ਵਧੀ ਸੋਨੇ-ਚਾਂਦੀ ਦੀ ਚਮਕ

04/21/2018 3:23:29 PM

ਨਵੀਂ ਦਿੱਲੀ—ਵਿਵਾਹਿਕ ਮੌਸਮ ਦੇ ਮੱਦੇਨਜ਼ਰ ਖੁਦਰਾ ਗਹਿਣਾ ਮੰਗ ਵਧਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 60 ਰੁਪਏ ਮਹਿੰਗਾ ਹੋ ਕੇ 32,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਉਦਯੌਗਿਕ ਗਾਹਕੀ ਆਉਣ ਨਾਲ ਚਾਂਦੀ ਵੀ 200 ਰੁਪਏ ਦੀ ਛਲਾਂਗ ਲਗਾ ਕੇ 41,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉੱਚੀ ਕੀਮਤ ਦੇ ਬਾਵਜੂਦ ਘਰੇਲੂ ਬਾਜ਼ਾਰ 'ਚ ਖੁਦਰਾ ਖਰੀਦਾਰੀ ਵਧੀ ਹੈ, ਜਿਸ ਨਾਲ ਪੀਲੀ ਧਾਤੂ ਨੂੰ ਬਲ ਮਿਲਿਆ ਹੈ। ਹਾਲਾਂਕਿ ਦੁਨੀਆ ਦੀਆਂ ਹੋਰ ਮੁੱਖ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਸੋਨੇ ਦੀ ਕੀਮਤ ਕੌਮਾਂਤਰੀ ਪੱਧਰ ਤੋਂ ਡਿੱਗੀ ਹੈ। ਕੌਮਾਂਤਰੀ ਪੱਧਰ 'ਤੇ ਦੋਵੇਂ ਕੀਮਤੀ ਧਾਤੂਆਂ 'ਚ ਇਸ ਹਫਤਾਵਰ ਗਿਰਾਵਟ ਦੇਖੀ ਗਈ ਹੈ। ਸ਼ੁੱਕਰਵਾਰ ਨੂੰ ਲੰਡਨ ਦਾ ਸੋਨਾ ਹਾਜ਼ਿਰ ਗਿਰਾਵਟ ਦੇ ਨਾਲ 1,335.95 ਡਾਲਰ ਪ੍ਰਤੀ ਔਂਸ 'ਤੇ ਰਿਹਾ। ਜੂਨ ਦਾ ਅਮਰੀਕੀ ਸੋਨਾ ਵਾਇਦਾ ਵੀ ਫਿਸਲ ਕੇ 1,337.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਸੋਨੇ ਦੀ ਤਰ੍ਹਾਂ ਚਾਂਦੀ ਹਾਜ਼ਿਰ ਵੀ ਕੌਮਾਂਤਰੀ ਬਾਜ਼ਾਰ 'ਚ ਗਿਰਾਵਟ 'ਚ 17.09 ਡਾਲਰ ਪ੍ਰਤੀ ਔਂਸ 'ਤੇ ਰਹੀ।
ਸਥਾਨਕ ਬਾਜ਼ਾਰ 'ਚ ਗਾਹਕੀ ਆਉਣ ਨਾਲ ਸੋਨਾ ਸਟੈਂਡਰਡ 60 ਰੁਪਏ ਦੇ ਵਾਧੇ 'ਚ 32,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਬਿਟੂਰ ਵੀ ਇੰਨੀ ਹੀ ਤੇਜ਼ੀ ਨਾਲ 32,300 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਅੱਠ ਗ੍ਰਾਮ ਵਾਲੀ ਗਿੰਨੀ ਹਾਲਾਂਕਿ 24,900 ਰੁਪਏ 'ਤੇ ਸਥਿਰ ਰਹੀ। ਉਦਯੌਗਿਕ ਮੰਗ ਆਉਣ ਨਾਲ ਚਾਂਦੀ ਹਾਜ਼ਿਰ ਵੀ ਗਿਰਾਵਟ ਨਾਲ ਉਭਰਦੀ ਹੋਈ 200 ਰੁਪਏ ਉਛਲ ਕੇ 41,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਚਾਂਦੀ ਵਾਇਦਾ ਵੀ 20 ਰੁਪਏ ਦੇ ਵਾਧੇ 'ਚ 40,370 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੱਕਾ ਲਿਵਾਲੀ ਅਤੇ ਬਿਕਵਾਲੀ ਕ੍ਰਮਸ਼: 76 ਹਜ਼ਾਰ ਅਤੇ 77 ਹਜ਼ਾਰ ਰੁਪਏ ਪ੍ਰਤੀ ਸੈਂਕੜਾਂ 'ਤੇ ਟਿਕੇ ਰਹੇ।