ਦੇਸ਼ ''ਚ ਪੈਨ ਕਾਰਡ ਬਣਾਉਣ ਵਾਲਿਆਂ ਦੀ ਸੰਖਿਆ ''ਚ ਤੇਜ਼ੀ : CBDT

11/15/2017 12:25:38 PM

ਨਵੀਂ ਦਿੱਲੀ—ਨੋਟਬੰਦੀ ਦੇ ਬਾਅਦ ਦੇਸ਼ 'ਚ ਪੈਨ ਕਾਰਡ ਬਣਵਾਉਣ ਵਾਲਿਆਂ ਦੀ ਸੰਖਿਆਂ 'ਚ ਤੇਜ਼ੀ ਨਾਲ ਇਜਾਫਾ ਦੇਖਣ ਨੂੰ ਮਿਲਿਆ ਹੈ। ਕੇਂਦਰੀ ਡਾਇਰੈਕਟਰ ਕਰ ਬੋਰਡ ਨੇ ਮੰਗਲਵਾਰ ਨੂੰ ਦੱਸਿਆ ਕਿ ਨੋਟਬੰਦੀ ਦੇ ਬਾਅਦ ਸਥਾਈ ਖਾਤਾ ਸੰਖਿਆ ( ਪੈਨਕਾਰਡ) ਦੀਆਂ ਅਰਜ਼ੀਆਂ 'ਚ 3 ਗੁਣਾ ਤੱਕ ਦਾ ਵਾਧਾ ਆਇਆ ਹੈ। ਸੀ.ਬੀ.ਡੀ.ਟੀ. ਦੇ ਚੇਅਰਮੈਨ ਸੁਸ਼ੀਲ ਚੰਦਰ ਨੇ ਕਿਹਾ ਕਿ ਨੋਟਬੰਦੀ ਤੋਂ ਪਹਿਲਾਂ ਹਰ ਮਹੀਨੇ ਕਰੀਬ 2.5 ਲੱਖ ਪੈਨ ਕਾਰਡ ਆਵੇਦਨ ਆਉਂਦੇ ਸਨ। ਪਰ ਸਰਕਾਰ ਨੇ ਨੋਟਬੰਦੀ ਦੇ ਆਦੇਸ਼ ਦੇ ਬਾਅਦ ਇਹ ਸੰਖਿਆ ਵਧਾ ਕੇ 7.5 ਲੱਖ ਹੋ ਗਈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਸਾਲ ਅੱਠ ਨਵੰਬਰ ਨੂੰ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰ ਦਿੱਤਾ ਸੀ। ਚੰਦਰ ਨੇ ਕਿਹਾ ਕਿ ਕਾਲੇਧਨ ਦੇ ਖਿਲਾਫ ਵਿਭਾਗ ਕਈ ਕਦਮ ਉਠਾ ਰਿਹਾ ਹੈ। ਇਨ੍ਹਾਂ 'ਚ ਦੋ ਲੱਖ ਰੁਪਏ ਤੋਂ ਜ਼ਿਆਦਾ ਦੀ ਨਕਦੀ ਲੈਣ-ਦੇਣ 'ਤੇ ਰੋਕ ਲਗਾਉਣਾ ਵੀ ਸ਼ਾਮਿਲ ਹੈ। ਪੈਨ 10 ਅੰਕ ਦੀ ਇਕ ਅੱਖਰ-ਅੰਕ-ਸੰਖਿਆ ਹੁੰਦੀ ਹੈ ਜੋ ਆਮਦਨ ਵਿਭਾਗ ਕਿਸੇ ਵਿਅਕਤੀ ਜਾਂ ਕੰਪਨੀ ਨੂੰ ਜਾਰੀ ਕਰਦਾ ਹੈ। ਇਸਦਾ ਉਪਯੋਗ ਆਮਦਨ ਰਿਟਰਨ ਦਾਖਲ ਕਰਨ ਦੇ ਲਈ ਜ਼ਰੂਰੀ ਹੈ। ਹੁਣ ਦੇਸ਼ 'ਚ ਕਰੀਬ 33 ਕਰੋੜ ਪੈਨਕਾਰਡ ਧਾਰਕ ਹਨ।
ਨੋਟਬੰਦੀ ਦੇ ਬਾਅਦ ਕਾਲੇਧਨ 'ਤੇ ਲਗਾਮ ਲਗਾਉਣ ਦੇ ਲਈ ਸਰਕਾਰ ਨੇ ਕਈ ਕਦਮ ਉਠਾਏ ਹਨ, ਇਕ ਕਦਮ ਆਧਾਰ ਨੰਬਰ ਨੂੰ ਪੈਨ ਨੰਬਰ ਨਾਲ ਜੋੜਨ ਦਾ ਵੀ ਹੈ, ਨਾਲ ਹੀ ਬੈਂਕ ਖਾਤਿਆਂ ਦੇ ਨਾਲ ਆਧਾਰ ਨੰਬਰ ਜੋੜਨਾਂ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। 31 ਦਸੰਬਰ ਤੱਕ ਜੇਕਰ ਤੁਹਾਨੂੰ ਵੀ ਆਪਣੇ ਬੈਂਕ ਖਾਤਿਆਂ ਦੇ ਨਾਲ ਆਪਣੇ ਆਧਾਰ ਨੂੰ ਨਹੀਂ ਜੋੜਿਆਂ ਤਾਂ ਤੁਹਾਡਾ ਖਾਤਾ ਬੰਦ ਹੋ ਸਕਦਾ ਹੈ।