ਭਾਰਤ ''ਚ ਕੱਚੇ ਇਸਪਾਤ ਦਾ ਉਤਪਾਦਨ 1.8 ਫੀਸਦੀ ਵਧ ਕੇ 11.12 ਕਰੋੜ ਟਨ ਰਿਹਾ: ਰਿਪੋਰਟ

01/28/2020 1:30:16 PM

ਨਵੀਂ ਦਿੱਲੀ—ਦੇਸ਼ 'ਚ ਕੱਚੇ ਇਸਪਾਤ ਦਾ ਉਤਪਾਦਨ 2019 'ਚ ਮਾਮੂਲੀ 1.8 ਫੀਸਦੀ ਵਧ ਕੇ 11.12 ਕਰੋੜ ਟਨ ਰਿਹਾ ਹੈ। ਸਟੀਲ ਉਤਪਾਦਕਾਂ ਦਾ ਸੰਗਠਨ ਵਰਲਡ ਸਟੀਲ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਦੇਸ਼ 'ਚ ਕੱਚੇ ਇਸਪਾਤ ਦਾ ਉਤਪਾਦਨ2018 'ਚ 10.93 ਕਰੋੜ ਟਨ ਸੀ। ਇਸ 'ਚ ਕਿਹਾ ਗਿਆ ਹੈ ਕਿ ਭਾਰਤ ਦਾ ਕੱਚੇ ਇਸਪਾਤ ਦਾ ਉਤਪਾਦਨ 2019 'ਚ 11.12 ਕਰੋੜ ਟਨ ਰਿਹਾ ਜੋ 2018 ਦੇ ਮੁਕਾਬਲੇ 1.8 ਫੀਸਦੀ ਜ਼ਿਆਦਾ ਹੈ। ਉੱਧਰ ਸੰਸਾਰਕ ਪੱਧਰ 'ਤੇ ਕੱਚੇ ਇਸਪਾਤ ਦਾ ਉਤਪਾਦਨ 2019 'ਚ 186.99 ਕਰੋੜ ਟਨ ਸੀ ਜੋ 2018 ਦੇ ਮੁਕਾਬਲੇ 3.4 ਫੀਸਦੀ ਜ਼ਿਆਦਾ ਹੈ। ਮੁੜ ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਏਸ਼ੀਆ ਅਤੇ ਪੱਛਮੀ ਏਸ਼ੀਆ ਨੂੰ ਛੱਡ ਕੇ ਦੁਨੀਆ ਦੇ ਹਰ ਖੇਤਰਾਂ 'ਚ ਕੱਚੇ ਇਸਪਾਤ ਦਾ ਉਤਪਾਦਨ ਘਟਿਆ ਹੈ। ਚੀਨ ਦਾ ਉਤਪਾਦਨ ਪਿਛਲੇ ਸਾਲ 'ਚ 8.3 ਫੀਸਦੀ ਵਧ ਕੇ 99.63 ਕਰੋੜ ਟਨ ਰਿਹਾ। ਸੰਸਾਰਕ ਉਤਪਾਦਨ 'ਚ ਚੀਨ ਦੀ ਹਿੱਸੇਦਾਰੀ ਪਿਛਲੇ ਸਾਲ ਵਧ ਕੇ 53.3 ਫੀਸਦੀ ਹੋ ਗਈ ਜੋ ਇਸ ਤੋਂ ਪਹਿਲਾਂ 2018 'ਚ 50.9 ਫੀਸਦੀ ਸੀ। ਜਾਪਾਨ 'ਚ ਕੱਚੇ ਇਸਪਾਤ ਦਾ ਉਤਪਾਦਨ ਪਿਛਲੇ ਸਾਲ 'ਚ 9.963 ਕਰੋੜ ਟਨ ਰਿਹਾ ਜੋ 2018 ਦੇ ਮੁਕਾਬਲੇ 4.8 ਫੀਸਦੀ ਘੱਟ ਹੈ। ਰਿਪੋਰਟ ਮੁਤਾਬਕ ਦੱਖਣੀ ਕੋਰੀਆ 'ਚ ਉਤਪਾਦਨ 2019 'ਚ 7.14 ਕਰੋੜ ਟਨ ਰਿਹਾ ਜੋ ਇਸ ਤੋਂ ਪਹਿਲੇ ਸਾਲ ਦੇ ਮੁਕਾਬਲੇ 1.4 ਫੀਸਦੀ ਘੱਟ ਹੈ।


Aarti dhillon

Content Editor

Related News