ਗਲਤ ਆਧਾਰ ਕਾਰਡ ਨੰਬਰ ਦੇਣ 'ਤੇ ਲੱਗੇਗਾ 10 ਹਜ਼ਾਰ ਰੁਪਏ ਦਾ ਜ਼ੁਰਮਾਨਾ

11/12/2019 3:01:20 PM

ਨਵੀਂ ਦਿੱਲੀ—ਟੈਕਸਪੇਅਰਸ ਦੀ ਸੁਵਿਧਾ ਲਈ ਇਨਕਮ ਟੈਕਸ ਡਿਪਾਰਟਮੈਂਟ ਨੇ ਆਧਾਰ ਕਾਰਡ ਧਾਰਕਾਂ ਨੂੰ ਪਰਮਾਨੈਂਟ ਅਕਾਊਂਟ ਨੰਬਰ ਦੀ ਥਾਂ 12 ਅੰਕਾਂ ਵਾਲੇ ਆਧਾਰ ਕਾਰਡ ਨੰਬਰ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਸੀ ਪਰ ਆਧਾਰ ਕਾਰਡ ਦੀ ਵਰਤੋਂ ਕਰਦੇ ਹੋਏ ਤੁਹਾਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਕਿਉਂਕਿ ਗਲਤ ਆਧਾਰ ਨੰਬਰ ਦੇਣ 'ਤੇ ਤੁਹਾਨੂੰ 10 ਹਜ਼ਾਰ ਰੁਪਏ ਦਾ ਭਾਰੀ ਜ਼ੁਰਮਾਨਾ ਚੁਕਾਉਣਾ ਪੈ ਸਕਦਾ ਹੈ।


ਇਨਕਮ ਟੈਕਸ ਐਕਟ ਦੇ ਸੰਸ਼ੋਧਨ ਦੇ ਬਾਅਦ ਜੁੜਿਆ ਜ਼ੁਰਮਾਨੇ ਦਾ ਪ੍ਰਬੰਧ
ਲਾਈਵਮੈਂਟ 'ਚ ਛਪੀ ਖਬਰ ਮੁਤਾਬਕ ਇਨਕਮ ਟੈਕਸ ਐਕਟ 1961 'ਚ ਕੀਤੇ ਗਏ ਹਾਲੀਆ ਸੰਸ਼ੋਧਨ ਨਾਲ ਨਾ ਸਿਰਫ ਲੋਕਾਂ ਨੂੰ ਪੈਨ ਦੇ ਬਦਲੇ ਆਧਾਰ ਕਾਰਡ ਵਰਤੋਂ ਕਰਨ ਦੀ ਆਗਿਆ ਮਿਲੀ ਹੈ, ਸਗੋਂ ਇਸ 'ਚ ਗਲਤ ਆਧਾਰ ਨੰਬਰ ਦੇਣ 'ਤੇ ਜ਼ੁਰਮਾਨੇ ਦਾ ਪ੍ਰਬੰਧ ਵੀ ਜੋੜਿਆ ਗਿਆ ਹੈ। ਹਾਲਾਂਕਿ ਇਹ ਨਿਯਮ ਸਿਰਫ ਉੱਥੇ ਲਾਗੂ ਹੋਵੇਗਾ ਜਿਥੇ ਪੈਨ ਕਾਰਡ ਦੇਣਾ ਜ਼ਰੂਰੀ ਹੈ, ਪਰ ਵਿਅਕਤੀ ਪੈਨ ਦੇ ਅਭਾਵ 'ਚ ਆਧਾਰ ਨੰਬਰ ਜਮ੍ਹਾ ਕਰਦਾ ਹੈ। ਜਿਵੇਂ ਇਨਕਮ ਟੈਕਸ ਰਿਟਰਨ ਭਰਨ 'ਚ, ਬੈਂਕ ਅਕਾਊਂਟ, ਡੀਮੈਟ ਅਕਾਊਂਟ ਖੋਲ੍ਹਣ 'ਚ ਅਤੇ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਮਿਊਚੁਅਲ ਫੰਡਸ, ਬਾਂਡਸ ਆਦਿ ਖਰੀਦਣ 'ਤੇ।


ਨਵੇਂ ਆਧਾਰ ਨਿਯਮ 'ਚ ਇਹ ਹਨ ਪ੍ਰਬੰਧ
ਆਧਾਰ ਕਾਰਡ ਨੂੰ ਭਾਵੇਂ ਹੀ ਯੂ.ਆਈ.ਡੀ.ਏ.ਆਈ. ਵਲੋਂ ਜਾਰੀ ਕੀਤਾ ਜਾਂਦਾ ਹੈ ਪਰ ਜ਼ੁਰਮਾਨਾ ਯੂ.ਆਈ.ਡੀ.ਏ.ਆਈ. ਨਹੀਂ ਲੱਗਦਾ ਸਗੋਂ ਇਨਕਮ ਟੈਕਸ ਵਿਭਾਗ ਲਗਾਉਂਦਾ ਹੈ। ਇਨਕਮ ਟੈਕਸ ਐਕਟ, 1961 ਦੇ ਸੈਕਸ਼ਨ 272ਬੀ ਦੇ ਮੁਤਾਬਕ ਡਿਪਾਰਟਮੈਂਟ ਪੈਨ ਨਾਲ ਜੁੜੇ ਪ੍ਰਬੰਧਾਂ ਦੇ ਪਾਲਨ 'ਚ ਡਿਪਾਫਟ ਕਰਨ 'ਤੇ ਜ਼ੁਰਮਾਨਾ ਲਗਾਇਆ ਜਾਵੇਗਾ। ਪੈਨ ਲੈਣ, ਲਿਖਣ ਜਾਂ ਪ੍ਰਮਾਣਿਤ ਕਰਨ 'ਚ ਅਸਫਲਤਾ ਹੋਣ 'ਤੇ ਹਰ ਡਿਫਾਲਟ ਦੇ ਲਈ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਪਹਿਲਾਂ ਇਹ ਜ਼ੁਰਮਾਨਾ ਸਿਰਫ ਪੈਨ ਤੱਕ ਸੀਮਿਤ ਸੀ ਪਰ ਜਦੋਂ ਤੋਂ ਪੈਨ ਅਤੇ ਆਧਾਰ ਕਾਰਡ ਨੂੰ ਇਕ ਦੂਜੇ ਦੀ ਜਗ੍ਹਾ ਵਰਤੋਂ ਕਰਨ ਦਾ ਪ੍ਰਬੰਧ ਆਇਆ ਹੈ ਉਦੋਂ ਤੋਂ ਆਧਾਰ ਕਾਰਡ 'ਤੇ ਵੀ ਇਹ ਜ਼ੁਰਮਾਨਾ ਵਧਾ ਦਿੱਤਾ ਗਿਆ ਹੈ।


ਇਨ੍ਹਾਂ ਮਾਮਲਿਆਂ 'ਚ ਲੱਗੇਗਾ ਜ਼ੁਰਮਾਨਾ
—ਜੇਕਰ ਤੁਹਾਡੇ ਪੈਨ ਦਾ ਥਾਂ ਗਲਤ ਆਧਾਰ ਨੰਬਰ ਦਿੱਤਾ।
—ਖਾਸ ਟ੍ਰਾਂਜੈਕਸ਼ਨ 'ਚ ਤੁਸੀਂ ਪੈਨ ਅਤੇ ਆਧਾਰ ਦੋਵਾਂ ਦੀ ਨਹੀਂ ਦੇ ਪਾਉਂਦੇ ਹੋ।
—ਸਿਰਫ ਆਧਾਰ ਨੰਬਰ ਦੇਣਾ ਕਾਫੀ ਨਹੀਂ ਹੈ। ਤੁਹਾਨੂੰ ਆਪਣਾ ਬਾਇਓਮੈਟਰਿਕ ਆਈਡੈਂਟੀਫਿਕੇਸ਼ਨ ਵੀ ਪ੍ਰਮਾਣਿਤ ਕਰਨਾ ਹੋਵੇਗਾ। ਅਜਿਹਾ ਨਾ ਕਰ ਪਾਉਣ ਦੀ ਸਥਿਤੀ 'ਚ ਤੁਹਾਨੂੰ ਜ਼ੁਰਮਾਨਾ ਦੇਣਾ ਪਵੇਗਾ।
—ਨਵੇਂ ਨਿਯਮਾਂ ਦੇ ਤਹਿਤ ਬੈਂਕ, ਫਾਈਨੈਂਸ਼ੀਅਲ ਸੰਸਥਾਨਾਂ 'ਤੇ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ ਪਰ ਉਹ ਇਸ ਗੱਲ ਨੂੰ ਸੁਨਿਸ਼ਚਿਤ ਨਹੀਂ ਕਰ ਪਾਉਂਦੇ ਹਨ ਕਿ ਪੈਨ ਅਤੇ ਆਧਾਰ ਨੰਬਰ ਸਹੀ ਲਿਖਿਆ ਗਿਆ ਹੈ ਅਤੇ ਉਸ ਦੀ ਵੈਰੀਫਿਕੇਸ਼ਨ ਕੀਤਾ ਗਿਆ ਹੈ।
—ਹਰ ਗਲਤੀ ਲਈ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਜੇਕਰ ਤੁਹਾਡੇ ਦੋ ਫਾਰਮ 'ਚ ਵੱਖਰੇ ਆਧਾਰ ਨੰਬਰ ਦਿੱਤੇ ਹਨ ਤਾਂ ਤੁਹਾਨੂੰ 20 ਹਜ਼ਾਰ ਰੁਪਏ ਦਾ ਜ਼ੁਰਮਾਨਾ ਅਦਾ ਕਰਨਾ ਹੋਵੇਗਾ।

Aarti dhillon

This news is Content Editor Aarti dhillon