ਭਾਰਤ ਦੀ ਬਰਾਮਦ ਦਸੰਬਰ ’ਚ 0.8 ਫ਼ੀਸਦੀ ਘਟੀ, ਵਪਾਰ ਘਾਟਾ ਵੱਧ ਕੇ 15.71 ਅਰਬ ਡਾਲਰ ’ਤੇ ਪਹੁੰਚਿਆ

01/02/2021 5:40:41 PM

ਨਵੀਂ ਦਿੱਲੀ (ਭਾਸ਼ਾ) : 2020 ਦੇ ਆਖਰੀ ਮਹੀਨੇ ਦਸੰਬਰ ’ਚ ਭਾਰਤ ਦੀ ਬਰਾਮਦ ’ਚ ਗਿਰਾਵਟ ਆਈ ਹੈ। ਹਾਲਾਂਕਿ ਇਹ ਗਿਰਾਵਟ ਵੱਡੀ ਨਹੀਂ ਹੈ। ਦਸੰਬਰ ’ਚ ਬਰਾਮਦ ’ਚ 0.80 ਫ਼ੀਸਦੀ ਦੀ ਮਾਮੂਲੀ ਗਿਰਾਵਟ ਦੇਖੀ ਗਈ ਹੈ। ਉਥੇ ਹੀ ਦਰਾਮਦ ਦੀ ਗੱਲ ਕਰੀਏ ਤਾਂ ਦਸੰਬਰ ’ਚ 7.6 ਫ਼ੀਸਦੀ ਦਾ ਭਾਰੀ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਔਰਤਾਂ ਦੀ ਸੁਰੱਖਿਅਤ ਸਟੇਅ ਲਈ ਬਣੀ ਟੈਂਟ ਸਿਟੀ, ਵੇਖੋ ਤਸਵੀਰਾਂ

ਵਪਾਰ ਮੰਤਰਾਲਾ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦਰਾਮਦ ’ਚ ਸਭ ਤੋਂ ਜ਼ਿਆਦਾ 8.42 ਫ਼ੀਸਦੀ ਦਾ ਵਾਧਾ ਨਾਨ-ਆਇਲ, ਨਾਨ-ਜੇਮਸ ਅਤੇ ਗਹਿਣਿਆਂ ’ਚ ਦੇਖਿਆ ਗਿਆ ਹੈ। ਅੰਕੜਿਆਂ ਮੁਤਾਬਕ ਪੈਟਰੋਲੀਅਮ ਕੰਪਨੀਆਂ, ਚਮੜੇ ਅਤੇ ਸਮੁੰਦਰੀ ਉਤਪਾਦਾਂ ਵਰਗੇ ਖੇਤਰਾਂ ’ਚ ਗਿਰਾਵਟ ਕਾਰਣ ਭਾਰਤ ਦੀ ਬਰਾਮਦ ਦਸੰਬਰ 2020 ’ਚ 0.8 ਫ਼ੀਸਦੀ ਦੀ ਮਾਮੂਲੀ ਗਿਰਾਵਟ ਨਾਲ 26.89 ਡਾਲਰ ’ਤੇ ਆ ਗਈ।

ਵਪਾਰ ਮੰਤਰਾਲਾ ਵਲੋਂ ਜਾਰੀ ਸ਼ੁਰੂਆਤੀ ਅੰਕੜਿਆਂ ਮੁਤਾਬਕ ਦਸੰਬਰ ’ਚ ਦਰਾਮਦ 7.6 ਫੀਸਦੀ ਵੱਧ ਕੇ 42.6 ਅਰਬ ਡਾਲਰ ’ਤੇ ਪਹੁੰਚ ਗਈ। ਇਸ ਨਾਲ ਵਪਾਰ ਘਾਟਾ ਵੱਧ ਕੇ 15.71 ਅਰਬ ਡਾਲਰ ਹੋ ਗਿਆ। ਦਸੰਬਰ 2019 ’ਚ ਦੇਸ਼ ਦੀ ਬਰਾਮਦ 27.11 ਅਰਬ ਡਾਲਰ ਅਤੇ ਦਰਾਮਦ 39.5 ਅਰਬ ਡਾਲਰ ਰਹੀ ਸੀ। ਨਵੰਬਰ 2020 ’ਚ ਬਰਾਮਦ ’ਚ 8.74 ਫ਼ੀਸਦੀ ਦੀ ਗਿਰਾਵਟ ਆਈ ਸੀ। ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਦਸੰਬਰ ਦੀ ਮਿਆਦ ’ਚ ਦੇਸ਼ ਦੀਆਂ ਵਸਤਾਂ ਦੀ ਬਰਾਮਦ 15.8 ਫ਼ੀਸਦੀ ਘੱਟ ਕੇ 200.55 ਅਰਬ ਡਾਲਰ ਰਹੀ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ’ਚ ਬਰਾਮਦ ਦਾ ਅੰਕੜਾ 238.27 ਅਰਬ ਡਾਲਰ ਰਿਹਾ ਸੀ।

ਇਹ ਵੀ ਪੜ੍ਹੋ : ਤੀਜੀ ਵਾਰ ਪਿਤਾ ਬਣਨਗੇ ਸ਼ਾਕਿਬ ਅਲ ਹਸਨ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ

ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ ਦਰਾਮਦ 29.08 ਫ਼ੀਸਦੀ ਦੀ ਗਿਰਾਵਟ ਨਾਲ 258.29 ਅਰਬ ਡਾਲਰ ’ਤੇ ਆ ਗਈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ’ਚ ਦਰਾਮਦ 364.18 ਅਰਬ ਡਾਲਰ ਰਹੀ ਸੀ। ਮੰਤਰਾਲਾ ਨੇ ਕਿਹਾ ਕਿ ਦਸੰਬਰ 2020 ’ਚ ਭਾਰਤ ਸ਼ੁੱਧ ਦਰਾਮਦਕਾਰ ਰਿਹਾ। ਇਸ ਦੌਰਾਨ ਵਪਾਰ ਘਾਟਾ 15.71 ਅਰਬ ਡਾਲਰ ਰਿਹਾ। ਦਸੰਬਰ 2019 ’ਚ ਵਪਾਰ ਘਾਟਾ 12.49 ਅਰਬ ਡਾਲਰ ਰਿਹਾ ਸੀ। ਇਸ ਤਰ੍ਹਾਂ ਵਪਾਰ ਘਾਟਾ 25.78 ਫ਼ੀਸਦੀ ਵਧਿਆ ਹੈ।

ਕੱਚੇ ਤੇਲ ਦੀ ਦਰਾਮਦ 10.37 ਫ਼ੀਸਦੀ ਘਟੀ
ਦਸੰਬਰ 2020 ’ਚ ਕੱਚੇ ਤੇਲ ਦੀ ਦਰਾਮਦ 10.37 ਫ਼ੀਸਦੀ ਘੱਟ ਕੇ 9.61 ਅਰਬ ਡਾਲਰ ਰਹਿ ਗਈ। ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨੇ ਅਪ੍ਰੈਲ-ਦਸੰਬਰ ’ਚ ਤੇਲ ਦਰਾਮਦ 44.46 ਫ਼ੀਸਦੀ ਘੱਟ ਕੇ 53.71 ਅਰਬ ਡਾਲਰ ਰਹੀ ਹੈ। ਸਮੀਖਿਆ ਅਧੀਨ ਮਹੀਨੇ ’ਚ ਖਲ ਦੀ ਬਰਾਮਦ 192.60 ਫ਼ੀਸਦੀ, ਕੱਚੇ ਲੋਹੇ ਦੀ 69.26 ਫ਼ੀਸਦੀ, ਕਾਲੀਨ ਦਾ 21.12 ਫ਼ੀਸਦੀ, ਫਾਰਮਾਸਿਊਟੀਕਲਸ ਦਾ 17.44 ਫ਼ੀਸਦੀ, ਮਸਾਲਿਆਂ ਦਾ 17.06 ਫ਼ੀਸਦੀ, ਇਲੈਕਟ੍ਰਾਨਿਕਸ ਸਾਮਾਨ ਦੀ 16.44 ਫ਼ੀਸਦੀ, ਫਲਾਂ ਅਤੇ ਸਬਜ਼ੀਆਂ ਦੀ 12.82 ਫ਼ੀਸਦੀ ਅਤੇ ਰਸਾਇਣ ਦੀ 10.73 ਫ਼ੀਸਦੀ ਵਧੀ ਹੈ।

ਇਹ ਵੀ ਪੜ੍ਹੋ : MS ਧੋਨੀ ਦੀ ਧੀ ਜੀਵਾ ਐਡ ਦੀ ਦੁਨੀਆ ’ਚ ਕਰੇਗੀ ਡੈਬਿਊ (ਵੇਖੋ ਵੀਡੀਓ)

ਹੈਂਡਲੂਮ ਉਤਪਾਦਾਂ ਦੀ ਬਰਾਮਦ 10.09 ਫ਼ੀਸਦੀ ਵਧੀ
ਇਸ ਤੋਂ ਇਲਾਵਾ ਸੂਤੀ ਧਾਗੇ/ਕੱਪੜੇ, ਹੈਂਡਲੂਮ ਉਤਪਾਦਾਂ ਦੀ ਬਰਾਮਦ 10.09 ਫ਼ੀਸਦੀ ਵਧੀ। ਚੌਲ ਬਰਾਮਦ ’ਚ 8.60 ਫ਼ੀਸਦੀ, ਮਾਸ, ਡੇਅਰੀ ਅਤੇ ਪੋਲਟਰੀ ਉਤਪਾਦਾਂ ਦੀ ਬਰਾਮਦ ’ਚ 6.79 ਫ਼ੀਸਦੀ, ਰਤਨ ਅਤੇ ਗਹਿਣਿਆਂ ਦੀ ਬਰਾਮਦ ’ਚ 6.75 ਫ਼ੀਸਦੀ, ਚਾਹ ’ਚ 4.47 ਫ਼ੀਸਦੀ ਅਤੇ ਇੰਜੀਨੀਅਰਿੰਗ ਸਾਮਾਨ ਦੀ ਬਰਾਮਦ ’ਚ 0.12 ਫ਼ੀਸਦੀ ਦਾ ਵਾਧਾ ਹੋਇਆ। ਉਥੇ ਹੀ ਦੂਜੇ ਪਾਸੇ ਪੈਟਰੋਲੀਅਮ ਉਤਪਾਦਾਂ ਦੀ ਬਰਾਮਦ ’ਚ 40.47 ਫ਼ੀਸਦੀ, ਤਿਲਹਨ ’ਚ 31.80 ਫ਼ੀਸਦੀ, ਚਮੜਾ ਅਤੇ ਚਮੜਾ ਉਤਪਾਦ ’ਚ 17.74 ਫ਼ੀਸਦੀ, ਕੌਫੀ ’ਚ 16.39 ਫ਼ੀਸਦੀ, ਰੈਡੀਮੇਡ ਕੱਪੜਿਆਂ ’ਚ 15.07 ਫ਼ੀਸਦੀ, ਕਾਜੂ ’ਚ 12.04 ਫ਼ੀਸਦੀ ਅਤੇ ਤਮਾਕੂ ’ਚ 4.95 ਫ਼ੀਸਦੀ ਦੀ ਗਿਰਾਵਟ ਆਈ।

ਦਾਲਾਂ ਦੀ ਦਰਾਮਦ ’ਚ 245.15 ਫ਼ੀਸਦੀ ਦਾ ਵਾਧਾ
ਉਥੇ ਹੀ ਦਰਾਮਦ ਦੀ ਗੱਲ ਕੀਤੀ ਜਾਏ ਤਾਂ ਦਸੰਬਰ 2020 ’ਚ ਦਾਲਾਂ ਦੀ ਦਰਾਮਦ ’ਚ 245.15 ਫ਼ੀਸਦੀ ਦਾ ਵਾਧਾ ਹੋਇਆ। ਸੋਨੇ ਦੀ ਦਰਾਮਦ 81.82 ਫ਼ੀਸਦੀ, ਵਨਸਪਤੀ ਤੇਲ ਦੀ 43.50 ਫ਼ੀਸਦੀ, ਰਸਾਇਣ ਦੀ 23.30 ਫ਼ੀਸਦੀ, ਇਲੈਕਟ੍ਰਾਨਿਕਸ ਸਮਾਨ ਦੀ 20.90 ਫ਼ੀਸਦੀ, ਮਸ਼ੀਨ ਟੂਲ ਦੀ 13.46 ਫ਼ੀਸਦੀ, ਬੇਸ਼ਕੀਮਤੀ ਰਤਨਾਂ ਦੀ 7.81 ਫ਼ੀਸਦੀ ਅਤੇ ਖਾਦ ਦੀ ਦਰਾਮਦ 1.42 ਫ਼ੀਸਦੀ ਵਧੀ। ਸਮੀਖਿਆ ਅਧੀਨ ਮਹੀਨੇ ’ਚ ਚਾਂਦੀ, ਅਖਬਾਰੀ ਕਾਗਜ਼, ਟ੍ਰਾਂਸਪੋਰਟ ਯੰਤਰਾਂ ਆਦਿ ਦੀ ਦਰਾਮਦ ’ਚ ਗਿਰਾਵਟ ਆਈ।

ਇਹ ਵੀ ਪੜ੍ਹੋ : ਪ੍ਰੇਮੀ ਦਾ ਪ੍ਰਪੋਜ਼ਲ ਸੁਣਦੇ ਹੀ 650 ਫੁੱਟ ਚਟਾਨ ਤੋਂ ਹੇਠਾਂ ਡਿੱਗੀ ਪ੍ਰੇਮਿਕਾ, ਡਿੱਗਦੇ ਹੋਏ ਦਿੱਤਾ ਇਹ ਜਵਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News