ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ ''ਚ FAME-2 ਸਬਸਿਡੀ ''ਚ ਕਟੌਤੀ ਦੇ ਕਾਰਨ ਹੋਇਆ ਵਾਧਾ

07/19/2023 6:29:29 PM

ਬਿਜ਼ਨੈੱਸ ਡੈਸਕ - ਦੇਸ਼ ਦੇ ਇਲੈਕਟ੍ਰਿਕ ਵਾਹਨ (EV) ਉਤਸ਼ਾਹਜਨਕ ਘਟਨਾਕ੍ਰਮ ਦੇ ਤਹਿਤ ਫਾਸਟਰ ਐਡਪਸ਼ਨ ਐਂਡ ਮੈਨਿਊਫੈਕਚਰਿੰਗ ਆਫ ਇਲੈਕਟ੍ਰਿਕ ਵਾਈਕਲਸ (FAME 2) ਸਕੀਮ ਦੇ ਅਧੀਨ ਸਬਸਿਡੀ ਵਿੱਚ ਕਟੌਤੀ ਦਾ ਮਾੜਾ ਪ੍ਰਭਾਵ ਘੱਟਦਾ ਹੋਇਆ ਜਾਪ ਰਿਹਾ ਹੈ। ਜੁਲਾਈ ਮਹੀਨੇ ਦੇ ਪਹਿਲੇ 17 ਦਿਨਾਂ ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਔਸਤ ਰੋਜ਼ਾਨਾ ਵਿਕਰੀ ਪਿਛਲੇ ਮਹੀਨੇ ਦੇ ਮੁਕਾਬਲੇ ਲਗਭਗ 100 ਫ਼ੀਸਦੀ ਵਧੀ ਹੈ।

ਇਹ ਵੀ ਪੜ੍ਹੋ : 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੱਬਾਂ ਭਾਰ ਹੋਇਆ ਚੋਣ ਕਮਿਸ਼ਨ, ਤਿਆਰੀਆਂ ਸ਼ੁਰੂ

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਪੋਰਟਲ ਵਾਹਨ ਦੇ ਅੰਕੜਿਆਂ ਅਨੁਸਾਰ ਜੁਲਾਈ ਦੇ ਮਹੀਨੇ ਪਹਿਲੇ 17 ਦਿਨਾਂ ਵਿੱਚ ਈ-ਦੋ-ਪਹੀਆ ਵਾਹਨਾਂ ਦੀ ਔਸਤ ਰੋਜ਼ਾਨਾ ਵਿਕਰੀ ਜੂਨ ਵਿੱਚ 852 ਯੂਨਿਟਾਂ ਦੇ ਮੁਕਾਬਲੇ ਵਧ ਕੇ 1,702 ਯੂਨਿਟ ਹੋ ਗਈ ਹੈ। 1 ਜੁਲਾਈ ਤੋਂ 17 ਜੁਲਾਈ ਤੱਕ ਕੁੱਲ 28,937 ਈ-ਟੂ-ਵ੍ਹੀਲਰ ਵੇਚੇ ਗਏ, ਜਦਕਿ ਜੂਨ 'ਚ 14,499 ਵਾਹਨ ਵੇਚੇ ਗਏ। ਜੂਨ ਦੇ ਮਹੀਨੇ ਈ-ਦੋ-ਪਹੀਆ ਵਾਹਨਾਂ ਦੀ ਵਿਕਰੀ ਕਰੀਬ 60 ਫ਼ੀਸਦੀ ਘਟ ਕੇ 42,124 ਇਕਾਈ ਰਹਿ ਗਈ, ਜਦੋਂ ਕਿ ਮਈ 'ਚ ਇਹ 1,05,348 ਦੀ ਵਿਕਰੀ ਨਾਲ ਸਭ ਤੋਂ ਉੱਚੇ ਪੱਧਰ 'ਤੇ ਸੀ।  

ਇਹ ਵੀ ਪੜ੍ਹੋ : ਮਹਿੰਗਾਈ ਦੌਰਾਨ ਘਟ ਸਕਦੀਆਂ ਹਨ ਘਿਓ-ਮੱਖਣ ਦੀਆਂ ਕੀਮਤਾਂ, GST ਦਰਾਂ ’ਚ ਕਟੌਤੀ ਕਰੇਗੀ ਸਰਕਾਰ

ਕੇਂਦਰ ਸਰਕਾਰ ਨੇ 1 ਜੂਨ ਤੋਂ ਈ-ਟੂ-ਵ੍ਹੀਲਰਾਂ ਲਈ ਵੱਧ ਤੋਂ ਵੱਧ ਸਬਸਿਡੀ 60,000 ਰੁਪਏ ਤੋਂ ਘਟਾ ਕੇ 22,500 ਰੁਪਏ ਕਰ ਦਿੱਤੀ ਹੈ। ਇਸ ਨਾਲ 80,000 ਰੁਪਏ ਤੋਂ ਲੈ ਕੇ 1,50,000 ਰੁਪਏ ਤੱਕ ਦੀ ਕੀਮਤ ਵਾਲੇ ਈ-ਟੂ-ਵ੍ਹੀਲਰ ਦੀ ਔਸਤ ਕੀਮਤ 20 ਫ਼ੀਸਦੀ ਤੋਂ ਜ਼ਿਆਦਾ ਵਧ ਗਈ ਹੈ। ਵੱਖ-ਵੱਖ ਦੇਸ਼ਾਂ ਵਿੱਚ ਪੈ ਰਹੇ ਭਾਰੀ ਮੀਂਹ ਦੇ ਕਾਰਨ ਜੁਲਾਈ ਦੇ ਪਹਿਲੇ ਪੰਦਰਵਾੜੇ ਵਿੱਚ ਸ਼ਾਇਦ ਔਸਤ ਰੋਜ਼ਾਨਾ ਵਿਕਰੀ ਘੱਟ ਰਹੀ ਹੈ, ਜਿਸ ਨੇ ਦਿੱਲੀ ਅਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਈ-ਟੂ-ਵ੍ਹੀਲਰ ਬਾਜ਼ਾਰਾਂ ਨੂੰ ਪ੍ਰਭਾਵਿਤ ਕੀਤਾ ਹੈ।

ਇਹ ਵੀ ਪੜ੍ਹੋ : ਟਮਾਟਰ-ਗੰਢਿਆਂ ਤੋਂ ਬਾਅਦ ਹੁਣ ਮਹਿੰਗੀ ਹੋਈ ਅਰਹਰ ਦੀ ਦਾਲ, ਸਾਲ 'ਚ 32 ਫ਼ੀਸਦੀ ਵਧੀ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

rajwinder kaur

This news is Content Editor rajwinder kaur