ਇੰਟਰਨੈੱਟ ਸਪੀਡ ਦੇ ਮਾਮਲੇ ''ਚ ਭਾਰਤ ਆਪਣੇ ਗੁਆਂਢੀ ਦੇਸ਼ਾਂ ਤੋਂ ਕਾਫੀ ਪਿੱਛੇ

07/16/2018 1:06:26 PM

ਜਲੰਧਰ— ਬ੍ਰਿਟੇਨ ਦੀ ਇੰਟਰਨੈੱਟ ਸਪੀਡ ਟੈਸਟਰ ਕੰਪਨੀ ਓਪਨ ਸਿਗਨਲ ਮੁਤਾਬਕ ਭਾਰਤ ਦੇ ਗੁਆਂਢੀ ਦੇਸ਼ਾਂ (ਪਾਕਿਸਤਾਨ, ਸ਼੍ਰੀਲੰਕਾ ਅਤੇ ਮਿਆਂਮਾਰ) ਦੀ 4ਜੀ ਡਾਟਾ ਸਪੀਡ ਭਾਰਤ ਦੇ ਮੁਕਾਬਲੇ ਦੋ ਗੁਣਾ ਤੇਜ਼ ਹੈ। ਭਾਰਤ 'ਚ 4ਜੀ ਐੱਲ.ਟੀ.ਈ. (ਲਾਂਗ ਟਰਮ ਐਵੋਲਿਊਸ਼ਨ) ਦੀ ਔਸਤ ਸਪੀਡ ਦੀ ਗੱਲ ਕਰੀਏ ਤਾਂ ਇਹ ਅੱਜ ਵੀ 6.1 Mbps 'ਤੇ ਹੀ ਹੈ ਜਦ ਕਿ ਦੁਨੀਆ ਦੇ ਬਾਕੀ ਦੇਸ਼ ਇੰਟਰਨੈੱਟ ਸਪੀਡ ਦੇ ਮਾਮਲੇ 'ਚ ਭਾਰਤ ਤੋਂ ਕਈ ਗੁਣਾ ਅੱਗੇ ਨਿਕਲ ਚੁੱਕੇ ਹਨ। ਦੇਸ਼ 'ਚ ਜੇਕਰ ਅਸੀਂ ਇੰਟਰਨੈੱਟ ਸਪੀਡ ਦੀ ਤੁਲਨਾ ਗਲੋਬਲ ਸਪੀਡ ਨਾਲ ਕਰੀਏ ਤਾਂ ਭਾਰਤ ਇਸ ਮਾਮਲੇ 'ਚ ਕਰੀਬ ਇਕ ਤਿਹਾਈ ਪਿੱਛੇ ਹੈ। ਗਲੋਬਲ ਪੱਧਰ 'ਤੇ ਮੋਬਾਇਲ ਡਾਟਾ ਸਪੀਡ ਦੀ ਗਲੋਬਲੀ ਐਵਰੇਜ 17Mbps ਹੈ। 

ਰੈਂਕਿੰਗ ਲਿਸਟ
ਉਕਲਾ (Ookla) ਨੇ ਦੁਨੀਆ ਦੇ 124 ਦੇਸ਼ਾਂ ਦੀ ਰੈਂਕਿੰਗ ਲਿਸਟ ਤਿਆਰ ਕੀਤਾ ਹੈ। ਇਸ ਸੂਚੀ 'ਚ ਭਾਰਤ ਨੂੰ 109ਵਾਂ ਸਥਾਨ ਮਿਲਿਆ ਹੈ। ਭਾਰਤ ਇਸ ਸੂਚੀ 'ਚ ਲਗਭਗ ਆਖਰੀ ਸਥਾਨ ਦੇ ਹੀ ਸਭ ਤੋਂ ਕਰੀਬ ਹੈ। ਉਕਲਾ ਨੇ ਇਹ ਅੰਕੜੇ ਦੁਨੀਆ ਭਰ 'ਚ ਮੌਜੂਦ 2ਜੀ, 3ਜੀ ਅਤੇ 4ਜੀ ਤਕਨੀਕ 'ਤੇ ਟੈਸਟ ਕਰਕੇ ਆਪਣੇ ਨਤੀਜੇ ਕੱਢੇ ਹਨ। ਭਾਰਤ 'ਚ ਇੰਟਰਨੈੱਟ ਡਾਊਨਲੋਡਿੰਗ ਦੀ ਔਸਤਨ ਸਪੀਡ 9.12Mbps ਹੈ ਜੋ ਕਿ ਗਲੋਬਲ ਔਸਤ (23.54Mbps) ਤੋਂ ਕਿਤੇ ਜ਼ਿਆਦਾ ਹੇਠਾਂ ਹੈ। 
ਜਾਰੀ ਕੀਤੀ ਗਈ ਇਸ ਸੂਚੀ 'ਚ ਸ਼੍ਰੀਲੰਕਾ 'ਚ 13.95Mbps, ਪਾਕਿਸਤਾਨ 'ਚ 13.56Mbps, ਮਿਆਂਮਾਰ 'ਚ 15.56Mbps ਅਤੇ ਭਾਰਤ 'ਚ 6.1Mbps ਦੀ ਸਪੀਡ ਹੈ। ਦੂਜੇ ਪਾਸੇ ਅਮਰੀਕਾ 'ਚ 16.31Mbps, ਯੂ.ਕੇ. 'ਚ 23.11Mbps ਅਤੇ ਜਪਾਨ 'ਚ ਸਪੀਡ 25.39Mbps ਦੀ ਹੈ। 

ਭਾਰਤ 'ਚ ਘੱਟ ਸਪੀਡ ਦਾ ਕਾਰਨ
ਓਪਨ ਸਿਗਨਲ ਦੇ ਵਿਸ਼ਲੇਸ਼ਕ ਪੀਟਰ ਬਾਇਲੈਂਡ ਨੇ ਦੱਸਿਆ ਕਿ ਭਾਰਤ 'ਚ ਇੰਟਰਨੈੱਟ ਸਪੀਡ ਦੇ ਸਲੋ ਹੋਣ ਦਾ ਮੁੱਖ ਕਾਰਨ ਸਮਾਰਟਫੋਨ ਖੇਤਰ 'ਚ ਆ ਰਹੀ ਮਹਾਕ੍ਰਾਂਤੀ ਹੈ। ਭਾਰਤ ਲਗਾਤਾਰ ਹਰ ਮਹੀਨੇ ਕਈ ਲੱਖ ਨਵੇਂ ਯੂਜ਼ਰਸ ਇੰਟਰਨੈੱਟ ਨਾਲ ਜੁੜ ਰਹੇ ਹਨ। ਇਸ ਨਾਲ ਇੰਟਰਨੈੱਟ ਦੀ ਸਪੀਡ ਬਣਾਈ ਰੱਖਣ ਦਾ ਦਬਾਅ ਵਧਦਾ ਹੈ। ਇਸ ਤੋਂ ਇਲਾਵਾ ਭਾਰਤ 'ਚ ਇੰਟਰਨੈੱਟ ਦੀ ਸਲੋ ਸਪੀਡ ਦਾ ਇਕ ਕਾਰਨ ਇਹ ਵੀ ਹੈ ਕਿ ਉਹ ਬਹੁਤ ਜ਼ਿਆਦਾ ਆਬਾਦੀ ਨੂੰ ਇੰਟਰਨੈੱਟ ਸੇਵਾ ਮੁਹੱਈਆ ਕਰਵਾ ਰਿਹਾ ਹੈ। ਇੰਨੇ ਜ਼ਿਆਦਾ ਯੂਜ਼ਰਸ ਨੂੰ ਜਦੋਂ ਡਾਟਾ ਸਪੀਡ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਉਸ ਦੀ ਸਪਲਾਈ ਕਰਨਾ ਇਕ ਵੱਡੀ ਚੁਣੌਤੀ ਹੁੰਦੀ ਹੈ। 
ਜ਼ਿਕਰਯੋਗ ਹੈ ਕਿ ਇਸ ਸਮੇਂ ਭਾਰਤ 'ਚ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਕੰਪਨੀਆਂ 4ਜੀ ਤੋਂ ਅੱਗੇ ਵਧ ਕੇ ਹੁਣ 5ਜੀ ਦੀ ਗੱਲ ਕਰਨ ਲੱਗੀਆਂ ਹਨ। ਘਰੇਲੂ ਬ੍ਰਾਡਬੈਂਡ ਲਈ ਫਾਈਬਰ ਬੇਸਡ 'ਤੇ ਆਧਾਰਿਤ ਕੰਪਨੀਆਂ ਭਵਿੱਖ 'ਚ 100Mbps ਸਪੀਡ ਦੇਣ ਦਾ ਦਾਅਵਾ ਕਰ ਰਹੀਆਂ ਹਨ। ਭਾਰਤ 'ਚ ਇੰਟਰਨੈੱਟ ਯੂਜ਼ਰਸ ਲਈ ਬਫਰਿੰਗ ਦੀ ਸਮੱਸਿਆ ਅੱਜ ਵੀ ਆਮ ਹੈ। ਦੁਨੀਆ ਦੇ ਦੂਜੇ ਦੇਸ਼ਾਂ 'ਚ ਇੰਟਰਨੈੱਟ ਯੂਜ਼ਰਸ ਲਈ ਬਫਰਿੰਗ ਦੀ ਸਮੱਸਿਆ ਨਾ ਦੇ ਬਰਾਬਰ ਹੈ।