ਭਾਰਤ ਨੇ ਆਪਣੇ ਤੰਬਾਕੂ ਦੇ ਲਈ ਚੀਨ ਨੂੰਂ ਬਾਜ਼ਾਰ ਖੋਲ੍ਹਣ ਨੂੰ ਕਿਹਾ

06/30/2019 10:02:11 AM

ਬੀਜਿੰਗ—ਭਾਰਤ ਨੇ ਆਪਣੇ ਉੱਚ ਗੁਣਵੱਤਾ ਵਾਲੇ ਜੈਵਿਕ ਰੂਪ ਨਾਲ ਉਗਾਏ ਗਏ ਤੰਬਾਕੂ ਦਾ ਚੀਨ ਨੂੰ ਨਿਰਯਾਤ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਚੀਨ 'ਚ ਸਿਗਰਟਨੋਸ਼ੀ ਕਰਨ ਵਾਲੇ ਦੁਨੀਆ ਦੇ ਸਭ ਤੋਂ ਜ਼ਿਆਦਾ ਲੋਕ ਹਨ। ਭਾਰਤ ਤੰਬਾਕੂ ਬੋਰਡ ਦੀ ਚੇਅਰਮੈਨ ਕੇ ਸੁਨੀਤਾ ਦੀ ਪ੍ਰਧਾਨਤਾ 'ਚ ਇਕ ਪ੍ਰਤੀਨਿਧੀਮੰਡਲ ਨੇ ਚੀਨ ਦੇ ਸਟੇਟ ਟੋਬੈਕੋ ਮੋਨੋਪਾਲੀ ਐਡੀਮਿਨੀਸਟ੍ਰੇਸ਼ਨ ਦੇ ਮੁੱਖ ਕਮਿਸ਼ਨ ਝਾਂਗ ਜਿਆਨਮਿਨ ਨੇ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਦੌਰਾਨ ਚੀਨ ਨੂੰ ਕਿਹਾ ਕਿ ਉਹ ਆਪਣਾ ਬਾਜ਼ਾਰ ਭਾਰਤੀ ਤੰਬਾਕੂ ਆਯਾਤ ਲਈ ਖੋਲ੍ਹੇ। ਭਾਰਤੀ ਦੂਤਾਵਾਸ ਨੇ ਸ਼ਨੀਵਾਰ ਨੂੰ ਇਥੇ ਜਾਰੀ ਕਿ ਬਿਆਨ 'ਚ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਤੰਬਾਕੂ ਦੀ ਗੁਣਵੱਤਾ ਚੰਗੀ ਹੈ। ਇਸ ਨੂੰ ਜੈਵਿਕ ਤਰੀਕੇ ਨਾਲ ਉਗਾਇਆ ਜਾਂਦਾ ਹੈ ਅਤੇ ਇਹ ਕੀਟਨਾਸ਼ਕ ਤੋਂ ਮੁਕਤ ਹੁੰਦਾ ਹੈ। ਭਾਰਤ ਇਕਮਾਤਰ ਦੇਸ਼ ਹੈ ਜੋ ਦੋ ਸੈਸ਼ਨ 'ਚ ਤੰਬਾਕੂ ਦਾ ਉਤਪਾਦਨ ਕਰਦਾ ਹੈ। ਚੀਨ 'ਚ ਦੁਨੀਆ ਦੇ ਸਭ ਤੋਂ ਜ਼ਿਆਦਾ 35 ਕਰੋੜ ਸਿਗਰਟਨੋਸ਼ੀ ਕਰਨ ਵਾਲੇ ਲੋਕ ਰਹਿੰਦੇ ਹਨ। ਚੀਨ ਦੀ ਸਿਗਰੇਟ ਦੇ ਸੰਸਾਰਕ ਉਤਪਾਦਨ 'ਚ 42 ਫੀਸਦੀ ਹਿੱਸੇਦਾਰੀ ਹੈ। ਇਹ ਤੰਬਾਕੂ ਦਾ ਸਭ ਤੋਂ ਵੱਡਾ ਉਤਪਾਦਨ ਅਤੇ ਉਪਭੋਗਤਾ ਹੈ।

Aarti dhillon

This news is Content Editor Aarti dhillon