ਪਾਕਿਸਤਾਨ ਤੋਂ 13 ਗੁਣਾ ਵੱਧ ਸੋਨਾ ਹੈ ਭਾਰਤ ਕੋਲ, ਜਾਣੋ ਅਮਰੀਕਾ ਕੋਲ ਕਿੰਨਾ ਹੈ Gold

05/07/2023 4:58:51 PM

ਨਵੀਂ ਦਿੱਲੀ (ਇੰਟ.) – ਸੋਨੇ ਦੀ ਕੀਮਤ ਇਸ ਸਮੇਂ ਆਪਣੇ ਲਾਈਫ ਟਾਈਮ ਦੇ ਹਾਈ ਦੇ ਕਰੀਬ ਟ੍ਰੈਂਡ ਕਰ ਰਹੀ ਹੈ। ਜਦੋਂ ਵੀ ਗਲੋਬਲ ਅਰਥਵਿਵਸਥਾ ’ਚ ਸੁਸਤੀ ਜਾਂ ਮੰਦੀ ਆਉਂਦੀ ਹੈ, ਸ਼ੇਅਰ ਮਾਰਕੀਟ ਡਿਗਣ ਲਗਦੀ ਹੈ ਜਾਂ ਭੂ-ਸਿਆਸੀ ਤਨਾਅ ਪੈਦਾ ਹੁੰਦਾ ਹੈ ਤਾਂ ਸੋਨੇ ਦੀਆਂ ਕੀਮਤਾਂ ਵਧਦੀਆਂ ਹਨ। ਵੱਡੇ ਬਜ਼ੁਰਗ ਕਹਿੰਦੇ ਹਨ ਕਿ ਸੋਨਾ ਮੁਸੀਬਤ ’ਚ ਕੰਮ ਆਉਂਦਾ ਹੈ। ‘ਜਦੋਂ ਘਰ ’ਚ ਰੱਖਿਆ ਹੋਵੇ ਸੋਨਾ ਤਾਂ ਕਿਉਂ ਰੋਣਾ’ ਇਹ ਕਹਾਵਤ ਸਿਰਫ ਕਿਸੇ ਪਰਿਵਾਰ ਲਈ ਹੀ ਨਹੀਂ ਸਗੋਂ ਦੇਸ਼ਾਂ ਲਈ ਵੀ ਲਾਗੂ ਹੁੰਦੀ ਹੈ, ਇਸ ਲਈ ਦੁਨੀਆ ਦੇ ਲਗਭਗ ਸਾਰੇ ਦੇਸ਼ ਸੋਨਾ ਜਮ੍ਹਾ ਕਰ ਕੇ ਰੱਖਦੇ ਹਨ। ਇਹ ਕੰਮ ਸੈਂਟਰਲ ਬੈਂਕਸ ਦਾ ਹੁੰਦਾ ਹੈ। ਸੋਨਾ ਹੇਜ ਫੰਡ ਵਜੋਂ ਇਸਤੇਮਾਲ ਹੁੰਦਾ ਹੈ। ਸੈਂਟਰਲ ਬੈਂਕਸ ਮੁਸੀਬਤ ਦੇ ਸਮੇਂ ਇਸ ਸੋਨੇ ਦੀ ਹੇਜ ਫੰਡ ਵਜੋਂ ਵਰਤੋਂ ਕਰਦੇ ਹਨ।

ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਔਰਤ ਨੂੰ ਬਿੱਛੂ ਨੇ ਮਾਰਿਆ ਡੰਗ, ਨਾਗਪੁਰ ਤੋਂ ਮੁੰਬਈ ਜਾ ਰਹੀ ਸੀ ਉਡਾਣ

ਕੋਰੋਨਾ ਕਾਲ ’ਚ ਸੈਂਟਰਲ ਬੈਂਕਸ ਨੇ ਖਰੀਦਿਆ ਸੀ ਖੂਬ ਸੋਨਾ

ਤੁਸੀਂ ਦੇਖਿਆ ਹੋਵੇਗਾ ਕਿ ਦੁਨੀਆ ’ਚ ਆਰਥਿਕ ਮੰਦੀ ਦੀ ਸਥਿਤੀ ਹੋਣ ’ਤੇ ਸੈਂਟਰਲ ਬੈਂਕ ਸੋਨਾ ਖਰੀਦਣਾ ਸ਼ੁਰੂ ਕਰ ਦਿੰਦੇ ਹਨ। ਕੋਰੋਨਾ ਕਾਲ ’ਚ ਸੈਂਟਰਲ ਬੈਂਕਸ ਨੇ ਇਹੀ ਕੀਤਾ ਸੀ। ਇਨ੍ਹਾਂ ਨੇ ਖੂਬ ਸੋਨਾ ਖਰੀਦਿਆ ਸੀ, ਜਿਸ ਨਾਲ ਇਹ ਮੁਸ਼ਕਲ ਸਮੇਂ ’ਚ ਕੰਮ ਆ ਸਕੇ। ਮੰਦੀ ਦੇ ਸਮੇਂ ਸੋਨੇ ਦੀਆਂ ਕੀਮਤਾਂ ’ਚ ਉਛਾਲ ਆਉਂਦਾ ਹੈ। ਅਜਿਹੇ ਸਮੇਂ ’ਚ ਸੈਂਟਰਲ ਬੈਂਕ ਇਹ ਸੋਨਾ ਵੇਚ ਕੇ ਦੇਸ਼ ਦੀ ਅਰਥਵਿਵਸਥਾ ਨੂੰ ਬਚਾਉਂਦੇ ਹਨ।

ਇਹ ਵੀ ਪੜ੍ਹੋ : Jet Airways ਅਤੇ ਨਰੇਸ਼ ਗੋਇਲ ਦੇ ਟਿਕਾਣਿਆਂ 'ਤੇ CBI ਦਾ ਛਾਪਾ, 538 ਕਰੋੜ ਦੀ ਧੋਖਾਧੜੀ ਦਾ ਮਾਮਲਾ

ਅਮਰੀਕਾ ਕੋਲ ਹੈ ਸਭ ਤੋਂ ਵੱਧ ਸੋਨਾ

ਵਰਲਡ ਅਤੇ ਸਟੈਟਿਕਸ ਨੇ ਟਵਿਟਰ ’ਤੇ ਦੁਨੀਆ ਭਰ ਦੇ ਦੇਸ਼ਾਂ ਦੇ ਗੋਲਡ ਰਿਜ਼ਰਵ ਦੀ ਲਿਸਟ ਜਾਰੀ ਕੀਤੀ ਹੈ। ਇਸ ਦੇ ਮੁਤਾਬਕ ਦੁਨੀਆ ’ਚ ਸਭ ਤੋਂ ਵੱਧ ਸੋਨੇ ਦਾ ਭੰਡਾਰ ਅਮਰੀਕਾ ਕੋਲ ਹੈ। ਯੂ. ਐੱਸ. ਕੋਲ 8,133 ਮੀਟ੍ਰਿਕ ਟਨ ਗੋਲਡ ਰਿਜ਼ਰਵ ਬੈ। ਇਕ ਮੀਟ੍ਰਿਕ ਟਨ ’ਚ 1000 ਕਿਲੋਗ੍ਰਾਮ ਹੁੰਦੇ ਹਨ। ਯੂ. ਐੱਸ. ਤੋਂ ਬਾਅਦ ਸਭ ਤੋਂ ਵੱਧ ਗੋਲਡ ਰਿਜ਼ਰਵ ਜਰਮਨੀ ਕੋਲ ਹੈ। ਜਰਮਨੀ ਕੋਲ 3,355 ਮੀਟ੍ਰਿਕ ਟਨ ਗੋਲਡ ਰਿਜ਼ਰਵ ਹੈ। ਲਿਸਟ ’ਚ ਤੀਜੇ ਨੰਬਰ ’ਤੇ ਹੈ ਇਟਲੀ। ਇਸ ਦੇ ਕੋਲ 2,452 ਮੀਟ੍ਰਿਕ ਟਨ ਗੋਲਡ ਰਿਜ਼ਰਵ ਹੈ। ਚੌਥੇ ਨੰਬਰ ’ਤੇ ਫ੍ਰਾਂਸ ਹੈ, ਜਿਸ ਦੇ ਕੋਲ 2,437 ਮੀਟ੍ਰਿਕ ਟਨ ਗੋਲਡ ਰਿਜ਼ਰਵ ਹੈ। ਲਿਸਟ ’ਚ 5ਵੇਂ ਨੰਬਰ ’ਤੇ ਹੈ ਰੂਸ, ਜਿਸ ਕੋਲ 2,299 ਮੀਟ੍ਰਿਕ ਟਨ ਗੋਲਡ ਰਿਜ਼ਰਵ ਹੈ।

ਇਹ ਵੀ ਪੜ੍ਹੋ : GoFirst ਨੇ ਹੁਣ ਇਸ ਤਾਰੀਖ਼ ਤੱਕ ਰੱਦ ਕੀਤੀਆਂ ਉਡਾਣਾਂ, ਯਾਤਰੀਆਂ ਨੂੰ ਜਲਦ ਕਰੇਗੀ ਰਿਫੰਡ

ਭਾਰਤ ਕੋਲ ਕਿੰਨਾ ਸੋਨਾ ਹੈ?

ਚੀਨ ਦੇ ਕੋਲ ਵੀ ਕੋਈ ਘੱਟ ਸੋਨੇ ਦਾ ਭੰਡਾਰ ਨਹੀਂ ਹੈ। ਇਸ ਦੇਸ਼ ਕੋਲ 2,011 ਟਨ ਗੋਲਡ ਰਿਜ਼ਰਵ ਹੈ। ਚੀਨ ਤੋਂ ਬਾਅਦ ਆਉਂਦੇ ਹਨ ਸਵਿਟਜ਼ਰਲੈਂਡ ਅਤੇ ਜਾਪਾਨ। ਇਨ੍ਹਾਂ ਕੋਲ ਕ੍ਰਮਵਾਰ : 1,040 ਟਨ ਅਤੇ 846 ਟਨ ਗੋਲਡ ਰਿਜ਼ਰਵ ਹੈ। ਇਸ ਲਿਸਟ ’ਚ ਭਾਰਤ 9ਵੇਂ ਸਥਾਨ ’ਤੇ ਹੈ। ਭਾਰਤ ਕੋਲ 787 ਟਨ ਗੋਲਡ ਰਿਜ਼ਰਵ ਹੈ। ਗੋਲਡ ਰਿਜ਼ਰਵ ਦੀ ਇਸ ਮਾਤਰਾ ’ਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ। ਭਾਰਤ ਤੋਂ ਬਾਅਦ ਇਸ ਲਿਸਟ ’ਚ ਨੀਦਰਲੈਂਡ, ਤੁਰਕੀ, ਸਾਊਦੀ ਅਰਬ, ਯੂ. ਕੇ., ਸਪੇਨ, ਪੋਲੈਂਡ, ਸਿੰਗਾਪੁਰ, ਬ੍ਰਾਜ਼ੀਲ ਅਤੇ ਸਵੀਡਨ ਹੈ।

ਪਾਕਿਸਤਾਨ ਕੋਲ ਸਿਰਫ 64 ਟਨ ਸੋਨਾ

ਵਰਲਡ ਅਤੇ ਸਟੈਟਿਸਟਿਕਸ ਵਲੋਂ ਜਾਰੀ ਇਸ ਲਿਸਟ ’ਚ ਆਖਰੀ ਸਥਾਨ ’ਤੇ ਨਾਈਜ਼ੀਰੀਆ ਹੈ, ਜਿਸ ਦੇ ਕੋਲ 21 ਮੀਟ੍ਰਿਕ ਟਨ ਗੋਲਡ ਰਿਜ਼ਰਵ ਹੈ। ਇਸ ਤੋਂ ਉੱਪਰ ਮਲੇਸ਼ੀਆ ਕੋਲ 38 ਟਨ, ਫਿਨਲੈਂਡ ਕੋਲ 49 ਟਨ, ਅਰਜਨਟੀਨਾ ਕੋਲ 61 ਟਨ ਅਤੇ ਪਾਕਿਸਤਾਨ ਕੋਲ 64 ਟਨ ਸੋਨਾ ਹੈ।

ਇਹ ਵੀ ਪੜ੍ਹੋ : HDFC ਦੀਆਂ ਦੋਵਾਂ ਕੰਪਨੀਆਂ ਦੇ ਸ਼ੇਅਰਾਂ 'ਚ ਆਈ ਵੱਡੀ ਗਿਰਾਵਟ, ਨਿਵੇਸ਼ਕਾਂ ਦੇ 63,870 ਕਰੋੜ ਰੁਪਏ ਡੁੱਬੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur