ਅਸੰਗਠਿਤ ਖੇਤਰ 'ਚ ਵਧਿਆ ਡਿਜ਼ੀਟਲ ਲੈਣ-ਦੇਣ : ਸਾਰਸਵਤ

Saturday, Jul 15, 2017 - 12:57 PM (IST)

ਹੈਦਰਾਬਾਦ—ਨੀਤੀ ਕਮਿਸ਼ਨ ਦੇ ਮੈਂਬਰ ਵੀ ਕੇ ਸਾਰਸਵਤ ਨੇ ਕਿਹਾ ਹੈ ਕਿ ਡਿਜੀਟਲ ਅਰਥਵਿਵਸਥਾ ਨੂੰ ਵਾਧਾ ਦੇਣ ਦੇ ਸਰਕਾਰ ਦੇ ਅਭਿਆਨ ਤੋਂ ਬਾਅਦ ਇਲੈਕਟ੍ਰੋਨਿਕ ਲੈਣ-ਦੇਣ ਸੰਤੋਸ਼ਜਨਕ ਢੰਗ ਨਾਲ ਅੱੱਗੇ ਵਧਿਆ ਹੈ ਅਤੇ ਇਥੋਂ ਤੱਕ ਕਿ ਅਸੰਗਠਿਤ ਖੇਤਰ ਵੀ ਇਸ ਦੇ ਲਾਭਾਂ ਨੂੰ ਸਮਝ ਗਿਆ ਹੈ। ਸਾਰਸਵਤ ਨੇ ਕਿਹਾ ਕਿ ਡਿਜੀਟਲ ਲੈਣ-ਦੇਣ ਹੋ ਰਿਹਾ ਹੈ। ਅਸਲ 'ਚ ਜੇਕਰ ਅੱਜ ਦੀ ਅਖਬਾਰ ਪੜ੍ਹੀ ਹੋਵੇਗੀ ਤਾਂ ਤੁਸੀਂ ਪਾਇਆ ਹੈ ਕਿ ਭੀਮ ਐਪ 'ਤੇ ਹੀ 65 ਲੱਖ ਲੈਣ-ਦੇਣ ਹੋ ਚੁੱਕੇ ਹਨ। ਇਹ ਸੰਤੋਸ਼ਜਨਕ ਹੈ।  
ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਸਾਲ ਨਵੰਬਰ 'ਚ ਵੱਡੇ ਨੋਟਾਂ ਦਾ ਚਲਣ ਬੰਦ ਕਰਨ ਨਾਲ ਅਰਥਵਿਵਸਥਾ 'ਚ ਮੰਦੀ ਆਈ ਸੀ ਪਰ ਚੀਜ਼ਾਂ ਬਦਲ ਰਹੀਆਂ ਹਨ। ਸਾਰਸਵਤ ਨੇ ਕਿਹਾ ਹੈ ਕਿ ਵਾਕਏ, ਨੋਟਬੰਦੀ ਨਾਲ ਥੋੜ੍ਹੀ ਮੰਦੀ ਆਈ ਸੀ ਪਰ ਚੀਜ਼ਾਂ ਹੁਣ ਬਦਲਣ ਲੱਗੀਆਂ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਅੱਜ ਬਾਜ਼ਾਰ 'ਚ ਪੈਸੇ ਉਪਲੱਬਧ ਹਨ। ਇਥੇ ਤੱਕ ਕਿ ਅਸੰਗਠਿਤ ਖੇਤਰ ਸਮਝ ਗਿਆ ਹੈ ਕਿ ਪੁਆਇੰਟ ਆਫ ਸੇਲ ਨਕਦ ਗਿਣਨ ਦੀ ਤੁਲਨਾ 'ਚ  ਚੰਗੀ ਵਿਵਸਥਾ ਹੈ।


Related News