ਇਨਕਮ ਟੈਕਸ ਛੂਟ ਦੀ ਸੀਮਾ 3 ਲੱਖ ਤੱਕ ਵਧਣ ਦੇ ਆਸਾਰ

01/23/2019 4:57:34 PM

ਨਵੀਂ ਦਿੱਲੀ—ਮੋਦੀ ਸਰਕਾਰ ਲਈ ਇਸ ਸਾਲ ਦਾ ਬਜਟ ਬਹੁਤ ਮਹੱਤਵਪੂਰਨ ਹੈ ਕਿਉਂਕਿ ਲੋਕਸਭਾ ਚੋਣਾਂ ਵੀ ਮਈ ਤੋਂ ਪਹਿਲਾਂ ਹੋਣ ਵਾਲੀਆਂ ਹਨ। ਮੀਡੀਆ 'ਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਵਿੱਤੀ ਮੰਤਰੀ ਅਰੁਣ ਜੇਤਲੀ ਇਨਕਮ ਟੈਕਸ ਛੂਟ ਦੀ ਲਿਮਿਟ ਵਧਾ ਕੇ 5 ਲੱਖ ਕਰ ਸਕਦੇ ਹਨ। ਮੌਜੂਦਾ ਟੈਕਸ ਛੂਟ ਦੀ ਸੀਮਾ ਢਾਈ ਲੱਖ (2.50 ਲੱਖ) ਰੁਪਏ ਹੈ। ਬਜਟ ਚਰਚਾ ਨਾਲ ਜੁੜੇ ਸੂਤਰਾਂ ਮੁਤਾਬਕ ਅਰੁਣ ਜੇਤਲੀ ਇਸ ਸਾਲ ਅੰਤਰਿਮ ਬਜਟ 'ਚ ਇਨਕਮ ਟੈਕਸ ਛੂਟ ਦੀ ਸੀਮਾ ਵਧਾ ਕੇ 3 ਲੱਖ ਰੁਪਏ ਕਰ ਸਕਦੇ ਹਨ। 
ਸੂਤਰਾਂ ਮੁਤਾਬਕ ਇਨਕਮ ਟੈਕਸ ਦੀ ਧਾਰਾ 80ਸੀ ਦੇ ਤਹਿਤ ਅਜੇ 1.50 ਲੱਖ ਰੁਪਏ ਕੀਤੀ ਜੋ ਟੈਕਸ ਛੂਟ ਮਿਲਦੀ ਹੈ ਉਸ ਨੂੰ ਵਧਾ ਕੇ 2 ਲੱਖ ਰੁਪਏ ਕੀਤਾ ਜਾ ਸਕਦਾ ਹੈ। 
ਜੇਕਰ ਅਜਿਹਾ ਹੁੰਦਾ ਹੈ ਤਾਂ ਆਮ ਕੈਟੇਗਿਰੀ ਦੀ ਇਨਕਮ ਟੈਕਸ ਛੂਟ ਦੀ ਸੀਮਾ ਸੀਨੀਅਰ ਸੀਟੀਜਨ ਦੇ ਬਰਾਬਰ ਹੋ ਜਾਵੇਗੀ। ਅਜੇ ਸੀਨੀਅਰ ਸਿਟੀਜਨ ਨੂੰ 3 ਲੱਖ ਰੁਪਏ ਦੀ ਆਮਦਨੀ 'ਤੇ ਟੈਕਸ ਛੂਟ ਮਿਲਦੀ ਹੈ? ਅਜਿਹੇ 'ਚ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੀਨੀਅਰ ਸਿਟੀਜ਼ਨ ਦੀ ਟੈਕਸ ਛੂਟ ਸੀਮਾ 3 ਲੱਖ ਰੁਪਏ ਤੋਂ ਵਧ ਕੇ 3.50 ਲੱਖ ਰੁਪਏ ਕੀਤੇ ਜਾ ਸਕਦੇ ਹਨ। 
ਕਦੋਂ ਕਿੰਨੀ ਛੂਟ ਮਿਲੀ?
2014-15  ਦੇ ਬਜਟ 'ਚ ਇਨਕਮ ਟੈਕਸ ਛੂਟ ਦੀ ਸੀਮਾ 2 ਲੱਖ ਰੁਪਏ ਤੋਂ ਵਧਾ ਕੇ 2.50 ਲੱਖ ਰੁਪਏ ਕਰ ਦਿੱਤੀ ਗਈ ਸੀ। ਨਰਿੰਦਰ ਮੋਦੀ ਸਰਕਾਰ ਦਾ ਪਹਿਲਾਂ ਬਜਟ 2014 'ਚ ਆਇਆ ਸੀ। ਉਸ ਸਮੇਂ 80ਸੀ ਦੇ ਤਹਿਤ ਵੀ ਛੂਟ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 1.50 ਲੱਖ ਰੁਪਏ ਕਰ ਦਿੱਤਾ ਗਿਆ ਸੀ। ਨਰਿੰਦਰ ਮੋਦੀ ਸਰਕਾਰ ਨੇ ਹੁਣ ਤੱਕ ਜੋ ਪੰਜ ਬਜਟ ਪੇਸ਼ ਕੀਤੇ ਹਨ। ਉਸ 'ਚੋਂ 2014-15 ਦੇ ਬਜਟ 'ਚ ਹੀ ਆਮ ਆਦਮੀ ਦੇ ਲਈ ਠੋਸ ਫੈਸਲੇ ਕੀਤੇ ਗਏ ਸਨ। ਉਸ ਤੋਂ ਬਾਅਦ ਦੇ ਸਾਰੇ ਬਜਟ ਆਮ ਰਹੇ। ਉਸ ਦੇ ਬਾਅਦ 2017-18 ਦੇ ਬਜਟ 'ਚ ਅਰੁਣ ਜੇਤਲੀ ਨੇ ਆਮ ਆਦਮੀ ਨੂੰ ਰਾਹਤ ਦੇਣ ਵਾਲੇ ਫੈਸਲੇ ਕੀਤੇ ਸਨ।
ਕੀ ਸਨ ਫੈਸਲੇ?
ਅਰੁਣ ਜੇਤਲੀ ਨੇ 2017-18 'ਚ ਟੈਕਸ ਦਾ ਬੋਝ ਘਟ ਕੀਤਾ ਸੀ। ਇਸ ਦੇ ਤਹਿਤ 2.50 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦੀ ਆਮਦਨੀ 'ਤੇ ਟੈਕਸ 10 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ। ਨਾਲ ਹੀ 50 ਲੱਖ ਰੁਪਏ ਤੋਂ ਇਕ ਕਰੋੜ ਰੁਪਏ ਤੱਕ ਦੀ ਆਮਦਨੀ 'ਤੇ 10 ਫੀਸਦੀ ਦਾ ਸਰਚਾਰਜ ਲਗਾ ਦਿੱਤਾ ਸੀ। 

Aarti dhillon

This news is Content Editor Aarti dhillon