ਭਾਰਤ ਤੋਂ ਇਰਾਨ ਨੂੰ ਬਾਸਮਤੀ, ਦਵਾਈ ਨਿਰਯਾਤ ਆਇਆ ਪਟੜੀ 'ਤੇ

07/15/2019 12:39:29 PM

ਲਖਨਊ — ਵਪਾਰਕ ਪਾਬੰਦੀਆਂ ਦੇ ਬਾਅਦ ਸ਼ੁਰੂਆਤ 'ਚ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਅਦ ਭਾਰਤ ਤੋਂ ਇਰਾਨ ਨੂੰ ਕੀਤਾ ਜਾਣ ਵਾਲਾ ਬਾਸਮਤੀ ਨਿਰਯਾਤ ਫਿਰ ਤੋਂ ਪਟੜੀ 'ਤੇ ਆ ਗਿਆ ਹੈ। ਫਿਲਹਾਲ ਇਰਾਨ ਨੂੰ ਕੱਚੇ ਤੇਲ ਨਿਰਯਾਤ 'ਤੇ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਈ ਵਿਚ ਅਮਰੀਕਾ ਵਲੋਂ ਇਰਾਨ 'ਤੇ ਵਪਾਰਕ ਪਾਬੰਦੀ ਲਗਾਏ ਜਾਣ ਦੇ ਬਾਅਦ ਭਾਰਤੀ ਬਾਸਮਤੀ ਨਿਰਯਾਤਕਾਂ ਨੇ ਅਨਿਸ਼ਚਤਤਾ ਅਤੇ ਭੁਗਤਾਨ 'ਚ ਚੂਕ ਦੇ ਡਰ ਨਾਲ ਹਾਲਾਤ 'ਤੇ ਨਜ਼ਰ ਰੱਖ ਕੇ ਇੰਤਜ਼ਾਰ ਕਰਦੇ ਹੋਏ ਖੇਪਾਂ ਵਿਚ ਮਦਦ ਕਰਨ ਦਾ ਵਿਕਲਪ ਚੁਣਿਆ ਸੀ। ਹਾਲਾਂਕਿ ਕੇਂਦਰ ਸਰਕਾਰ ਵਲੋਂ ਨਿਰਯਾਤਕਾਂ ਨੂੰ ਭਰੋਸਾ ਦਿੱਤੇ ਜਾਣ ਦੇ ਬਾਅਦ ਹੋਰ ਜਿੰਸਾਂ ਦੇ ਨਾਲ-ਨਾਲ ਬਾਸਮਤੀ ਦਾ ਦੁਵੱਲਾ ਵਪਾਰ ਫਿਰ ਤੋਂ ਪਟੜੀ 'ਤੇ ਆ ਗਿਆ। ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਰੁਪਏ 'ਤੇ ਅਧਾਰਿਤ ਵਿਸ਼ੇਸ਼ ਦੁਵੱਲੇ ਵਸਤੂ ਐਕਸਚੇਂਜ ਲਈ ਲੋੜੀਂਦੀ ਧਨ ਰਾਸ਼ੀ ਹੈ ਜੋ ਭਾਰਤ ਨੂੰ ਇਰਾਨ ਤੋਂ ਤੇਲ ਆਯਾਤ ਅਤੇ ਚਾਵਲ ਨਿਰਯਾਤ ਦੀ ਸਹੂਲਤ ਦਿੰਦਾ ਹੈ।

ਅਮਰੀਕਾ ਨੇ ਇਰਾਨ 'ਤੇ ਵਪਾਰ ਪਾਬੰਦੀ ਲਗਾਉਂਦੇ ਹੋਏ ਭਾਰਤ ਸਮੇਤ ਕੁਝ ਦੇਸ਼ਾਂ ਨੂੰ ਇਰਾਨ ਨਾਲ ਕੱਚੇ ਤੇਲ ਦੇ ਆਯਾਤ ਦੀ ਸਹੂਲਤ ਦੇਣ ਲਈ ਛੋਟ ਦਿੱਤੀ ਸੀ। ਕਿਉਂਕਿ ਪਹਿਲਾਂ ਤੋਂ ਨਿਰਧਾਰਤ ਸ਼ਰਤਾਂ ਦੇ ਅਨੁਸਾਰ ਕਿਸੇ ਵੀ ਦੁਵੱਲੇ ਵਪਾਰ ਲਈ ਇਰਾਨ ਨੂੰ ਸਿੱਧੀ ਰਕਮ ਟਰਾਂਸਫਰ ਕੀਤੇ ਜਾਣ 'ਤੇ ਰੋਕ ਸੀ ਇਸ ਲਈ ਭਾਰਤ ਨੇ ਰੁਪਏ ਦੇ ਰੂਪ ਵਿਚ ਭੁਗਤਾਨ ਸਿਸਟਮ ਸਥਾਪਤ ਕੀਤਾ ਸੀ। ਇਸ ਵਿਚ ਇਰਾਨ ਤੋਂ ਕੱਚੇ ਤੇਲ ਦਾ ਆਯਾਤ ਕਰਨ ਵਾਲੀਆਂ ਭਾਰਤੀ ਕੰਪਨੀਆਂ ਨੇ ਦੋ ਬੈਂਕਾਂ IDBI Bank ਅਤੇ UCO Bank ਵਿਚ ਖੋਲ੍ਹੇ ਗਏ ਵਿਸ਼ੇਸ਼ ਖਾਤਿਆਂ(ਇਕਰਾਰਨਾਮਾ ਖਾਤਾ/ਏਸਕਰੋ ਅਕਾਊਂਟ) 'ਚ ਆਪਣਾ ਭੁਗਤਾਨ ਜਮ੍ਹਾ ਕੀਤਾ ਸੀ। ਇਸ ਦੇ ਬਦਲੇ ਵਿਚ ਇਨ੍ਹਾਂ ਬੈਂਕਾਂ ਨੇ ਭਾਰਤੀ ਚਾਵਲ ਅਤੇ ਦਵਾਈ ਨਿਰਯਾਤਕਾਂ ਨੂੰ ਭੁਗਤਾਨ ਕੀਤਾ ਸੀ।

ਇਨ੍ਹਾਂ ਖਾਤਿਆਂ ਵਿਚ ਕਾਫੀ ਧਨ ਰਾਸ਼ੀ ਹੈ। ਇਹ ਧਨ ਰਾਸ਼ੀ ਅਗਲੇ 6-7 ਮਹੀਨਿਆਂ ਦੇ ਭੁਗਤਾਨ ਲਈ ਕਾਫੀ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੀ ਨਿਰਯਾਤਕਾਂ ਦਾ ਸ਼ੱਕ ਦੂਰ ਕਰਨ ਲਈ ਜ਼ਰੂਰੀ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਕਿਉਂਕਿ ਇਸ ਪਾਬੰਦੀ 'ਚ ਇਰਾਨ ਤੋਂ ਸਿਰਫ ਤੇਲ ਆਯਾਤ 'ਤੇ ਰੋਕ ਹੈ ਇਸ ਲਈ ਵਿਸ਼ੇਸ਼ ਖਾਤੇ ਵਿਚ ਭਾਰਤੀ ਰਿਫਾਇਨਰੀਆਂ ਵਲੋਂ ਹੋਰ ਨਵੀਂ ਰਾਸ਼ੀ ਜਮ੍ਹਾ ਨਹੀਂ ਹੋਵੇਗੀ ਪਰ ਖਾਤੇ ਵਿਚ ਮੌਜੂਦ ਰਾਸ਼ੀ ਦਾ ਇਸਤੇਮਾਲ ਭਾਰਤੀ ਬਾਸਮਤੀ ਨਿਯਾਤਕਾਂ ਨੂੰ ਭੁਗਤਾਨ ਕਰਨ ਲਈ ਕੀਤਾ ਜਾ ਸਕਦਾ ਹੈ।

ਨਿਰਯਾਤਕਾਂ ਦੀ ਪਰੇਸ਼ਾਨੀ

ਹੁਣ ਨਿਰਯਾਤਕਾਂ ਦੀ ਪਰੇਸ਼ਾਨੀ ਇਹ ਹੈ ਕਿ ਭਾਰਤੀ ਤੋਂ ਇਰਾਨ ਨੂੰ ਬਾਸਮਤੀ ਨਿਰਯਾਤ ਦਾ ਤੇਜ਼ੀ ਨਾਲ ਵਾਧਾ ਹੋਇਆ ਹੈ। ਪਿਛਲੇ ਸਾਲ ਮਈ 2018 ਤੱਕ ਲਗਭਗ 2,00,000 ਟਨ ਨਿਰਯਾਤ ਕੀਤਾ ਗਿਆ ਸੀ। ਇਸ ਦੀ ਤੁਲਨਾ ਵਿਚ ਇਸ ਸਾਲ ਨਿਰਯਾਤ 3,00,000 ਟਨ ਪਾਰ ਕਰ ਗਿਆ। ਇਸ ਤਰ੍ਹਾਂ ਨਾਲ ਇਸ ਸੀਜ਼ਨ ਵਿਚ 50 ਫੀਸਦੀ ਦਾ ਵਾਧਾ ਹੋਇਆ। ਸਾਲ 18-19 'ਚ ਇਰਾਨ ਦਾ ਨਿਰਯਾਤ 85 ਫੀਸਦੀ ਵਧ ਕੇ 1.56 ਅਰਬ ਡਾਲਰ(14 ਲੱਖ ਟਨ) ਹੋ ਗਿਆ।

ਪਿਛਲੇ ਕੁਝ ਸਾਲਾਂ ਵਿਚ ਇਰਾਨ ਔਸਤਨ 10-11 ਲੱਖ ਟਨ ਬਾਸਮਤੀ ਦੀ ਖਰੀਦ ਕਰ ਰਿਹਾ ਹੈ ਅਤੇ ਦੂਜੇ ਪਾਸੇ ਤੇਲ ਦਾ ਨਿਰਯਾਤ ਬੰਦ ਹੈ। ਖਾਤੇ ਵਿਚ ਵੀ 6-7 ਮਹੀਨਿਆਂ ਲਈ ਰਾਸ਼ੀ ਹੀ ਬਚੀ ਜਿਸ ਕਾਰਨ ਨਿਰਯਾਤਕ ਦੀ ਚਿੰਤਾ ਵਧ ਰਹੀ ਹੈ।

 

ਇਸ ਦੌਰਾਨ ਜੇਕਰ ਇਰਾਨ ਦਾ ਮਸਲਾ ਜਲਦੀ ਹੱਲ ਨਹੀਂ ਹੁੰਦਾ ਤਾਂ ਚਾਵਲ ਨਿਰਯਾਤਕ ਹੋਰ ਬਜ਼ਾਰਾਂ ਦੀ ਭਾਲ ਕਰਨਗੇ। ਇਸ ਸੂਚੀ ਵਿਚ ਦੱਖਣੀ-ਪੂਰਬੀ ਏਸ਼ੀਆ ਅਤੇ ਅਫਰੀਕੀ ਬਜ਼ਾਰ ਸ਼ਾਮਲ ਹਨ ਜਿਥੇ ਭਾਰਤੀ ਬਾਸਮਤੀ ਕਾਫੀ ਪ੍ਰਚਲਿਤ ਹੈ।


Related News