ਭਾਰਤ ਨੇ ਚੀਨ, ਮਲੇਸ਼ੀਆ ਸਮੇਤ ਚਾਰ ਦੇਸ਼ਾਂ ਨਾਲ ਐਲਮੀਨੀਅਮ ਫਾਇਲ ਦੀ ਡੰਪਿੰਗ ਜਾਂਚ ਕੀਤੀ ਸ਼ੁਰੂ

06/23/2020 2:25:27 PM

ਨਵੀਂ ਦਿੱਲੀ — ਭਾਰਤ ਨੇ ਐਲਮੀਨੀਅਮ ਡੰਪਿੰਗ ਦੇ ਬਾਰੇ 'ਚ ਘਰੇਲੂ ਨਿਰਮਾਤਾਵਾਂ ਦੀ ਸ਼ਿਕਾਇਤ ਮਿਲਣ ਦੇ ਬਾਅਦ ਚੀਨ, ਇੰਡੋਨੇਸ਼ੀਆ, ਮਲੇਸ਼ੀਆ ਅਤੇ ਥਾਈਲੈਂਡ ਤੋਂ ਆ ਰਹੇ ਅਲਮੀਨੀਅਮ ਫੁਆਇਲਜ ਦੀ ਕਥਿਤ ਡੰਪਿੰਗ ਖਿਲਾਫ ਜਾਂਚ ਸ਼ੁਰੂ ਕੀਤੀ ਹੈ। ਹਿੰਡਾਲਕੋ ਇੰਡਸਟਰੀਜ਼, ਰਵੀਰਾਜ ਫਾਇਲਸ ਅਤੇ ਜਿੰਦਲ ਇੰਡੀਆ ਨੇ ਵਣਜ ਮੰਤਰਾਲੇ ਦੀ ਜਾਂਚ ਸ਼ਾਖਾ ਡਾਇਰੈਕਟੋਰੇਟ ਜਨਰਲ ਟਰੇਡ ਰੈਮੇਡੀਜ਼ (ਡੀਜੀਟੀਆਰ) ਨੂੰ ਅਰਜ਼ੀ ਦੇ ਕੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਅਲਮੀਨੀਅਮ ਫੁਆਇਲ ਦੇ ਖ਼ਿਲਾਫ਼ ਡੰਪਿੰਗ ਜਾਂਚ ਦੀ ਬੇਨਤੀ ਕੀਤੀ ਹੈ। 

ਕੰਪਨੀਆਂ ਨੇ ਇਨ੍ਹਾਂ ਚਾਰ ਦੇਸ਼ਾਂ ਤੋਂ ਭਾਰਤ ਵਿਚ ਆਯਾਤ ਕੀਤੇ ਜਾਣ ਵਾਲੇ '80 ਮਾਈਕਰੋਨ ਅਤੇ ਉਸ ਤੋਂ ਘੱਟ ਦਰਜੇ ਦੇ ਐਲੂਮੀਨੀਅਮ ਫੁਆਇਲ ਦੇ ਆਯਾਤ ਦੀ ਡੰਪਿੰਗ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਹੈ। ਕੰਪਨੀਆਂ ਨੇ ਦੋਸ਼ ਲਾਇਆ ਹੈ ਕਿ ਇਨ੍ਹਾਂ ਦੇਸ਼ਾਂ ਤੋਂ ਹੋਣ ਵਾਲੀ ਡੰਪਿੰਗ ਦੇ ਕਾਰਨ ਘਰੇਲੂ ਉਦਯੋਗ ਨੂੰ ਨੁਕਸਾਨ ਹੋ ਰਿਹਾ ਹੈ। ਇਸ ਲਈ ਇਸ ਦਰਾਮਦ 'ਤੇ ਐਂਟੀ-ਡੰਪਿੰਗ ਡਿਊਟੀ ਲਗਾਈ ਜਾਣੀ ਚਾਹੀਦੀ ਹੈ। ਡੀਜੀਟੀਆਰ ਨੇ ਇੱਕ ਨੋਟੀਫਿਕੇਸ਼ਨ ਵਿਚ ਕਿਹਾ ਹੈ ਕਿ ਬਿਨੈਕਾਰਾਂ ਵਲੋਂ ਦਿੱਤੇ ਗਏ ਸਬੂਤਾਂ ਦੇ ਅਧਾਰ 'ਤੇ, 'ਅਥਾਰਟੀ, ਇਸ ਰਾਹੀਂ ਜਾਂਚ ਦੀ ਸ਼ੁਰੂਆਤ ਕਰਦਾ ਹੈ।' ਜਾਂਚ ਦੌਰਾਨ ਜੇ ਡੀਜੀਟੀਆਰ ਨੂੰ ਇਹ ਪਤਾ ਲੱਗਦਾ ਹੈ ਕਿ ਸਬੰਧਤ ਉਤਪਾਦ ਦੀ ਡੰਪਿੰਗ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਘਰੇਲੂ ਨਿਰਮਾਤਾਵਾਂ ਪ੍ਰਭਾਵਤ ਹੋ ਰਹੇ ਹਨ। ਫਿਰ ਅਜਿਹੀ ਸਥਿਤੀ ਵਿਚ ਇਹ ਐਂਟੀ-ਡੰਪਿੰਗ ਡਿਊਟੀ ਦੀ ਸਿਫਾਰਸ਼ ਕਰੇਗਾ। ਜ਼ਿਕਰਯੋਗ ਹੈ ਕਿ ਡੀਜੀਟੀਆਰ ਐਂਟੀ-ਡੰਪਿੰਗ ਡਿਊਟੀ ਦੀ ਸਿਫਾਰਸ਼ ਕਰਦਾ ਹੈ ਅਤੇ ਵਿੱਤ ਮੰਤਰਾਲਾ ਇਸ ਨੂੰ ਲਾਗੂ ਕਰਦਾ ਹੈ।


Harinder Kaur

Content Editor

Related News