ਪੈਨ ਨੂੰ ਆਧਾਰ ਨਾਲ ਜੋੜਨ ਦੀ ਸਮੇਂ ਸੀਮਾ ਵਧੀ, ਜਾਣੋ ਕੀ ਹੈ ਆਖਰੀ ਤਾਰੀਕ...
Sunday, Jul 01, 2018 - 08:44 AM (IST)
ਨਵੀਂ ਦਿੱਲੀ—ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਸ਼ਨੀਵਾਰ ਨੂੰ ਪੈਨ-ਆਧਾਰ ਨੂੰ ਜੋੜਣ ਦੀ ਸਮੇਂ ਸੀਮਾ ਨੂੰ ਅਗਲੇ ਸਾਲ 31 ਮਾਰਚ ਲਈ ਵਧਾ ਦਿੱਤਾ ਹੈ।
ਇਹ ਪੰਜਵੀਂ ਵਾਰ ਹੈ ਜਦੋਂ ਸਰਕਾਰ ਨੇ ਲੋਕਾਂ ਦੇ ਪੈਨ ਨੂੰ ਉਨ੍ਹਾਂ ਦੇ ਆਧਾਰ ਨਾਲ ਜੋੜਨ ਦੇ ਸਮੇਂ ਸੀਮਾ ਨੂੰ ਵਧਾਇਆ ਹੈ। ਆਮਦਨ ਟੈਕਸ ਵਿਭਾਗ ਦੀ ਨੀਤੀ ਨਿਰਧਾਰਣ ਇਕਾਈ ਨੇ ਆਮਦਨ ਟੈਕਸ ਕਾਨੂੰਨ ਦੀ ਧਾਰਾ 119 ਦੇ ਤਹਿਤ ਦੇਰ ਰਾਤ ਇਹ ਆਦੇਸ਼ ਜਾਰੀ ਕੀਤਾ। ਇਸ ਤੋਂ ਪਹਿਲਾਂ ਸੀ.ਬੀ.ਜੀ.ਟੀ. ਨੇ 27 ਮਾਰਚ ਨੂੰ ਇਹ ਸਮੇਂ ਸੀਮਾ ਵਧਾਈ ਸੀ।
ਨਵੇਂ ਆਦੇਸ਼ 'ਚ ਕਿਹਾ ਗਿਆ ਹੈ ਕਿ ਆਮਦਨ ਟੈਕਸ ਰਿਟਰਨ ਭਰਨ ਲਈ ਪੈਨ-ਆਧਾਰ ਨੂੰ ਜੋੜਨ ਦੀ ਸਮੇਂ ਸੀਮਾ ਨੂੰ 'ਮਾਮਲੇ 'ਤੇ ਵਿਚਾਰ' ਕਰਨ ਤੋਂ ਬਾਅਦ ਵਧਾਇਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸੀ.ਬੀ.ਡੀ.ਟੀ ਦਾ ਨਵਾਂ ਆਦੇਸ਼ ਹਾਈ ਕੋਰਟ ਦੇ ਉਸ ਆਦੇਸ਼ ਦੀ ਪਿੱਠਭੂਮੀ 'ਚ ਆਇਆ ਹੈ ਜਿਸ 'ਚ ਆਧਾਰ ਨੂੰ ਹੋਰ ਸੇਵਾਵਾਂ ਨਾਲ ਜੋੜਨ ਲਈ 31 ਮਾਰਚ 2018 ਦੀ ਸਮੇਂ ਸੀਮਾ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।
