ਰੂਸੀ ਤੇਲ ਦੇ ਦਮ ’ਤੇ ਭਾਰਤ ਨੇ ਮਾਰੀ ਬਾਜ਼ੀ, 24 ਸਾਲਾਂ ਦੇ ਉੱਚ ਪੱਧਰ ਦੇ ਪੁੱਜੀ ਈਂਧਨ ਦੀ ਮੰਗ

03/11/2023 11:00:15 AM

ਨਵੀਂ ਦਿੱਲੀ – ਭਾਰਤ ’ਚ ਫਰਵਰੀ ਮਹੀਨੇ ’ਚ (ਕੱਚੇ ਤੇਲ) ਈਂਧਨ ਦੀ ਮੰਗ ਘੱਟ ਤੋਂ ਘੱਟ 24 ਸਾਲਾਂ ਦੇ ਆਪਣੇ ਰਿਕਾਰਡ ਉੱਚ ਪੱਧਰ ’ਤੇ ਪੁੱਜ ਗਈ ਹੈ। ਫਰਵਰੀ ’ਚ ਈਂਧਨ ਦੀ ਖਪਤ 5 ਤੋਂ ਜ਼ਿਆਦਾ ਵਧ ਕੇ 4.82 ਮਿਲੀਅਨ ਬੈਰਲ ਪ੍ਰੀ-ਡੇਅ (18.5 ਮਿਲੀਅਨ ਟਨ) ਹੋ ਗਈ, ਇਹ ਲਗਾਤਾਰ 15ਵੀਂ ਵਾਰ ਸਾਲ-ਦਰ-ਸਾਲ ਵਾਧਾ ਹੈ ਜੋ 1998 ਤੋਂ ਭਾਰਤੀ ਤੇਲ ਮੰਤਰਾਲਾ ਦੇ ਪੈਟਰੋਲੀਅਮ ਯੋਜਨਾ ਅਤੇ ਐਨਾਲਿਸਿਸ ਸੈੱਲ (ਪੀ. ਪੀ. ਏ. ਸੀ.) ਵਲੋਂ ਇਕੱਠੇ ਕੀਤੇ ਗਏ ਅੰਕੜਿਆਂ ’ਚ ਮੰਗ ਸਭ ਤੋਂ ਵੱਧ ਦਰਜ ਕੀਤੀ ਗਈ। ਦੱਸ ਦਈਏ ਕਿ ਇਹ ਉਦੋਂ ਹੁੰਦਾ ਹੈ ਜਦੋਂ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ’ਚ ਉਦਯੋਗਿਕ ਗਤੀਵਿਧੀ ਨੂੰ ਸਸਤੇ ਰੂਸੀ ਤੇਲ ਤੋਂ ਬੜ੍ਹਾਵਾ ਮਿਲਦਾ ਹੈ। ਇਸ ਮਾਮਲੇ ’ਚ ਕੇਪਲਰ ਦੇ ਲੀਡ ਕਰੂਡ ਐਨਾਲਿਸਟ ਵਿਕਟਰ ਕੈਟੋਨਾ ਦਾ ਕਹਿਣਾ ਹੈ ਕਿ ਇਹ ਮਜ਼ਬੂਤੀ ਫਰਵਰੀ ’ਚ ਰਿਕਾਰਡ ਰੂਸੀ ਕੱਚੇ ਤੇਲ ਦੇ ਇੰਪੋਰਟ ਨਾਲ ਲਾਭਦਾਇਕ ਰਿਫਾਈਨਿੰਗ ਦੇ ਮੇਲ ਨੂੰ ਉਜਾਗਰ ਕਰਦੀ ਹੈ, ਪੂਰੇ ਭਾਰਤ ’ਚ ਕੁੱਲ ਵਰਤੋਂ ਅਤੇ ਘਰੇਲੂ ਖਪਤ ਹਾਲੇ ਵੀ ਮਜ਼ਬੂਤ ਹੈ। ਭਾਰਤ ਦੀ ਰਿਫਾਈਨਿੰਗ ਜੋ ਕਦੀ ਸ਼ਾਇਦ ਹੀ ਰੂਸੀ ਤੇਲ ਖਰੀਦਦੇ ਸਨ, ਉਹ ਰੂਸ ਦੇ ਪ੍ਰਮੁੱਖ ਤੇਲ ਗਾਹਕ ਵਲੋਂ ਉੱਭਰੇ ਹਨ, ਪਿਛਲੇ ਫਰਵਰੀ ’ਚ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਨੇ ਰਿਆਇਤੀ ਕੱਚੇ ਤੇਲ ਨੂੰ ਬੰਦ ਕਰ ਦਿੱਤਾ ਸੀ। ਜਾਣਕਾਰੀ ਮੁਤਾਬਕ ਭਾਰਤੀ ਰਿਫਾਇਨਰਾਂ ਨੇ ਸੰਯੁਕਤ ਅਰਬ ਅਮੀਰਾਤ ਦਿਰਹਮ ’ਚ ਦੁਬਈ ਸਥਿਤ ਵਪਾਰੀਆਂ ਦੇ ਮਾਧਿਅਮ ਰਾਹੀਂ ਖਰੀਦੇ ਗਏ ਆਪਣੇ ਜ਼ਿਆਦਾਤਰ ਰੂਸੀ ਤੇਲ ਲਈ ਅਮਰੀਕੀ ਡਾਲਰ ’ਚ ਭੁਗਤਾਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ ਬਜਟ 2023-24 : ਸੂਬੇ ਦੀਆਂ ਸੜਕਾਂ ਤੇ ਪੁਲ਼ਾਂ ਦਾ ਹੋਵੇਗਾ ਕਾਇਆ ਕਲਪ, ਜਾਣੋ ਕਿਵੇਂ

ਵਪਾਰੀਆਂ ਨੂੰ ਸਤਾ ਰਹੀ ਚਿੰਤਾ

ਵਪਾਰੀਆਂ ਨੂੰ ਚਿੰਤਾ ਹੈ ਕਿ ਉਹ ਡਾਲਰ ’ਚ ਵਪਾਰ ਦਾ ਨਿਪਟਾਰਾ ਜਾਰੀ ਰੱਖਣ ’ਚ ਸਮਰੱਥ ਨਹੀਂ ਹੋ ਸਕਦੇ ਹਨ, ਖਾਸ ਕਰ ਕੇ ਜੇ ਰੂਸੀ ਕੱਚੇ ਤੇਲ ਦੀ ਕੀਮਤ ਦਸੰਬਰ ’ਚ 7 ਦੇਸ਼ਾਂ ਦੇ ਗਰੁੱਪ ਅਤੇ ਆਸਟ੍ਰੇਲੀਆ ਵਲੋਂ ਲਗਾਏ ਗਏ ਕੈਪ ਤੋਂ ਉੱਪਰ ਹੋ ਜਾਵੇ। ਤੇਲ ਦੀ ਇਸ ਕੀਮਤ ਨੇ ਵਪਾਰੀਆਂ ਨੂੰ ਭੁਗਤਾਨ ਦੇ ਬਦਲ ਤਰੀਕਿਆਂ ਦੀ ਭਾਲ ਕਰਨ ਲਈ ਪ੍ਰੇਰਿਤ ਕੀਤਾ ਹੈ ਜੋ ਪੱਛਮੀ ਪਾਬੰਦੀਆਂ ਦੇ ਜਵਾਬ ’ਚ ਆਪਣੀ ਅਰਥਵਿਵਸਥਾ ਨੂੰ ਡੀ-ਡਾਲਰ ਕਰਨ ਦੇ ਰੂਸ ਦੇ ਯਤਨਾਂ ’ਚ ਵੀ ਮਦਦ ਕਰ ਸਕਦਾ ਹੈ। ਦੱਸ ਦੇਈਏ ਕਿ G7 ਕੀਮਤ ਕੈਪ ਕਿਸੇ ਵੀ ਪੱਛਮੀ ਕੰਪਨੀ, ਜਿਵੇਂ ਕਿ ਬੀਮਾ ਅਤੇ ਸ਼ਿਪਿੰਗ ਸੇਵਾ ਪ੍ਰੋਵਾਈਡਰਸ ’ਤੇ ਪਾਬੰਦੀ ਲਗਾਉਂਦੀ ਹੈ, ਜੋ ਰੂਸ ’ਚ ਲੋਡਿੰਗ ਸੈਂਟਰ ’ਤੇ ਖਰੀਦ ਮੁੱਲ 60 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਹੋਣ ’ਤੇ ਰੂਸੀ ਕੱਚੇ ਤੇਲ ਦੇ ਵਪਾਰ ’ਚ ਸ਼ਾਮਲ ਹੋਣ ਨਾਲ ਬਹੁਤ ਜ਼ਿਆਦਾ ਗਲੋਬਲ ਵਪਾਰ ਨੂੰ ਰੋਕਦੇ ਹਨ। ਇਹ ਉਦੋਂ ਵੀ ਬਣਿਆ ਰਹਿੰਦਾ ਹੈ ਜਦੋਂ ਤੇਲ ਚੀਨ ਅਤੇ ਭਾਰਤ ਵਰਗੇ ਦੇਸ਼ਾਂ ਲਈ ਪਾਬੰਦ ਹੈ। ਭਾਰਤੀ ਰਿਫਾਈਨਰ ਆਮ ਤੌਰ ’ਤੇ ਵਪਾਰੀਆਂ ਤੋਂ ਰੂਸੀ ਕਰੂਡ ਉਸ ਕੀਮਤ ’ਤੇ ਖਰੀਦਦੇ ਹਨ, ਜਿਸ ’ਚ ਭਾਰਤ ’ਚ ਡਲਿਵਰੀ ਸ਼ਾਮਲ ਹੈ।

15 ਡਾਲਰ ਪ੍ਰਤੀ ਬੈਰਲ ਦੀ ਛੋਟ ਦਾ ਮਿਲ ਰਿਹਾ ਲਾਭ

ਮਾਹਰਾਂ ਦੇ ਮੁਲਾਂਕਣ ਮੁਤਾਬਕ ਭਾਰਤ ਹਾਲੇ ਕੀਮਤ ’ਚ ਲਗਭਗ 15 ਅਮਰੀਕੀ ਡਾਲਰ ਪ੍ਰਤੀ ਬੈਰਲ ਦੀ ਛੋਟ ਦਾ ਫਾਇਦਾ ਲੈ ਰਿਹਾ ਹੈ ਜੋ ਉਹ ਰੂਸੀ ਕੱਚੇ ਤੇਲ ਦੇ ਇੰਪੋਰਟ ਲਈ ਭੁਗਤਾਨ ਕਰ ਰਿਹਾ ਹੈ, ਇਸ ਲਈ ਭਾਰਤ ਆਪਣੇ ਹਿੱਤ ’ਚ ਕੰਮ ਕਰਦੇ ਹੋਏ ਸਭ ਤੋਂ ਘੱਟ ਸੰਭਵ ਕੀਮਤ ਹਾਸਲ ਕਰਨ ਲਈ ਸਖਤ ਸੌਦੇਬਾਜ਼ੀ ਕਰ ਕੇ ਜੀ-7 ਗਠਜੋੜ ਦੀ ਨੀਤੀ ਨੂੰ ਅੱਗੇ ਵਧਾ ਰਿਹਾ ਹੈ, ਸਾਡੇ ਜੀ-7 ਪਲੱਸ ਸਾਂਝੇਦਾਰ ਰੂਸੀ ਮਾਲੀਏ ਨੂੰ ਘੱਟ ਕਰਨ ਦੀ ਮੰਗ ਕਰ ਰਹੇ ਹਨ। ਭਾਰਤ ਨੂੰ ਉਮੀਦ ਹੈ ਕਿ ਅਗਲੇ ਵਿੱਤੀ ਸਾਲ ’ਚ ਈਂਧਨ ਦੀ ਮੰਗ 4.7 ਫੀਸਦੀ ਵਧੇਗੀ।

ਇਹ ਵੀ ਪੜ੍ਹੋ : ਕੱਚੇ ਤੇਲ ਦੀ ਘਟੀ ਵਿਕਰੀ ਤੋਂ ਘਬਰਾਇਆ ਇਰਾਕ, ਭਾਰਤੀ ਰਿਫਾਇਨਰਾਂ ਨੂੰ ਕੀਤੀ ਇਹ ਪੇਸ਼ਕਸ਼

ਅਪ੍ਰੈਲ ਤੋਂ ਈਂਧਨ ਮੰਗ ਵਧਣ ਦੀ ਸੰਭਾਵਨਾ

1 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਅਗਲੇ ਵਿੱਤੀ ਸਾਲ ’ਚ ਭਾਰਤ ਦੀ ਈਂਧਨ ਮੰਗ ’ਚ 4.7 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ, ਸ਼ੁਰੂਆਤ ’ਚ ਸਰਕਾਰੀ ਅਨੁਮਾਨਾਂ ਨੇ ਦਿਖਾਇਆ ਹੈ ਕਿ ਇਹ ਅਨੁਮਾਨ ਸੰਘੀ ਤੇਲ ਮੰਤਰਾਲਾ ਦੀ ਇਕਾਈ ਪੈਟਰੋਲੀਅਮ ਪਲਾਨਿੰਗ ਐਂਡ ਐਨਾਲਿਸਿਸ ਸੈੱਲ (ਪੀ. ਪੀ. ਏ. ਸੀ.) ਦੀ ਵੈੱਬਸਾਈਟ ’ਤੇ ਜਾਰੀ ਕੀਤੇ ਗਏ ਹਨ। ਸਰਕਾਰ ਦੇ ਅਨੁਮਾਨ ਮੁਤਾਬਕ 2023-24 ’ਚ ਈਂਧਨ ਦੀ ਖਪਤ ਤੇਲ ਦੀ ਮੰਗ ਲਈ ਇਕ ਪ੍ਰਾਕਸੀ ਮਾਰਚ ’ਚ ਸਮਾਪਤ ਹੋਣ ਵਾਲੇ ਚਾਲੂ ਵਿੱਤੀ ਸਾਲ ਦੇ 222.9 ਮਿਲੀਅਨ ਟਨ ਦੇ ਸੋਧੇ ਅਨੁਮਾਨ ਤੋਂ ਵਧ ਕੇ 233.8 ਮਿਲੀਅਨ ਟਨ ਹੋ ਸਕਦੀ ਹੈ।

7.1 ਫੀਸਦੀ ਵਧ ਸਕਦੀ ਹੈ ਗੈਸੋਲੀਨ ਦੀ ਘਰੇਲੂ ਮੰਗ

ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਮੁੱਖ ਤੌਰ ’ਚੇ ਯਾਤਰੀ ਵਾਹਨਾਂ ’ਚ ਵਰਤੋਂ ਕੀਤੇ ਜਾਣ ਵਾਲੇ ਗੈਸੋਲੀਨ ਦੀ ਘਰੇਲੂ ਮੰਗ 7.1 ਫੀਸਦੀ ਵਧ ਕੇ 37.8 ਮਿਲੀਅਨ ਟਨ ਹੋਣ ਦੀ ਉਮੀਦ ਹੈ ਜਦ ਕਿ ਗੈਸ ਤੇਲ ਦੀ ਖਪਤ ਲਗਭਗ 4.2 ਫੀਸਦੀ ਵਧ ਕੇ 90.6 ਮਿਲੀਅਨ ਟਨ ਹੋ ਗਈ ਹੈ। ਮਾਰਚ 2023 ਨੂੰ ਸਮਾਪਤ ਸਾਲ ਲਈ 7.4 ਮਿਲੀਅਨ ਟਨ ਦੇ ਸੋਧੇ ਹੋਏ ਅਨੁਮਾਨ ਦੀ ਤੁਲਣਾ ’ਚ ਜਹਾਜ਼ੀ ਈਂਧਨ ਦੀ ਖਪਤ 14 ਫੀਸਦੀ ਵਧ ਕੇ 8.6 ਮਿਲੀਅਨ ਟਨ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਬਿੰਨੀ ਬਾਂਸਲ ਨੇ PhonePe 'ਚ ਹਿੱਸੇਦਾਰੀ ਖ਼ਰੀਦਣ ਦੀ ਬਣਾਈ ਯੋਜਨਾ, ਮੋਟਾ ਨਿਵੇਸ਼ ਕਰਨ ਦਾ ਹੈ ਪਲਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur