ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ

08/20/2023 5:54:02 PM

ਨਵੀਂ ਦਿੱਲੀ (ਭਾਸ਼ਾ) – ਇਨਕਮ ਟੈਕਸ ਵਿਭਾਗ ਨੇ ਰੈਂਟ ਫ੍ਰੀ ਹਾਊਸ ਲਈ ਨਿਯਮ ’ਚ ਬਦਲਾਅ ਕੀਤਾ ਹੈ। ਇਸ ਫੈਸਲੇ ਦਾ ਅਸਰ ਉਨ੍ਹਾਂ ਕਰਮਚਾਰੀਆਂ ’ਤੇ ਹੋਵੇਗਾ, ਜਿਨ੍ਹਾਂ ਦੀ ਤਨਖਾਹ ਚੰਗੀ ਹੈ ਅਤੇ ਉਨ੍ਹਾਂ ਨੂੰ ਕੰਪਨੀ ਜਾਂ ਮਾਲਕਾਂ ਵਲੋਂ ਰੈਂਟ ਫ੍ਰੀ ਹਾਊਸ ਮਿਲਿਆ ਹੋਇਆ ਹੈ। ਇਨ੍ਹਾਂ ਕਰਮਚਾਰੀਆਂ ਨੂੰ ਨਵੇਂ ਨਿਯਮ ਦਾ ਲਾਭ ਮਿਲੇਗਾ। ਦਰਅਸਲ ਇਨਕਮ ਟੈਕਸ ਡਿਪਾਰਟਮੈਂਟ ਨੇ ਅਜਿਹੇ ਘਰਾਂ ਦੇ ਮੁਲਾਂਕਣ ਲਈ ਨਿਯਮਾਂ ’ਚ ਬਦਲਾਅ ਕੀਤਾ ਹੈ। ਨਵੇਂ ਨਿਯਮ ਮੁਤਾਬਕ ਜਿੱਥੇ ਕਰਮਚਾਰੀਆਂ ਨੂੰ ਮਾਲਕਾਂ ਵਲੋਂ ਅਨ-ਫਰਨਿਸ਼ਡ ਘਰ ਦਿੱਤਾ ਜਾਂਦਾ ਹੈ ਅਤੇ ਅਜਿਹੇ ਘਰ ਦਾ ਮਾਲਕਾਨਾ ਹੱਕ ਖੁਦ ਕੰਪਨੀ ਕੋਲ ਹੈ, ਉਸ ਦਾ ਵੈਲਿਊਏਸ਼ਨ ਹੁਣ ਵੱਖਰੇ ਤਰੀਕੇ ਨਾਲ ਹੋਵੇਗਾ। ਇਹ ਨਿਯਮ 1 ਸਤੰਬਰ ਤੋਂ ਲਾਗੂ ਹੋ ਜਾਣਗੇ।

ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ

ਕਿਵੇਂ ਹੋਵੇਗਾ ਕੈਲਕੁਲੇਸ਼ਨ

ਨੋਟੀਫਿਕੇਸ਼ਨ ਮੁਤਾਬਕ ਜਿੱਥੇ ਕੇਂਦਰ ਜਾਂ ਸੂਬਾ ਸਰਕਾਰ ਦੇ ਕਰਮਚਾਰੀਆਂ ਤੋਂ ਇਲਾਵਾ ਹੋਰ ਕਰਮਚਾਰੀਆਂ ਨੂੰ ਸਿਰਫ ਘਰ (ਅਨ-ਫਰਨਿਸ਼ਡ) ਦਿੱਤਾ ਜਾਂਦਾ ਹੈ ਅਤੇ ਅਜਿਹੀ ਰਿਹਾਇਸ਼ ਮਾਲਕ ਦੀ ਮਲਕੀਅਤ ਹੈ, ਤਾਂ ਮੁਲਾਂਕਣ ਹੋਵੇਗਾ-2011 ਦੀ ਜਨਗਣਨਾ ਮੁਤਾਬਕ 40 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿਚ ਤਨਖਾਹ ਦਾ 10 ਫੀਸਦੀ (15 ਫੀਸਦੀ ਤੋਂ ਘੱਟ)। ਪਹਿਲਾਂ ਇਹ ਨਿਯਮ 2001 ਦੀ ਜਨਗਣਨਾ ਮੁਤਾਬਕ 25 ਲੱਖ ਤੋਂ ਵੱਧ ਆਬਾਦੀ ਲਈ ਸੀ। 2011 ਦੀ ਜਨਗਣਨਾ ਮੁਤਾਬਕ 15 ਲੱਖ ਤੋਂ ਵੱਧ ਪਰ 40 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ’ਚ ਤਨਖਾਹ ਦਾ 7.5 ਫੀਸਦੀ (10 ਫੀਸਦੀ ਤੋਂ ਘੱਟ)। ਪਹਿਲਾਂ ਇਹ 2001 ਦੀ ਜਨਗਣਨਾ ਮੁਤਾਬਕ 10 ਲੱਖ ਤੋਂ ਵੱਧ ਪਰ 25 ਲੱਖ ਤੋਂ ਵੱਧ ਨਹੀਂ ਸੀ।

ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਕਰਜ਼ਦਾਰਾਂ ਨੂੰ ਵੱਡੀ ਰਾਹਤ, EMI ਬਾਊਂਸ ਹੋਣ ’ਤੇ ਨਹੀਂ ਦੇਣਾ ਹੋਵੇਗਾ ਵਿਆਜ

ਕੀ ਟੇਕ ਹੋਮ ਸੈਲਰੀ ’ਤੇ ਪਵੇਗਾ ਅਸਰ

ਏ. ਕੇ. ਐੱਮ. ਗਲੋਬਲ ਟੈਕਸ ਪਾਰਟਨਰ ਅਮਿਤ ਮਾਹੇਸ਼ਵਰੀ ਨੇ ਕਿਹਾ ਕਿ ਜੋ ਕਰਮਚਾਰੀ ਲੋੜੀਂਦੀ ਤਨਖਾਹ ਪ੍ਰਾਪਤ ਕਰ ਰਹੇ ਹਨ ਅਤੇ ਮਾਲਕਾਂ ਤੋਂ ਰਿਹਾਇਸ਼ ਪ੍ਰਾਪਤ ਕਰ ਰਹੇ ਹਨ, ਉਹ ਵਧੇਰੇ ਬੱਚਤ ਕਰ ਸਕਣਗੇ ਕਿਉਂਕਿ ਸੋਧੀਆਂ ਦਰ ਾਂ ਨਾਲ ਉਨ੍ਹਾਂ ਦਾ ਟੈਕਸ ਯੋਗ ਆਧਾਰ ਹੋਣ ਘੱਟ ਹੋਣ ਜਾ ਰਿਹਾ ਹੈ। ਏ. ਐੱਮ. ਆਰ. ਜੀ. ਐਂਡ ਐਸੋਸੀਏਟਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਗੌਰਵ ਮੋਹਨ ਨੇ ਕਿਹਾ ਕਿ ਇਨ੍ਹਾਂ ਵਿਵਸਥਾਵਾਂ ਵਿਚ 2011 ਦੀ ਜਨਗਣਨਾ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਦਾ ਟੀਚਾ ਲਾਭ ਮੁੱਲ ਗਣਨਾ ਨੂੰ ਨਿਆਂਸੰਗਤ ਬਣਾਉਣਾ ਹੈ। ਮੋਹਨ ਨੇ ਕਿਹਾ ਕਿ ਰੈਂਟ ਫ੍ਰੀ ਹਾਊਸ ਦਾ ਲਾਭ ਲੈਣ ਵਾਲੇ ਕਰਮਚਾਰੀਆਂ ਦੀ ਟੈਕਸ ਯੋਗ ਤਨਖਾਹ ’ਚ ਕਮੀ ਆਏਗੀ, ਜਿਸ ਨਾਲ ਘਰ ਲੈ ਕੇ ਜਾਣ ਵਾਲੀ ਤਨਖਾਹ ’ਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ : 21 ਅਗਸਤ ਨੂੰ ਲਿਸਟ ਹੋਵੇਗਾ ਜੀਓ ਫਾਈਨਾਂਸ਼ੀਅਲ ਦਾ ਸ਼ੇਅਰ, ਨਿਵੇਸ਼ਕਾਂ ਨੂੰ ਮਿਲੇਗਾ ਇਹ ਤੋਹਫ਼ਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur