ਭਾਰਤ-22 ਈ. ਟੀ. ਐੱਫ. ਦੀ ਦੂਜੀ ਕਿਸ਼ਤ 19 ਜੂਨ ਨੂੰ ਹੋਵੇਗੀ ਜਾਰੀ

Thursday, Jun 14, 2018 - 12:03 AM (IST)

ਭਾਰਤ-22 ਈ. ਟੀ. ਐੱਫ. ਦੀ ਦੂਜੀ ਕਿਸ਼ਤ 19 ਜੂਨ ਨੂੰ ਹੋਵੇਗੀ ਜਾਰੀ

ਨਵੀਂ ਦਿੱਲੀ-ਵਿੱਤ ਮੰਤਰਾਲਾ ਭਾਰਤ-22 ਐਕਸਚੇਂਜ ਟ੍ਰੇਡਿਡ ਫੰਡ (ਈ. ਟੀ. ਐੱਫ.) ਦੀ ਦੂਜੀ ਕਿਸ਼ਤ 19 ਜੂਨ ਨੂੰ ਜਾਰੀ ਕਰੇਗਾ, ਜਿਸ ਨਾਲ ਸਰਕਾਰ ਨੂੰ ਮਾਰਕੀਟ ਤੋਂ 8400 ਕਰੋੜ ਰੁਪਏ ਜੁਟਾਉਣ 'ਚ ਮਦਦ ਮਿਲੇਗੀ। ਐਂਕਰ ਇਨਵੈਸਟਰਜ਼ ਲਈ ਇਹ ਇਸ਼ੂ 19 ਜੂਨ ਨੂੰ ਖੁੱਲ੍ਹੇਗਾ ਅਤੇ ਉਸ ਦੇ ਅਗਲੇ ਦਿਨ ਹੋਰ ਇੰਸਟੀਚਿਊਸ਼ਨਲ ਤੇ ਰਿਟੇਲ ਇਨਵੈਸਟਰਜ਼ ਲਈ ਖੁੱਲ੍ਹੇਗਾ। ਈ. ਟੀ. ਐੈੱਫ. ਫਾਲੋ ਆਨ ਆਫਰ 22 ਜੂਨ ਤੱਕ ਖੁੱਲ੍ਹਾ ਰਹੇਗਾ। ਇਨਵੈਸਟਰਜ਼ ਨੂੰ ਇਸ਼ੂ ਪ੍ਰਾਈਸ 'ਤੇ 2.5 ਫੀਸਦੀ ਦਾ ਡਿਸਕਾਊਂਟ ਮਿਲੇਗਾ। ਇਕ ਅਧਿਕਾਰੀ ਨੇ ਕਿਹਾ ਕਿ ਸਰਕਾਰ ਭਾਰਤ-22 ਈ. ਟੀ. ਐੱਫ. ਆਫਰ ਨਾਲ 6000 ਕਰੋੜ ਰੁਪਏ ਜੁਟਾਉਣ ਦਾ ਟੀਚਾ ਲੈ ਕੇ ਚੱਲ ਰਹੀ ਹੈ। ਇਸ ਦੇ ਨਾਲ ਹੀ 2400 ਕਰੋੜ ਰੁਪਏ ਵਾਧੂ ਜੁਟਾਉਣ ਲਈ ਗ੍ਰੀਨ ਸ਼ੂ ਆਪਸ਼ਨ ਰੱਖਿਆ ਗਿਆ ਹੈ।


Related News