ਟੈਕਸਟਾਈਲ ਤੋਂ ਤਕਨਾਲੋਜੀ ਤੱਕ ਭਾਰਤ ਵੱਲੋਂ ਚੀਨ ਨੂੰ ਸਖਤ ਟੱਕਰ

05/07/2023 4:41:50 PM

ਕਿਸੇ ਵੀ ਦੇਸ਼ ਦੇ ਲਈ ਇਹ ਇਕ ਵੱਡਾ ਕਦਮ ਹੁੰਦਾ ਹੈ ਜਦੋਂ ਇਹ ਵਿਨਿਰਮਾਣ ਤੋਂ ਸੇਵਾ ਖੇਤਰ ’ਚ ਨਾ ਸਿਰਫ ਅੱਗੇ ਵਧਦਾ ਹੈ ਸਗੋਂ ਉਸ ਦੀ ਬਰਾਮਦ ਵੀ ਕਰਨ ਲੱਗਦਾ ਹੈ। ਅਜਿਹਾ ਹੀ ਹੋਇਆ ਹੈ ਭਾਰਤ ਨਾਲ ਜਦੋਂ ਭਾਰਤ ਉਸ ਦਿਸ਼ਾ ’ਚ ਅੱਗੇ ਵਧ ਰਿਹਾ ਹੈ ਜਿਸ ਕਾਰਨ ਚੀਨ ਦੀ ਨੀਂਦ ਉੱਡ ਗਈ ਹੈ। ਚੀਨ ਹਾਲਾਂਕਿ ਦੁਨੀਆ ਦੀ ਫੈਕਟਰੀ ਬਣਿਆ ਹੋਇਆ ਸੀ ਜੋ ਆਉਣ ਵਾਲੇ ਦਿਨਾਂ ’ਚ ਨਹੀਂ ਰਹੇਗਾ। ਇਸ ਦਾ ਕਾਰਨ ਇਹ ਹੈ ਕਿ ਉੱਥੋਂ ਸਾਰੀਆਂ ਫੈਕਟਰੀਆਂ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਅਤੇ ਭਾਰਤ ਵੱਲ ਆ ਰਹੀਆਂ ਹਨ, ਨਾਲ ਹੀ ਭਾਰਤ ਦਾ ਵਿਨਿਰਮਾਣ ਖੇਤਰ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਉਸ ’ਚ ਵੀ ਚੜ੍ਹਤ ਹੋ ਰਹੀ ਹੈ ਪਰ ਸੇਵਾ ਖੇਤਰ ’ਚ ਵੀ ਜਿਸ ਤੇਜ਼ ਰਫਤਾਰ ਨਾਲ ਭਾਰਤ ਅੱਗੇ ਵਧ ਰਿਹਾ ਹੈ ਉਸ ਕਾਰਨ ਚੀਨ ਦੀ ਚਿੰਤਾ ਵਧਣੀ ਲਾਜ਼ਮੀ ਹੈ।

ਜੇ ਅਸੀਂ ਗੱਲ ਕਰੀਏ ਕੱਪੜਾ ਉਦਯੋਗ ਦੀ ਤਾਂ ਇਸ ਖੇਤਰ ’ਚ ਜਿੰਨੀਆਂ ਵੀ ਵੱਡੀਆਂ ਤੇ ਪ੍ਰਸਿੱਧ ਕੰਪਨੀਆਂ ਹਨ, ਉਹ ਸਭ ਵਿਕਸਿਤ ਦੇਸ਼ਾਂ ਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਦਾ ਵਿਨਿਰਮਾਣ ਕੇਂਦਰ ਉਕਤ ਦੇਸ਼ਾਂ ’ਚ ਨਹੀਂ ਹੁੰਦਾ ਜਿੱਥੋਂ ਦੀਆਂ ਉਹ ਕੰਪਨੀਆਂ ਹੁੰਦੀਆਂ ਹਨ। ਇਸ ਦੇ ਿਪੱਛੇ ਸਭ ਤੋਂ ਵੱਡਾ ਕਾਰਨ ਸਸਤਾ ਕੱਚਾ ਮਾਲ, ਵੱਧ ਤੋਂ ਵੱਧ ਪਾਣੀ ਦੀ ਵਰਤੋਂ ਤੇ ਸਸਤੀ ਕਿਰਤ ਹੁੰਦੀ ਹੈ। ਦੁਨੀਆ ਦੇ ਵਿਕਸਿਤ ਦੇਸ਼ ਇਨ੍ਹਾਂ ਤਿੰਨਾਂ ਵਸਤਾਂ ’ਚ ਗਰੀਬ ਹੁੰਦੇ ਹਨ। ਇਸ ਲਈ ਇਹ ਦੇਸ਼ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ਦਾ ਰੁਖ ਕਰਦੇ ਹਨ ਜਿੱਥੇ ਇਨ੍ਹਾਂ ਦਾ ਵਿਨਿਰਮਾਣ ਅਾਸਾਨੀ ਨਾਲ ਚੱਲਦਾ ਹੈ।

ਇਸ ’ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਸਰਕਾਰਾਂ ਇਨ੍ਹਾਂ ਦੇ ਸਵਾਗਤ ਲਈ ਅੱਖਾਂ ਵਿਛਾ ਕੇ ਬੈਠੀਆਂ ਹੁੰਦੀਆਂ ਹਨ। ਬਹੁਤ ਸਸਤੇ ਮੁੱਲ ’ਚ ਇਹ ਕੱਪੜੇ ਿਤਆਰ ਹੁੰਦੇ ਹਨ ਤੇ ਬਾਜ਼ਾਰ ’ਚ ਬਹੁਤ ਹੀ ਮਹਿੰਗੇ ਭਾਅ ’ਤੇ ਵੇਚੇ ਜਾਂਦੇ ਹਨ। ਇੱਥੇ ਕੰਪਨੀਆਂ ਨੂੰ ਭਾਰੀ ਲਾਭ ਹੁੰਦਾ ਹੈ। ਇਨ੍ਹਾਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਅਤੇ ਮਾਲਿਕ ਦੋਵੇਂ ਅਮਰੀਕਾ, ਫ੍ਰਾਂਸ, ਜਰਮਨ, ਜਾਪਾਨ, ਇੰਗਲੈਂਡ ਵਰਗੇ ਦੇਸ਼ਾਂ ’ਚ ਬੈਠੇ ਹੁੰਦੇ ਹਨ। ਇਨ੍ਹਾਂ ਦੀਆਂ ਫੈਕਟਰੀਆਂ ਭਾਰਤ, ਬੰਗਲਾਦੇਸ਼, ਚੀਨ, ਵੀਅਤਨਾਮ ਅਤੇ ਫਿਲੀਪੀਨਜ਼ ਵਰਗੇ ਦੇਸ਼ਾਂ ’ਚ ਲੱਗੀਆਂ ਹੁੰਦੀਆਂ ਹਨ। ਇਸ ਖੇਤਰ ’ਚ ਹੁਣ ਚੀਨ ਪਿੱਛੇ ਹੁੰਦਾ ਜਾ ਰਿਹਾ ਹੈ ਕਿਉਂਕਿ ਉਸ ਨੂੰ ਬੰਗਲਾਦੇਸ਼ ਅਤੇ ਵੀਅਤਨਾਮ ਨੇ ਧੋਬੀ-ਪਟਕਾ ਮਾਰਿਆ ਹੈ। ਇਸ ਦੇ ਪਿੱਛੇ ਚੀਨ ’ਚ ਸਸਤੀ ਕਿਰਤ ਦਾ ਲਗਾਤਾਰ ਤੇਜ਼ੀ ਨਾਲ ਮਹਿੰਗਾ ਹੋਣਾ ਦੱਸਿਆ ਜਾ ਰਿਹਾ ਹੈ।

ਇਸ ਸਮੇਂ ਭਾਰਤ ’ਚ ਜਿੱਥੇ ਇਕ ਪਾਸੇ ਕੱਪੜਾ ਉਦਯੋਗ ਦੀ ਬਰਾਮਦ ਵਧ ਕੇ 16.3 ਅਰਬ ਡਾਲਰ ਤੱਕ ਪਹੁੰਚ ਗਈ ਹੈ, ਉੱਥੇ ਭਾਰਤ ਉੱਚ ਤਕਨੀਕੀ ਬਰਾਮਦ ਦੇ ਖੇਤਰ ’ਚ ਵੀ ਅੱਗੇ ਵਧ ਰਿਹਾ ਹੈ। ਇਸ ਨੂੰ ਦੇਖ ਕੇ ਚੀਨ ਡੰੂਘੀ ਚਿੰਤਾ ’ਚ ਚਲਾ ਗਿਆ ਹੈ ਕਿਉਂਕਿ ਚੀਨ ਭਾਰਤ ਨੂੰ ਆਪਣੇ ਉਨ੍ਹਾਂ ਗਰੀਬ ਗੁਆਂਢੀ ਦੇਸ਼ਾਂ ’ਚ ਰੱਖਦਾ ਹੈ ਜੋ ਅੱਜ ਵੀ ਕਿਸੇ ਤਰ੍ਹਾਂ ਸੰਘਰਸ਼ ਕਰ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਚੀਨ ਨੂੰ ਭਾਰਤ ਕੋਲੋਂ ਜ਼ੋਰਦਾਰ ਝਟਕਾ ਉਦੋਂ ਲੱਗਾ ਜਦੋਂ ਪਿਛਲੇ ਸਾਲ ਭਾਰਤ ਨੇ ਕੱਪੜਾ ਉਦਯੋਗ ਦੀ ਬਰਾਮਦ ਨੂੰ 16.3 ਅਰਬ ਡਾਲਰ ਤੱਕ ਵਧਾ ਲਿਆ। ਨਾਲ ਹੀ ਇਲੈਕਟ੍ਰਾਨਿਕਸ ਦੀ ਬਰਾਮਦ ਦੇ ਖੇਤਰ ’ਚ ਵੀ ਉਸ ਨੇ ਬਹੁਤ ਵਧੀਆ ਚੜ੍ਹਤ ਹਾਸਲ ਕੀਤੀ ਹੈ।

ਸਾਲ 2022 ’ਚ ਭਾਰਤ ਨੇ ਇਲੈਕਟ੍ਰਾਨਿਕਸ ਦੇ ਖੇਤਰ ’ਚ 23.6 ਅਰਬ ਡਾਲਰ ਦੀ ਬਰਾਮਦ ਕੀਤੀ। ਚੀਨ ਨੂੰ ਭਾਰਤ ਦੀ ਇਸ ਚੜ੍ਹਤ ਕਾਰਨ ਝਟਕਾ ਲੱਗਾ ਹੈ ਕਿਉਂਕਿ ਜਿੱਥੇ ਭਾਰਤ ਦੀ ਕੱਪੜਾ ਉਦਯੋਗ ਬਰਾਮਦ ਸਿਰਫ 1-2 ਫੀਸਦੀ ਵਧੀ ਹੈ ਉੱਥੇ ਇਲੈਕਟ੍ਰਾਨਿਕਸ ਦੇ ਖੇਤਰ ’ਚ ਭਾਰਤ ਦੀ ਬਰਾਮਦ ਪਿਛਲੇ ਸਾਲ 50 ਫੀਸਦੀ ਵਧ ਗਈ। ਭਾਰਤ ਬਾਰੇ ਇਹ ਜਾਣਕਾਰੀਆਂ ਵਪਾਰ ਮੰਤਰਾਲਾ ਤੋਂ ਮਿਲੀਆਂ ਹਨ। ਉੱਥੇ ਚੀਨ ਦੀ ਇਲੈਕਟ੍ਰਾਨਿਕ ਬਰਾਮਦ ਹੁਣ ਪਹਿਲਾਂ ਵਰਗੀ ਨਹੀਂ ਰਹੀ। ਕੱਪੜਾ ਉਦਯੋਗ ਦੇ ਖੇਤਰ ’ਚ ਭਾਰਤ ਦੀ ਚੜ੍ਹਤ ਇਸ ਲਈ ਵੀ ਬੇਮਿਸਾਲ ਹੈ ਕਿਉਂਕਿ ਜਿਨ੍ਹਾਂ ਦੇਸ਼ਾਂ ਨੂੰ ਭਾਰਤ ਆਪਣੇ ਕੱਪੜੇ ਭੇਜਦਾ ਹੈ ਉਨ੍ਹਾਂ ਦੇਸ਼ਾਂ ’ਚ ਆਰਥਿਕ ਮੰਦੀ ਦਾ ਦੌਰ ਚੱਲ ਰਿਹਾ ਹੈ। ਇਸ ਦੇ ਬਾਵਜੂਦ ਭਾਰਤ ਨੇ ਕੱਪੜਾ ਉਦਯੋਗ ’ਚ ਆਪਣੀ ਬਰਾਮਦ ਦੀ ਚੜ੍ਹਤ ਨੂੰ ਬਣਾ ਕੇ ਰੱਖਿਆ ਹੋਇਆ ਹੈ।

Harinder Kaur

This news is Content Editor Harinder Kaur