NCR ''ਚ ਵਧ ਰਹੀ ਅਫੋਰਡੇਬਲ ਹਾਊਸਿੰਗ ਦੀ ਮੰਗ

01/19/2018 2:27:44 PM

ਨਵੀਂ ਦਿੱਲੀ—ਵਧਦੀਆਂ ਸ਼ਹਿਰੀ ਸੁਵਿਧਾਵਾਂ ਅਤੇ ਨੌਕਰੀਆਂ ਦੇ ਬੇਸ਼ੁਮਾਰ ਮੌਕਿਆਂ ਦੇ ਚੱਲਦੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ) 'ਚ ਅਫੋਰਡੇਬਲ ਹਾਊਸਿੰਗ ਦੀ ਸਪਲਾਈ ਅਤੇ ਸੰਭਾਵਨਾਵਾਂ ਤੇਜ਼ੀ ਨਾਲ ਵਧੀਆਂ ਹਨ। 40 ਲੱਖ ਰੁਪਏ ਦੀ ਕੀਮਤ ਵਾਲੇ ਨਵੇਂ ਮਕਾਨਾਂ ਦੀ ਸਪਲਾਈ ਦੇ ਆਧਾਰ 'ਤੋ ਸੋਹਨਾ (ਗੁੜਗਾਓਂ), ਰਾਜਨਗਰ ਐਕਸਟੇਂਸ਼ਨ (ਗਾਜ਼ੀਆਬਾਦ), ਯਮੁਨਾ ਐਕਸਪ੍ਰੈੱਸ, ਗ੍ਰੇਟਰ ਨੋਇਡਾ ਵੈਸਟ ਅਤੇ ਭਿਵਾੜੀ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਉਭਰਦੇ ਇਲਾਕਿਆਂ 'ਚ ਸ਼ਾਮਲ ਹੋਏ ਹਨ। ਇਥੇ ਇਸ ਪ੍ਰਾਈਸ ਸੈਗਮੈਂਟ 'ਚ 1.3 ਲੱਖ ਨਵੀਂਆਂ ਯੂਨਿਟਾਂ ਜੁੜੀਆਂ ਹਨ। 
ਇਕ ਰਿਪੋਰਟ ਦੇ ਮੁਤਾਬਕ ਪਿਛਲੇ 2 ਸਾਲ 'ਚ 40 ਲੱਖ ਤੱਕ ਪ੍ਰਾਈਸ ਰੇਂਜ 'ਚ ਕਿਸੇ ਵੀ ਸ਼ਹਿਰ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਮਕਾਨ ਐੱਨ.ਸੀ.ਆਰ 'ਚ ਬਣੇ ਹਨ। ਨਵੀਂ ਲਾਂਚਿੰਗ 'ਚ ਇਸ ਦੀ ਹਿੱਸੇਦਾਰੀ 2017 ਦੀ ਤੀਜੀ ਤਿਮਾਹੀ 'ਚ 71 ਫੀਸਦੀ ਦਰਜ ਕੀਤੀ ਗਈ। ਹਾਲਾਂਕਿ ਪੂਰਾ ਐੱਨ.ਸੀ.ਆਰ.ਰੀਜ਼ਨ ਹੀ ਇਸ ਸੈਗਮੈਂਟ 'ਚ ਗਰੋਥ ਦਿਖਾ ਰਿਹਾ ਹੈ ਪਰ ਪੰਜ ਇਲਾਕੇ ਖਾਸ ਤੌਰ 'ਤੇ ਅਫੋਰਡੇਬਲ ਹਾਊਸਿੰਗ ਦੇ ਠਿਕਾਣਿਆਂ ਦੇ ਰੂਪ 'ਚ ਤੇਜ਼ੀ ਨਾਲ ਉਭਰ ਰਹੇ ਹਨ। 
ਨੌਕਰੀਪੇਸ਼ਾਂ ਲੋਕਾਂ 'ਚ ਸਸਤੇ ਮਕਾਨਾਂ ਦੀ ਮੰਗ ਵਧੀ
ਰਿਪੋਰਟ ਮੁਤਾਬਕ ਐੱਨ.ਸੀ.ਆਰ ਦੀ 48 ਫੀਸਦੀ ਸਪਲਾਈ ਸੋਹਨਾ, ਰਾਜਮਾਰਗ ਐਕਸਟੇਂਸ਼ਨ, ਯਮੁਨਾ, ਐਕਸਪ੍ਰੈÎੱਸਵੇ, ਗ੍ਰੇਟਰ ਨੋਇਡਾ ਵੈਸਟ ਅਤੇ ਭਿਵਾੜੀ 'ਚ ਹੈ, ਜਿਥੇ ਕੁਲ ਇਕ ਲੱਖ 30 ਲੱਖ ਨਵੇਂ ਅਫੋਰਡੇਬਲ ਮਕਾਨ ਬਣੇ ਹਨ। ਜਿਥੇ ਪੂਰੇ ਐੱਨ.ਸੀ.ਆਰ. 'ਚ ਮਕਾਨਾਂ ਦੀ ਔਸਤ ਕੀਮਤ 4,200 ਤੋਂ 4,600 ਰੁਪਏ ਪ੍ਰਤੀ ਵਰਗ ਫੁੱਟ ਹੈ, ਇਨ੍ਹਾਂ ਇਲਾਕਿਆਂ 'ਚ ਇਹ 2800 ਤੋਂ 3900 ਪ੍ਰਤੀ ਵਰਗ ਫੁੱਟ ਦਰਜ ਕੀਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਗੁੜਗਾਓਂ ਦੀ ਕੁੱਲ ਸਪਲਾਈ ਦਾ 33 ਫੀਸਦੀ ਯੂਨੀਟਾਂ ਸੋਹਨਾ 'ਚ ਬਣੀਆਂ ਹਨ। ਉਪਲੱਬਧ ਸਪੇਸ ਦੇ ਆਧਾਰ 'ਤੇ ਅੱਗੇ ਵਿਸਤਾਰ ਦੀ ਗੁਜਾਇੰਸ਼ ਵੀ ਇਹੀਂ ਹੈ। ਭਿਵਾੜੀ 'ਚ 80 ਫੀਸਦੀ ਮਕਾਨ ਅਫੋਰਡੇਬਲ ਰੇਂਜ 'ਚ ਹੈ। ਇਥੇ ਪਿਛਲੇ ਕੁੱਝ ਸਾਲਾਂ 'ਚ ਉਦਯੌਗਿਕ ਵਿਸਤਾਰ ਤੇਜ਼ੀ ਨਾਲ ਹੋਇਆ ਹੈ ਅਤੇ ਨੌਕਰੀਪੇਸ਼ਾਂ ਲੋਕਾਂ 'ਚ ਸਸਤੇ ਮਕਾਨਾਂ ਦੀ ਮੰਗ ਵਧੀ ਹੈ।