ਆਮਦਨ ਟੈਕਸ ਵਿਭਾਗ ਨੇ ਨਵੰਬਰ ਤੱਕ 1.46 ਲੱਖ ਕਰੋੜ ਦਾ ਰਿਫੰਡ ਜਾਰੀ ਕੀਤਾ

12/04/2019 11:29:27 AM

ਨਵੀਂ ਦਿੱਲੀ — ਆਮਦਨ ਟੈਕਸ ਵਿਭਾਗ ਨੇ ਇਸ ਵਿੱਤੀ ਸਾਲ ਦੇ ਸ਼ੁਰੂਆਤੀ ਅੱਠ ਮਹੀਨਿਆਂ ਵਿਚ ਤਕਰੀਬਨ 2.10 ਕਰੋੜ ਟੈਕਸਦਾਤਾਵਾਂ ਨੂੰ 1.46 ਲੱਖ ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 20% ਜ਼ਿਆਦਾ ਹੈ। ਇਨਕਮ ਟੈਕਸ ਵਿਭਾਗ ਦੇ ਸੈਂਟਰਲਾਈਜ਼ਡ ਪ੍ਰੋਸੈਸਿੰਗ ਸੈਂਟਰ (ਸੀਪੀਸੀ) ਨੇ ਪਿਛਲੇ ਸਾਲ ਅਪ੍ਰੈਲ ਤੋਂ ਨਵੰਬਰ ਵਿਚਕਾਰ ਪਿਛਲੇ ਸਾਲ 1.75 ਕਰੋੜ ਲੋਕਾਂ ਨੂੰ 1.19 ਲੱਖ ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਸੀ। ਰਿਫੰਡ ਦੀ ਰਾਸ਼ੀ ਵੀ ਪਿਛਲੇ ਸਾਲ ਦੇ ਮੁਕਾਬਲੇ 22.7% ਜ਼ਿਆਦਾ ਹੈ।

ਰਿਫੰਡ ਬਹੁਤ ਸਾਰੇ ਟੈਕਸਦਾਤਾਵਾਂ ਨੂੰ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਇਲੈਕਟ੍ਰਾਨਿਕ ਢੰਗ ਨਾਲ ਟ੍ਰਾਂਸਫਰ ਕੀਤਾ ਗਿਆ। ਇਸ ਨਾਲ ਚੈੱਕ ਜ਼ਰੀਏ ਪੈਸੇ ਦੇਣ ਦਾ ਦੌਰ ਵੀ ਖ਼ਤਮ ਹੋ ਗਿਆ ਹੈ। ਆਮਦਨ ਕਰ ਵਿਭਾਗ ਨੇ ਚਾਲੂ ਵਿੱਤੀ ਸਾਲ ਦੌਰਾਨ 1 ਅਪ੍ਰੈਲ ਤੋਂ ਲੈ ਕੇ 18 ਜੂਨ ਤੱਕ ਕੁੱਲ 64,700 ਕਰੋੜ ਰੁਪਏ ਦਾ ਰਿਫੰਡ ਜਾਰੀ ਕੀਤਾ ਹੈ।

2018-19 ਵਿਚ ਟੈਕਸਦਾਤਾਵਾਂ ਨੂੰ ਸਮੇਂ ਸਿਰ ਆਪਣਾ ਇਨਕਮ ਟੈਕਸ ਰਿਟਰਨ (ਆਈਟੀਆਰ) ਦਾਇਰ ਕਰਾਉਣ ਲਈ ਯਾਦ ਕਰਾਉਣ ਲਈ 26.9 ਕਰੋੜ ਐਸਐਮਐਸ ਅਤੇ ਈ-ਮੇਲ ਭੇਜੇ ਗਏ। ਛੋਟੇ ਟੈਕਸਦਾਤਾਵਾਂ ਸਮੇਤ ਸਾਰੇ ਟੈਕਸਦਾਤਾਵਾਂ ਨੂੰ ਰਿਫੰਡ ਜਾਰੀ ਕਰਨਾ ਸਰਕਾਰ ਦੀ ਪਹਿਲੀ ਤਰਜੀਹ 'ਚ ਸ਼ਾਮਲ ਹੈ। 0.5 ਫੀਸਦੀ ਤੋਂ ਘੱਟ ਆਈ.ਟੀ.ਆਰ. ਨੂੰ ਜਾਂਚ ਲਈ ਚੁਣਿਆ ਗਿਆ ਹੈ। ਜ਼ਿਆਦਾਤਰ ਰਿਟਰਨਾਂ 'ਤੇ ਤੇਜ਼ੀ ਨਾਲ ਕਾਰਵਾਈ ਕੀਤੀ ਗਈ ਹੈ ਅਤੇ ਰਿਫੰਡ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੀ ਵਧਦੀ ਵਰਤੋਂ ਨਾਲ ਆਈ.ਟੀ.ਆਰ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਵਿਚ ਲੱਗਿਆ ਸਮਾਂ ਨਿਰੰਤਰ ਘਟਦਾ ਜਾ ਰਿਹਾ ਹੈ।