ਭਾਰਤ ਨੇ ਵਿੱਤੀ ਸਾਲ 2021-22 ’ਚ ਰਿਕਾਰਡ 418 ਅਰਬ ਡਾਲਰ ਦੀ ਬਰਾਮਦ ਕੀਤੀ

04/04/2022 11:37:12 AM

ਨਵੀਂ ਦਿੱਲੀ (ਭਾਸ਼ਾ) - ਪੈਟਰੋਲੀਅਮ ਉਤਪਾਦ, ਇੰਜੀਨੀਅਰਿੰਗ ਵਸਤਾਂ, ਰਤਨ, ਗਹਿਣੇ ਤੇ ਰਸਾਇਣ ਖੇਤਰ ਦੇ ਬਿਹਤਰ ਪ੍ਰਦਰਸ਼ਨ ਨਾਲ ਵਿੱਤੀ ਸਾਲ 2021-22 ’ਚ ਭਾਰਤ ਦੀ ਵਸਤਾਂ ਦੀ ਬਰਾਮਦ 418 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਹੈ। ਵਣਜ ਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨੇ ਵਿੱਤੀ ਸਾਲ 2021-22 ਦੇ ਵਪਾਰ ਅੰਕੜੇ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ।

ਅੰਕੜੀਆਂ ਅਨੁਸਾਰ ਮਾਰਚ, 2022 ’ਚ ਦੇਸ਼ ਨੇ 40 ਅਰਬ ਡਾਲਰ ਦੀ ਬਰਾਮਦ ਕੀਤੀ ਜੋ ਇਕ ਮਹੀਨੇ ’ਚ ਬਰਾਮਦ ਦੀ ਸਰਵੋਤਮ ਪੱਧਰ ਹੈ। ਇਸ ਤੋਂ ਪਹਿਲਾਂ ਮਾਰਚ , 2021 ’ਚ ਬਰਾਮਦ ਦਾੀਸੰਖਿਆ 34 ਅਰਬ ਡਾਲਰ ਰਹੀ ਸੀ। ਅਧਿਕਾਰਕ ਅੰਕੜਿਆਂ ਮੁਤਾਬਕ ਭਾਰਤ ਨੇ ਵਿੱਤੀ ਸਾਲ 2020-21 ’ਚ 292 ਅਰਬ ਡਾਲਰ ਦੀ ਬਰਾਮਦ ਕੀਤੀ ਸੀ। ਸਾਲ 2021-22 ’ਚ ਬਰਾਮਦ ਸੰਖਿਆ ਵੱਡੇ ਵਾਧੇ ਨਾਲ 418 ਅਰਬ ਡਾਲਰ ’ਤੇ ਪਹੁੰਚ ਗਈ ਹੈ। ਪਿਛਲੀ 23 ਮਾਰਚ ਨੂੰ ਦੇਸ਼ ਨੇ 400 ਅਰਬ ਡਾਲਰ ਦੇ ਬਰਾਮਦ ਅੰਕੜੇ ਨੂੰ ਪਾਰ ਕਰ ਲਿਆ ਸੀ। ਗੋਇਲ ਨੇ ਕਿਹਾ ਕਿ ਹਾਲ ਹੀ ’ਚ ਖ਼ਤਮ ਹੋਏ ਵਿੱਤੀ ਸਾਲ ’ਚ ਭਾਰਤ ਦੀ ਬਰਾਮਦ ਬਿਹਤਰ ਰਹਿਣ ਦਾ ਇਕ ਵੱਡਾ ਕਾਰਨ ਪੈਟਰੋਲੀਅਮ ਉਤਪਾਦਾਂ, ਇੰਜੀਨੀਅਰਿੰਗ, ਰਤਨ, ਗਹਿਣੇ, ਰਸਾਇਣ ਤੇ ਫਾਰਮਾ ਖੇਤਰਾਂ ਦਾ ਵਧੀਆ ਪ੍ਰਦਰਸ਼ਨ ਰਿਹਾ । ਭਾਰਤ ਨੇ ਸਭ ਤੋਂ ਜ਼ਿਆਦਾ ਅਮਰੀਕਾ ਨੂੰ ਬਰਾਮਦ ਕੀਤੀ ਤੇ ਉਸ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂ. ਏ. ਈ. ) , ਚੀਨ, ਬੰਗਲਾਦੇਸ਼ ਤੇ ਨੀਦਰਲੈਂਡ ਦਾ ਸਥਾਨ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਾਮਦ ਸੰਖਿਆ 400 ਅਰਬ ਡਾਲਰ ਤੋਂ ਪਾਰ ਪੁੱਜਣ ਨੂੰ ਇਕ ਵੱਡੀ ਉਪਲੱਬਧੀ ਦੱਸਦਿਆਂ ਕਿਹਾ ਸੀ ਕਿ ਇਹ ਆਤਮ-ਨਿਰਭਰ ਭਾਰਤ ਬਣਨ ਦੀ ਦਿਸ਼ਾ ’ਚ ਮੀਲ ਦਾ ਪੱਥਰ ਹੈ।


Harinder Kaur

Content Editor

Related News