ਅਮਰੀਕੀ ਬਾਜ਼ਾਰ ''ਚ ਮਿਲਿਆ-ਜੁਲਿਆ ਕਾਰੋਬਾਰ, ਡਾਓ 6 ਅੰਕ ਉੱਪਰ ਬੰਦ

08/16/2017 9:29:45 AM

ਨਿਊਯਾਰਕ-ਅਮਰੀਕੀ ਬਾਜ਼ਾਰ ਜਿਓ ਪੋਲੀਟੀਕਲ ਟੈਨਸ਼ਨ ਨਾਲ ਉਭਰਦਾ ਨਜ਼ਰ ਆ ਰਿਹਾ ਪਰ ਕੱਲ੍ਹ ਦੇ ਕਾਰੋਬਾਰ 'ਚ ਰਿਟੇਲ ਸ਼ੇਅਰਾਂ ਨੇ ਬਾਜ਼ਾਰ 'ਤੇ ਦਬਾਅ ਬਣਾਇਆ। ਉੱਤਰ ਕੋਰੀਆ-ਯੂ.ਐੱਸ. ਦੇ ਵਿਚਕਾਰ ਤਣਾਅ ਘੱਟ ਹੋਣ ਨਾਲ ਯੂਰਪੀ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਇਸ ਦੌਰਾਨ ਡਾਲਰ 'ਚ ਮਜ਼ਬੂਤੀ ਨਾਲ ਸੋਨਾ ਫਿਸਲਿਆ ਅਤੇ ਇਸ ਦੀ ਕੀਮਤ 1291 ਡਾਲਰ ਪ੍ਰਤੀ ਓਂਸ ਦੇ ਆਲੇ-ਦੁਆਲੇ ਆ ਗਿਆ। ਉਧਰ ਮਜ਼ਬੂਤ ਡਾਲਰ ਦੇ ਚੱਲਦੇ ਕੱਚੇ ਤੇਲ ਦੀ ਮੰਗ ਘਟੀ ਹੈ ਅਤੇ ਕੱਚਾ ਤੇਲ ਫਿਸਲਿਆ ਹੈ ਜਿਸ ਦੇ ਚੱਲਦੇ ਬ੍ਰੈਂਟ ਕਰੂਡ 51 ਡਾਲਰ ਪ੍ਰਤੀ ਬੈਰਲ ਦੇ ਆਲੇ-ਦੁਆਲੇ ਨਜ਼ਰ ਆ ਰਿਹਾ। 
ਵੀਰਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 5.28 ਅੰਤ ਭਾਵ 0.02 ਫੀਸਦੀ ਦੇ ਹਲਕੇ ਵਾਧੇ ਨਾਲ 21,998 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ 7.22 ਅੰਕ ਭਾਵ 0.1 ਫੀਸਦੀ ਦੀ ਕਮਜ਼ੋਰੀ ਨਾਲ 6333 ਦੇ ਪੱਧਰ 'ਤੇ ਬੰਦ ਹੋਇਆ। ਉਧਰ ਐੱਸ ਐਂਡ ਪੀ 500 ਇੰਡੈਕਸ 1.23 ਅੰਕ ਭਾਵ 0.05 ਫੀਸਦੀ ਡਿੱਗ ਕੇ 2,464 ਦੇ ਪੱਧਰ 'ਤੇ ਬੰਦ ਹੋਇਆ।