ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੀ ਵਧਣ ਲੱਗੀ ਮੰਗ, ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ’ਚ ਹੋ ਰਹੀ ਵਧੇਰੇ ਵਿਕਰੀ

02/25/2023 10:26:46 AM

ਨਵੀਂ ਦਿੱਲੀ– ਰੋਜ਼ਾਨਾ ਦੀ ਵਰਤੋਂ ਵਾਲੀਆਂ ਚੀਜ਼ਾਂ ਅਤੇ ਸਾਮਾਨ ਦੀ ਮੰਗ ਲਗਾਤਾਰ ਵਧਦੀ ਦਿਖਾਈ ਦੇ ਰਹੀ ਹੈ। ਪਰ ਸ਼ਹਿਰ ਦੇ ਮੁਕਾਬਲੇ ਪਿੰਡਾਂ ’ਚ ਇਸ ਦੀ ਵਧੇਰੇ ਵਿਕਰੀ ਹੋ ਰਹੀ ਹੈ। ਅਕਤੂਬਰ-ਦਸੰਬਰ ਤੱਕ ਇਨ੍ਹਾਂ ਸਾਮਾਨ ਦੀ ਖਰੀਦਦਾਰੀ ’ਚ 2.4 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਨਾਲ ਫਾਸਟ ਮੂਵਿੰਗ ਕੰਜਿਊਮਰ ਗੁਡਸ (ਐੱਫ. ਐੱਮ. ਸੀ. ਜੀ.) ਸੈਗਮੈਂਟ ’ਚ ਪੰਜ ਤਿਮਾਹੀ ਦੀ ਗਿਰਾਵਟ ਰੁਕ ਗਈ।

ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਸੰਚਾਰ ਅਤੇ ਵਿਗਿਆਪਨ ਦਿੱਗਜ਼ ਦੀ ਮਲਕੀਅਤ ਵਾਲੀ ਇਕ ਗਲੋਬਲ ਖਪਤਕਾਰ ਖੋਜ ਫਰਮ ਕੰਤਾਰ ਵਰਲਡ ਪੈਨਲ ਦੇ ਅੰਕੜਿਆਂ ਮੁਤਾਬਕ ਰੋਜ਼ਾਨਾ ਵਰਤੋਂ ’ਚ ਆਉਣ ਵਾਲੇ ਸਾਮਾਨ ਦੀ ਮਾਤਰਾ ਗ੍ਰਾਮੀਣ ਬਾਜ਼ਾਰਾਂ ’ਚ 1.3 ਅਤੇ ਸ਼ਹਿਰਾਂ ’ਚ 3.6 ਫੀਸਦੀ ਹੋ ਗਈ ਹੈ। ਇਹ 2020 ਦੀ ਦਸੰਬਰ ਤਿਮਾਹੀ ਦੀ ਤੁਲਣਾ ’ਚ ਬੇਹੱਦ ਘੱਟ ਹੈ, ਉਸ ਸਮੇਂ ਸ਼ਹਿਰਾਂ ’ਚ 4.4 ਅਤੇ ਪਿੰਡਾਂ ’ਚ 6.6 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਵਿਪਰੋ ਦੇ ਮੁੱਖ ਕਾਰਜਕਾਰੀ ਨੀਰਜ ਖੱਤਰੀ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਨੂੰ ਦੇਖ ਕੇ ਇਹ ਪਤਾ ਲੱਗ ਰਿਹਾ ਹੈ ਕਿ ਪਿੰਡਾਂ ’ਚ ਸ਼ਹਿਰਾਂ ਦੇ ਮੁਕਾਬਲੇ ਜ਼ਿਆਦਾ ਵਿਕਰੀ ਵਧੀ ਹੈ।

ਇਹ ਵੀ ਪੜ੍ਹੋ-‘ਖੁੱਲ੍ਹੇ ਬਾਜ਼ਾਰ ’ਚ ਕਣਕ ਦੀ ਵਿਕਰੀ ਨਾਲ ਥੋਕ ਕੀਮਤਾਂ ਨਰਮ, ਪ੍ਰਚੂਨ ਮੁੱਲ ਹਫਤੇ ਦੇ ਅੰਦਰ ਘੱਟ ਹੋਣ ਦੀ ਸੰਭਾਵਨਾ
ਬਾਜ਼ਾਰ ’ਚ ਹੋ ਰਹੀ ਰਿਕਵਰੀ
ਅਕਤੂਬਰ-ਦਸੰਬਰ ਤਿਮਾਹੀ ’ਚ ਬਾਜ਼ਾਰਾਂ ’ਚ ਦੱਖਣ ਅਤੇ ਪੱਛਮ ’ਚ ਰਿਕਵਰੀ ਬਿਹਤਰ ਹੈ ਪਰ ਸਾਨੂੰ ਇਹ ਸਮਝਣ ਲਈ ਮਾਰਚ ਤਿਮਾਹੀ ਦੀ ਉਡੀਕ ਕਰਨੀ ਹੋਵੇਗੀ ਕਿ ਕੀ ਇਹ ਬਰਕਰਾਰ ਹੈ। ਕੰਤਾਰ ਰੋਜ਼ਾਨਾ ਵਰਤੋਂ ਵਾਲੇ ਸਾਮਾਨ ਦੀ ਵਿਕਰੀ ਨੂੰ ਟ੍ਰੈਕ ਕਰਦਾ ਹੈ। ਉੱਥੇ ਹੀ ਨੀਲਸਨ. ਆਈ. ਕਿਊ. ਕੰਪਨੀਆਂ ਦੀ ਕਮਾਈ ਦੇ ਅੰਕੜਿਆਂ ਦੇ ਉਲਟ ਪ੍ਰਚੂਨ ਵਿਕ੍ਰੇਤਾਵਾਂ ਅਤੇ ਡਿਸਟ੍ਰੀਬਿਊਟਰਾਂ ਦੀ ਵਿਕਰੀ ਨੂੰ ਧਿਆਨ ’ਚ ਰੱਖਦਾ ਹੈ।

ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਅੰਕੜੇ ਬਦਲਾਅ ਦਾ ਦੇ ਰਹੇ ਸੰਕੇਤ
ਕੰਤਾਰ ਦੇ ਦੱਖਣੀ ਏਸ਼ੀਆ ਮੈਨੇਜਿੰਗ ਡਾਇਰੈਕਟਰ ਕੇ. ਰਾਮਕ੍ਰਿਸ਼ਨਨ ਨੇ ਕਿਹਾ ਕਿ ਇਹ ਅੰਕੜੇ ਸਾਨੂੰ ਸੰਕੇਤ ਦਿੰਦੇ ਹਨ ਕਿ ਬਦਲਾਅ ਹੋ ਰਿਹਾ ਹੈ। ਸ਼ਹਿਰੀ ਮੈਕਰੋ ਪੱਧਰ ’ਤੇ ਕਿਸੇ ਵੀ ਤਰ੍ਹਾਂ ਦੇ ਝਟਕੇ ਨੂੰ ਛੱਡ ਕੇ ਬਦਲਾਅ ਲਈ ਤਿਆਰ ਹੈ। 2023 ’ਚ ਕਣਕ ਦੀ ਬੰਪਰ ਫਸਲ ਦੀ ਉਮੀਦ ਹੈ ਅਤੇ ਇਸ ਤਰ੍ਹਾਂ ਗ੍ਰਾਮੀਣ ਵੀ ਹੁਣ ਤੱਕ ਦੀ ਤੁਲਣਾ ’ਚ ਬਿਹਤਰ ਵਿਕਾਸ ਦਰ ਦੇਖ ਸਕਦੇ ਹਨ।
ਮਰਿਕੋ ਦੇ ਮੈਨੇਜਿੰਗ ਡਾਇਰੈਕਟਰ ਸੌਗਾਤ ਗੁਪਤਾ ਨੇ ਇਕ ਨਿਵੇਸ਼ਕ ਨੂੰ ਕਾਲ ’ਤੇ ਕਿਹਾ ਕਿ ਦਸੰਬਰ ਤਿਮਾਹੀ ’ਚ ਵਿਆਪਕ ਐੱਫ. ਐੱਮ. ਸੀ. ਜੀ. ਬਾਜ਼ਾਰ ’ਚ ਵਾਧਾ ਸਾਰੀਆਂ ਸ਼੍ਰੇਣੀਆਂ ’ਚ ਹੋਇਆ। ਨਿੱਜੀ ਦੇਖਭਾਲ ’ਚ 4.8 ਫੀਸਦੀ ਦਾ ਵਿਸਤਾਰ ਹੋਇਆ ਅਤੇ ਆਟੇ ’ਚ ਮੰਦੀ ਦੇ ਬਾਵਜੂਦ ਖਾਣ ਅਤੇ ਪੀਣ ਵਾਲੀਆਂ ਚੀਜ਼ਾਂ ’ਚ 2.5 ਫੀਸਦੀ ਦਾ ਵਾਧਾ ਹੋਇਆ।

ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਉਨ੍ਹਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਪਿਛਲੇ ਮਹੀਨਿਆਂ ਨੂੰ ਦੇਖੋ ਤਾਂ ਹਰ ਮਹੀਨੇ ਸੀਰੀਜ਼ ’ਚ ਗਿਰਾਵਟ ਦਰਜ ਕੀਤੀ ਗਈ ਹੈ। ਅਸੀਂ ਮਹਿੰਗਾਈ ਦੇ ਉਸ ਖਰਾਬ ਦੌਰ ’ਚੋਂ ਉੱਭਰ ਰਹੇ ਹਨ। ਇਕਦਮ ਰਿਕਵਰੀ ਅਸੰਭਵ ਹੈ, ਪਰ ਹੌਲੀ-ਹੌਲੀ ਰਿਕਵਰੀ ਹੋਵੇਗੀ।
ਅਜਿਹੇ ’ਚ ਪਾਮ ਆਇਲ ਵਰਗੀਆਂ ਕੁੱਝ ਪ੍ਰਮੁੱਖ ਵਸਤਾਂ ’ਚ ਨਰਮੀ ਆਈ ਹੈ ਕਿਉਂਕਿ ਸਾਲ-ਦਰ-ਸਾਲ ਮਹਿੰਗਾਈ ਸਿਖਰ ਤੋਂ ਹੌਲੀ-ਹੌਲੀ ਘੱਟ ਹੋ ਰਹੀ ਹੈ ਪਰ ਦੁੱਧ, ਜੌਂ, ਅਤੇ ਸੋਡਾ ਐਸ਼ ਵਰਗੀਆਂ ਕੁੱਝ ਵਸਤਾਂ ਦੀਆਂ ਕੀਮਤਾਂ ਮੁੜ ਵਧ ਗਈਆਂ ਹਨ। ਅਜਿਹੇ ’ਚ ਦੇਖਿਆ ਗਿਆ ਕਿ ਲੋਕ ਸਸਤੇ ਪ੍ਰੋਡਕਟਸ ਨੂੰ ਇਸਤੇਮਾਲ ਕਰ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Aarti dhillon

Content Editor

Related News