ਭਾਰਤ ਦੀ ਰੂਸ ਤੋਂ ਕੱਚਾ ਤੇਲ ਦਰਮਦ ਅਗਸਤ ’ਚ ਘੱਟ ਕੇ 7 ਮਹੀਨਿਆਂ ਦੇ ਹੇਠਲੇ ਪੱਧਰ ’ਤੇ

09/04/2023 3:45:34 PM

ਨਵੀਂ ਦਿੱਲੀ (ਭਾਸ਼ਾ) - ਮਾਨੂਸਨ ਦੇ ਮੀਂਹ ਦੀ ਵਜ੍ਹਾ ਨਾਲ ਮੰਗ ਘਟਣ ਕਾਰਨ ਅਗਸਤ ’ਚ ਭਾਰਤ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਘੱਟ ਕੇ 7 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਗਈ ਹੈ। ਉਦਯੋਗ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਖਪਤਕਾਰ ਦੇਸ਼ ਭਾਰਤ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਅਗਸਤ ’ਚ ਲਗਾਤਾਰ ਤੀਜੇ ਮਹੀਨੇ ਘਟੀ ਹੈ। ਊਰਜਾ ਦੀ ਖੇਪ ’ਤੇ ਨਜ਼ਰ ਰੱਖਣ ਵਾਲੀ ਕੰਪਨੀ ‘ਵਾਰਟੇਕਸਾ’ ਦੇ ਅੰਕੜਿਆਂ ਮੁਤਾਬਕ ਅਗਸਤ ’ਚ ਭਾਰਤ ਨੇ ਰੂਸ ਤੋਂ ਰੋਜ਼ਾਨਾ 14.6 ਲੱਖ ਬੈਰਲ ਕੱਚਾ ਤੇਲ ਖਰੀਦਿਆ। ਇਸ ਤੋਂ ਪਿਛਲੇ ਮਹੀਨੇ ਭਾਰਤ ਨੇ ਰੂਸ ਤੋਂ ਰੋਜ਼ਾਨਾ 19.1 ਲੱਖ ਬੈਰਲ ਤੇਲ ਖਰੀਦਿਆ ਸੀ। 

ਇਹ ਵੀ ਪੜ੍ਹੋ : ਵਿਜੇ ਸ਼ੇਖਰ ਬਣੇ Paytm ਦੇ ਸਭ ਤੋਂ ਵੱਡੇ ਸ਼ੇਅਰਧਾਰਕ, ਐਂਟਫਿਨ ਦੀ ਹਿੱਸੇਦਾਰੀ ਘਟ ਕੇ ਹੋਈ 9.9 ਫ਼ੀਸਦੀ

ਇਸ ਤੋਂ ਇਲਾਵਾ ਭਾਰਤੀ ਰਿਫਾਇਨਰੀ ਕੰਪਨੀਆਂ ਨੇ ਇਕ ਹੋਰ ਚੋਟੀ ਦੇ ਸਪਲਾਈਕਰਤਾ ਇਰਾਕ ਤੋਂ ਵੀ ਦਰਾਮਦ ਘਟਾਈ ਹੈ। ਇਰਾਕ ਤੋਂ ਦਰਾਮਦ 8,91,000 ਬੈਰਲ ਰੋਜ਼ਾਨਾ (ਬੀ. ਪੀ. ਡੀ.) ਤੋਂ ਘੱਟ ਕੇ 8,66,000 ਬੈਰਲ ਰੋਜ਼ਾਨਾ ਰਹਿ ਗਈ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਦੌਰਾਨ ਸਾਊਦੀ ਅਰਬ ਤੋਂ ਦਰਾਮਦ ਜੁਲਾਈ ਦੇ 4,84,000 ਬੈਰਲ ਰੋਜ਼ਾਨਾ ਤੋਂ ਵਧ ਕੇ 8,20,000 ਬੈਰਲ ਰੋਜ਼ਾਨਾ ਹੋ ਗਈ ਹੈ। ਪਿਛਲੇ ਸਾਲ ਫਰਵਰੀ ’ਚ ਰੂਸ-ਯੂਕ੍ਰੇਨ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਦੀ ਤੇਲ ਦਰਾਮਦ ’ਚ ਰੂਸ ਦੀ ਹਿੱਸੇਦਾਰੀ ਇਕ ਫ਼ੀਸਦੀ ਤੋਂ ਵੀ ਘੱਟ ਸੀ। 

ਇਹ ਵੀ ਪੜ੍ਹੋ : ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਖਣਗੇ ਭਿਖਾਰੀ, ਰੈਣ ਬਸੇਰਿਆਂ 'ਚ ਕੀਤੇ ਜਾ ਰਹੇ ਸਿਫ਼ਟ, ਜਾਣੋ ਵਜ੍ਹਾ

ਰਿਆਇਤੀ ਦਰਾਂ ’ਤੇ ਰੂਸੀ ਤੇਲ ਮਿਲਣ ਦੀ ਵਜ੍ਹਾ ਨਾਲ ਉਸ ਤੋਂ ਬਾਅਦ ਭਾਰਤੀ ਰਿਫਾਇਨਰੀ ਕੰਪਨੀਆਂ ਵੱਲੋਂ ਰੂਸ ਤੋਂ ਦਰਾਮਦ ਵਧਾਉਣਾ ਸ਼ੁਰੂ ਕੀਤਾ ਗਿਆ। ਮਈ ’ਚ ਰੂਸ ਤੋਂ ਕੱਚਾ ਤੇਲ ਦਰਾਮਦ 20 ਲੱਖ ਬੈਰਲ ਰੋਜ਼ਾਨਾ ਦੇ ਉੱਚ ਪੱਧਰ ’ਤੇ ਪਹੁੰਚ ਗਈ ਸੀ। ਪਿਛਲੇ ਸਾਲ ਫਰਵਰੀ ’ਚ ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਰੂਸੀ ਤੇਲ ’ਤੇ ਯੂਰਪੀ ਦੇਸ਼ਾਂ ਅਤੇ ਜਾਪਾਨ ਵਰਗੇ ਏਸ਼ੀਆ ਦੇ ਕੁੱਝ ਖਰੀਦਦਾਰਾਂ ਨੇ ਰੋਕ ਲਾ ਦਿੱਤੀ ਸੀ। ਇਸ ਕਾਰਨ ਰੂਸੀ ਯੂਰਾਲ ਕੱਚੇ ਤੇਲ ਦਾ ਕਾਰੋਬਾਰ ਬਰੇਂਟ ਕਰੂਡ (ਕੌਮਾਂਤਰੀ ਬੈਂਚਮਾਰਕ) ਤੋਂ ਘੱਟ ਕੀਮਤ ’ਤੇ ਕੀਤਾ ਜਾਣ ਲੱਗਾ। ਹਾਲਾਂਕਿ, ਰੂਸੀ ਯੂਰਾਲ ਗਰੇਡ ’ਤੇ ਛੋਟ ਪਿਛਲੇ ਸਾਲ ਦੇ ਮੱਧ ’ਚ ਲੱਗਭੱਗ 30 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੋਂ ਘੱਟ ਹੋ ਕੇ 10 ਡਾਲਰ ਪ੍ਰਤੀ ਬੈਰਲ ਤੋਂ ਵੀ ਘੱਟ ਹੋ ਗਈ ਹੈ।

ਇਹ ਵੀ ਪੜ੍ਹੋ : ਹਵਾਈ ਅੱਡੇ 'ਤੇ ਜਾਣ ਵਾਲੇ ਸਾਵਧਾਨ, 3 ਦਿਨ ਬੰਦ ਰਹੇਗੀ ਦਿੱਲੀ! ਜਾਣੋ ਕਿਉਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur