ਤੀਜੀ ਤਿਮਾਹੀ ''ਚ ਚਾਲੂ ਖਾਤੇ ਦਾ ਘਾਟਾ ਵਧ ਕੇ ਜੀ.ਡੀ.ਪੀ. ਦੇ 2.5 ਫੀਸਦੀ ''ਤੇ

03/30/2019 10:33:36 AM

ਮੁੰਬਈ—ਦੇਸ਼ ਦੇ ਚਾਲੂ ਖਾਤੇ ਦਾ ਘਾਟਾ (ਕੈਡ) 2018-19 ਦੀ ਤੀਜੀ ਤਿਮਾਹੀ 'ਚ ਵਧ ਕੇ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 2.5 ਫੀਸਦੀ 'ਤੇ ਪਹੁੰਚ ਗਿਆ ਹੈ। ਇਕ ਸਾਲ ਪਹਿਲਾਂ ਸਮਾਨ ਤਿਮਾਹੀ 'ਚ ਇਹ 2.1 ਫੀਸਦੀ ਸੀ। ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੱਖ ਤੌਰ 'ਤੇ ਉੱਚੇ ਵਪਾਰ ਘਾਟੇ ਦੀ ਵਜ੍ਹਾ ਨਾਲ ਕੈਡ ਵਧਿਆ ਹੈ। ਮੁੱਲ ਦੇ ਹਿਸਾਬ ਨਾਲ ਅਕਤੂਬਰ-ਦਸੰਬਰ ਦੀ ਤਿਮਾਹੀ 'ਚ ਕੈਡ 16.9 ਅਰਬ ਡਾਲਰ ਰਿਹਾ, ਜੋ ਇਕ ਸਾਲ ਪਹਿਲਾਂ ਸਮਾਨ ਸਮੇਂ 'ਚ 13.7 ਅਰਬ ਡਾਲਰ ਸੀ। ਹਾਲਾਂਕਿ ਇਸ ਤੋਂ ਪਿਛਲੀ ਤਿਮਾਹੀ (ਜੁਲਾਈ-ਸਤੰਬਰ) ਦੇ ਦੌਰਾਨ ਕੈਡ ਘਟ ਕੇ ਜੀ.ਡੀ.ਪੀ. ਦਾ 2.9 ਫੀਸਦੀ ਜਾਂ 19.1 ਅਰਬ ਡਾਲਰ ਰਿਹਾ ਸੀ। ਰਿਜ਼ਰਵ ਬੈਂਕ ਨੇ ਬਿਆਨ 'ਚ ਕਿਹਾ ਕਿ ਸਾਲਾਨਾ ਆਧਾਰ 'ਤੇ ਚਾਲੂ ਖਾਤੇ ਦਾ ਘਾਟਾ ਵਧਣ ਦੀ ਮੁੱਖ ਵਜ੍ਹਾ ਨਾਲ ਉੱਚਾ ਵਪਾਰ ਘਾਟਾ ਹੈ। ਸਮੀਖਿਆਧੀਨ ਤਿਮਾਹੀ 'ਚ ਵਪਾਰ ਘਾਟਾ 49.5 ਅਰਬ ਡਾਲਰ ਰਿਹਾ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 44 ਅਰਬ ਡਾਲਰ ਸੀ।

Aarti dhillon

This news is Content Editor Aarti dhillon