ਸਸਤੇ ਸੰਚਾਰ ਸਾਧਨਾਂ ਲਈ ਹੋਰ ਦੇਸ਼ਾਂ ਨਾਲ ਸਾਂਝੇਦਾਰੀ ''ਚ ਭਾਰਤ ਦੀ ਦਿਲਚਸਪੀ : ਸੁਰੇਸ਼ ਪ੍ਰਭੂ

02/12/2019 3:46:28 PM

ਨਵੀਂ ਦਿੱਲੀ — ਸਸਤੀ ਅਤੇ ਨਵੀਨਤਾਕਾਰੀ ਤਕਨਾਲੋਜੀ ਬਣਾਉਣ 'ਚ ਸ਼ਾਨਦਾਰ ਰਿਕਾਰਡ ਰੱਖਣ ਵਾਲੇ ਭਾਰਤ ਦੀ ਦਿਲਚਸਪੀ ਘੱਟ-ਲਾਗਤ ਵਾਲੇ ਸੰਚਾਰ ਸਾਧਨਾਂ ਦੇ ਵਿਕਾਸ ਲਈ ਹੋਰ ਦੇਸ਼ਾਂ ਨਾਲ ਸਾਂਝੇਦਾਰੀ ਕਰਨ 'ਚ ਹੈ। ਵਣਜ ਅਤੇ ਸਨਅਤ ਮੰਤਰੀ ਸੁਰੇਸ਼ ਪ੍ਰਭੂ ਨੇ ਮੰਗਲਵਾਰ ਨੂੰ ਇਹ ਗੱਲ ਕਹੀ। ਪ੍ਰਭੂ ਇਥੇ 'ਇੰਡੀਆ ਟੈਲੀਕਾਮ-2019 ਐਕਸਪੋ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦਾ ਆਯੋਜਨ ਦੂਰਸੰਚਾਰ ਉਪਕਰਣ ਅਤੇ ਸੇਵਾ ਕਮਿਸ਼ਨ(ਟੀ.ਈ.ਪੀ.ਸੀ.) ਨੇ ਕੀਤਾ ਹੈ। ਸੰਚਾਰ ਤਕਨਾਲੋਜੀ ਨੂੰ ਤੇਜ਼ੀ ਨਾਲ ਫੈਲਾਉਣ ਵਾਲਾ ਕਰਾਰ ਦਿੰਦੇ ਹੋਏ ਪ੍ਰਭੂ ਨੇ ਕਿਹਾ ਕਿ ਇਹ ਅਸਲ ਸਮੇਂ 'ਤੇ ਲੋਕਾਂ ਨੂੰ ਇਕ ਹੀ ਸਟੇਜ 'ਤੇ ਲਿਆਉਂਦੀ ਹੈ। ਉਨ੍ਹਾਂ ਨੇ ਕਿਹਾ,'ਇਹ ਇਕ ਮਹੱਤਵਪੂਰਨ ਅਤੇ ਚੁਣੌਤੀਪੂਰਣ ਸਮਾਂ ਹੈ ਕਿਉਂਕਿ ਤਬਦੀਲੀ ਸਦੀਵੀ ਕਹੈ ਅਤੇ ਬਦਲਾਅ ਦੀ ਗਤੀ ਨਾਟਕੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਅਜਿਹੀ ਸਾਂਝੇਦਾਰੀ ਚਾਹੁੰਦਾ ਹੈ ਜਿਹੜੀ ਕਿ ਦੋਵਾਂ ਪੱਖਾਂ ਲਈ ਲਾਭਦਾਇਕ ਹੋਵੇ। ਚੀਨ ਤੋਂ ਬਾਅਦ ਸੰਚਾਰ ਸੇਵਾਵਾਂ ਦਾ ਭਾਰਤ ਦੂਜਾ ਸਭ ਤੋਂ ਵੱਡਾ ਉਪਭੋਗਤਾ ਹੈ। ਭਾਰਤ ਘੱਟ ਲਾਗਤ 'ਤੇ ਉੱਚ ਪੱਧਰੀ ਤਕਨਾਲੋਜੀ ਦੇ ਪੁਨਰ ਨਿਰਮਾਣ ਦੀ ਸਹੂਲਤ ਦੇਣ ਵਾਲਾ ਦੇਸ਼ ਹੈ। ਸਾਡੀ ਪੁਨਰ ਨਿਰਮਾਣ ਸਮਰੱਥਾ ਦਾ ਵਿਸਥਾਰ ਕਰਨ, ਸੁਧਾਰ ਕਰਨ ਅਤੇ ਹੁਨਰ ਨਾਲ ਸਮਰੱਥ ਹੋਣ ਲਈ ਪਛਾਣੀ ਜਾਂਦੀ ਹੈ। ਇਸ ਖੇਤਰ ਵਿਚ ਅਸੀਂ ਵਿਕਾਸਸ਼ੀਲ ਦੇਸ਼ਾਂ ਵੱਲ ਦੋਸਤੀ ਦਾ ਹੱਥ ਵਧਾਉਂਦੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤੀ ਉਦਯੋਗਪਤੀਆਂ ਨੇ ਨਵੀਂ ਪੀੜ੍ਹੀ ਦੇ ਉਤਪਾਦਾਂ ਨੂੰ ਬਣਾਇਆ ਹੈ। ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਲਈ ਤਿਆਰ ਹੈ।