ਮੌਜੂਦਾ ਵਿੱਤੀ ਸਾਲ ਵਿੱਚ ਭਾਰਤ ਦੀ ਵਿਕਾਸ ਦਰ 7.3 ਫ਼ੀਸਦੀ ਰਹਿਣ ਦੀ ਉਮੀਦ : S&P

09/26/2022 12:45:11 PM

ਬਿਜ਼ਨੈੱਸ ਡੈਸਕ : ਐੱਸ ਐਂਡ ਪੀ ਗਲੋਬਲ ਰੇਟਿੰਗਜ਼ ਨੇ ਸੋਮਵਾਰ ਨੂੰ ਕਿਹਾ ਕਿ ਮੌਜੂਦਾ ਵਿੱਤੀ ਸਾਲ 'ਚ ਭਾਰਤ ਦੀ ਆਰਥਿਕ ਵਿਕਾਸ ਦਰ 7.3 ਫ਼ੀਸਦੀ ਰਹਿ ਸਕਦੀ ਹੈ। ਇਸ ਦੇ ਨਾਲ ਹੀ ਰੇਟਿੰਗ ਏਜੰਸੀ ਨੇ ਕਿਹਾ ਕਿ 2022 ਦੇ ਅੰਤ ਤੱਕ ਮਹਿੰਗਾਈ 6 ਫ਼ੀਸਦੀ ਤੋਂ ਵੱਧ ਰਹਿ ਸਕਦੀ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਮਹਿੰਗਾਈ ਦੀ ਵੱਧ ਤੋਂ ਵੱਧ ਸੀਮਾ 6 ਫ਼ੀਸਦੀ ਤੈਅ ਕੀਤੀ ਗਈ ਹੈ ਜਦਕਿ ਮਹਿੰਗਾਈ ਲਗਾਤਾਰ ਇਸ ਪੱਧਰ ਤੋਂ ਉੱਪਰ ਬਣੀ ਹੋਈ ਹੈ। S&P ਨੇ ਏਸ਼ੀਆ ਪੈਸੀਫਿਕ ਲਈ ਆਪਣੇ ਆਰਥਿਕ  ਅਨੁਮਾਨ ਵਿੱਚ ਕਿਹਾ ਹੈ ਕਿ ਆਉਣ ਵਾਲੇ ਵਿੱਤੀ ਸਾਲ 'ਚ ਘਰੇਲੂ ਮੰਗ ਵਿੱਚ ਸੁਧਾਰ ਹੋਣ ਨਾਲ ਭਾਰਤ ਦੀ ਵਿਕਾਸ ਦਰ ਵਧੇਗੀ।

S&P ਨੇ ਇਕ ਬਿਆਨ 'ਚ ਕਿਹਾ ਹੈ ਉਹ ਵਿੱਤੀ ਸਾਲ 2022-2023 ਲਈ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 7.3 ਫ਼ੀਸਦੀ ਅਤੇ ਅਗਲੇ ਵਿੱਤੀ ਸਾਲ ਲਈ 6.5 ਫ਼ੀਸਦੀ 'ਤੇ ਬਰਕਰਾਰ ਰੱਖਿਆ ਹੈ, ਪਰ ਇਸ 'ਚ ਕਮੀ ਹੋਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਨੀਤੀਗਤ ਵਿਆਜ ਦਰਾਂ ਵਿਚਾਲੇ ਹੋਰ ਏਜੰਸੀਆਂ ਨੇ ਭਾਰਤ ਦੇ ਜੀ.ਡੀ.ਪੀ. ਵਿਕਾਸ ਦੀ ਭਵਿੱਖਬਾਣੀ ਕਰ ਦਿਆਂ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਫਿਚ ਰੇਟਿੰਗਸ ਨੇ ਚਾਲੂ ਵਿੱਤੀ ਸਾਲ ਲਈ ਵਿਕਾਸ ਦਰ ਦਾ ਅਨੁਮਾਨ ਪਹਿਲਾਂ 7.8 ਫ਼ੀਸਦੀ ਤੋਂ ਘਟਾ ਕੇ 7 ਫੀਸਦੀ ਕਰ ਦਿੱਤਾ ਸੀ।

ਇੰਡੀਆ ਰੇਟਿੰਗ ਐਂਡ ਰਿਸਰਚ ਨੇ ਵੀ ਆਪਣੇ ਅਨੁਮਾਨ ਨੂੰ 7 ਫ਼ੀਸਦੀ ਤੋਂ ਘਟਾ ਕੇ 6.9 ਫੀਸਦੀ ਕਰ ਦਿੱਤਾ ਹੈ। ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਨੇ ਆਪਣੇ ਅਨੁਮਾਨ ਨੂੰ 7.5 ਫੀਸਦੀ ਤੋਂ ਘਟਾ ਕੇ ਸੱਤ ਫ਼ੀਸਦੀ ਕਰ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ ਆਰ.ਬੀ.ਆਈ. ਨੇ ਮੌਜੂਦਾ ਵਿੱਤੀ ਸਾਲ ਅਪ੍ਰੈਲ-ਮਾਰਚ ਵਿੱਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ 7.2 ਫ਼ੀਸਦੀ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ।

Harnek Seechewal

This news is Content Editor Harnek Seechewal