਰਨੀਆ ਤੋਂ ਦਰਾਮਦੀ ਅਖਰੋਟ ਦੀ ਮੰਗ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਕਿਹਾ, ‘‘5 ਸਾਲ ਪਹਿਲਾਂ ਅਸੀਂ ਭਾਰਤੀ ਬਾਜ਼ਾਰ ’ਚ ਉੱਤਰੇ ਸੀ। ਉਸ ਤੋਂ ਬਾਅਦ ਅਸੀਂ ਤੇਜ਼ੀ ਨਾਲ ਅੱਗੇ ਵਧੇ ਹਾਂ। ਉਸ ਸਮੇਂ ਭਾਰਤੀ ਬਾਜ਼ਾਰ ’ਚ ਇਕ ਵੀ ਕੈਲੀਫੋਰਨੀਆ ਦਾ ਅਖਰੋਟ ਨਹੀਂ ਸੀ। ਅੱਜ ਅਸੀਂ ਭਾਰਤੀ ਬਾਜ਼ਾਰ ’ਚ 10,000 ਟਨ ਕੈਲੀਫੋਰਨੀਆ ਦਾ ਅਖਰੋਟ ਭੇਜ ਰਹੇ ਹਾਂ।’’

\


Karan Kumar

Content Editor

Related News