ਆਮਦਨ ਕਰ ਵਿਭਾਗ ਨੇ ਈ-ਵੈਰੀਫਿਕੇਸ਼ਨ ਨੂੰ ਕੀਤਾ ਆਸਾਨ, ਲਾਂਚ ਕੀਤੀ ਨਵੀਂ ਸਹੂਲਤ

08/09/2019 11:52:54 AM

ਨਵੀਂ ਦਿੱਲੀ — ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਫਾਈਲ ਕਰਨ ਵੇਲੇ ਈ-ਵੈਰੀਫਿਕੇਸ਼ਨ ਨੂੰ ਆਸਾਨ ਬਣਾਉਣ ਲਈ ਆਮਦਨ ਕਰ ਵਿਭਾਗ ਨੇ ਇਕ ਨਵੀਂ ਸੇਵਾ ਲਾਂਚ ਕੀਤੀ ਹੈ। ਆਮਦਨ ਕਰ ਵਿਭਾਗ ਨੇ ਈ-ਫਾਈਲਿੰਗ ਪੋਰਟਲ ’ਤੇ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਕਰਦਾਤੇ ਵੈੱਬਸਾਈਟ ’ਤੇ ਬਿਨਾਂ ਲਾਗ ਇਨ ਕੀਤਿਆਂ ਆਈ. ਟੀ. ਆਰ. ਨੂੰ ਈ-ਵੈਰੀਫਾਈ ਕਰ ਸਕਦੇ ਹਨ। ਇਨਕਮ ਟੈਕਸ ਈ-ਫਾਈਲਿੰਗ ਵੈੱਬਸਾਈਟ ਦੇ ਹੋਮਪੇਜ ’ਤੇ ਕੁਇੱਕ ਲਿੰਕਸ ’ਤੇ ਇਕ ਨਵਾਂ ਆਪਸ਼ਨ ‘ਈ-ਵੈਰੀਫਾਈ ਰਿਟਰਨ’ ਮਿਲੇਗਾ। ਇਸ ’ਤੇ ਕਲਿੱਕ ਕਰਨ ਨਾਲ ਈ-ਵੈਰੀਫਿਕੇਸ਼ਨ ਪੇਜ ’ਤੇ ਪੈਨ ਕਾਰਡ ਨਾਲ ਹੀ ਈ-ਵੈਰੀਫਾਈ ਕਰ ਸਕਦੇ ਹੋ। ਇਸ ’ਚ ਤੁਸੀਂ ਅਸੈਸਮੈਂਟ ਯੀਅਰ ਅਤੇ ਐਕਨਾਲੇਜਮੈਂਟ ਨੰਬਰ ਪਾਉਗੇ ਜੋ ਆਈ. ਟੀ. ਆਰ.-5 ਫ਼ਾਰਮ ’ਚ ਦਿੱਤਾ ਹੋਵੇਗਾ।

ਆਈ. ਟੀ. ਆਰ. ਫਾਈਲ ਕਰਨ ਤੋਂ 120 ਦਿਨਾਂ ਦੇ ਅੰਦਰ ਇਸ ਨੂੰ ਵੈਰੀਫਾਈ ਕਰਨਾ ਜ਼ਰੂਰੀ ਹੈ। ਇਹ ਵੈਰੀਫਿਕੇਸ਼ਨ 31 ਅਗਸਤ ਤੋਂ ਬਾਅਦ ਵੀ ਕਰ ਸਕਦੇ ਹੋ। ਜੇਕਰ ਤੁਸੀਂ ਈ-ਵੈਰੀਫਾਈ ਕਰਨਾ ਭੁੱਲ ਗਏ ਤਾਂ ਤੁਹਾਡਾ ਆਈ. ਟੀ. ਆਰ. ਪ੍ਰੋਸੈੱਸ ਨਹੀਂ ਹੋਵੇਗਾ। ਤੁਹਾਡੇ ’ਤੇ ਆਈ. ਟੀ. ਆਰ. ਫਾਈਲ ਨਾ ਕਰਨ ਦੀ ਵਜ੍ਹਾ ਨਾਲ ਜੁਰਮਾਨਾ ਲੱਗੇਗਾ।

ਆਈ. ਟੀ. ਆਰ.-5 ਫ਼ਾਰਮ ਈ-ਫਾਈਲਿੰਗ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਆਈ. ਟੀ. ਆਰ. ਸਬਮਿਟ ਕਰਨ ਤੋਂ ਬਾਅਦ ਮਿਲਦਾ ਹੈ।