ਅਗਲੇ ਕੁਝ ਦਿਨਾਂ ''ਚ ਦਰਾਮਦਕਾਰਾਂ ਨੂੰ 600 ਕਰੋੜ ਰੁਪਏ ਵਾਪਸ ਕਰੇਗਾ ਵਿੱਤ ਮੰਤਰਾਲੇ

09/23/2017 11:45:09 AM

ਨਵੀਂ ਦਿੱਲੀ (ਭਾਸ਼ਾ)—ਵਿੱਤੀ ਮੰਤਰਾਲੇ ਨੇ ਅਗਲੇ ਕੁਝ ਦਿਨਾਂ 'ਚ ਦਰਾਮਦਕਾਰਾਂ ਦਾ 600 ਕਰੋੜ ਰੁਪਏ ਦਾ ਟੈਕਸ ਵਾਪਸ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਇਨ੍ਹਾਂ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇ ਲਾਗੂ ਨਾਲ ਹੋਈ ਪ੍ਰੇਸ਼ਾਨੀਆਂ ਤੋਂ ਉਭਰਨ 'ਚ ਮਦਦ ਮਿਲ ਸਕੇ। ਇਕ ਸਰਕਾਰੀ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਮੰਤਰਾਲੇ ਦਰਾਮਦਕਾਰਾਂ ਦਾ ਟੈਕਸ ਵਾਪਸ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਉਸ ਨੇ ਕਿਹਾ ਕਿ ਅਗਲੇ ਕੁਝ ਦਿਨ੍ਹਾਂ 'ਚ 6000 ਕਰੋੜ ਰੁਪਏ ਵਾਪਸ ਕੀਤੇ ਜਾਣਗੇ। ਤਿੰਨ ਦਿਨ 'ਚ ਉਨ੍ਹਾਂ ਨੂੰ ਇਹ ਵਾਪਸ ਕਰ ਦਿੱਤੇ ਜਾਣਗੇ। ਜੀ. ਐੱਸ. ਟੀ. ਪ੍ਰੀਸ਼ਦ ਦੇ ਸਾਹਮਣੇ ਛੇ ਅਕਤੂਬਰ ਨੂੰ ਦਰਾਮਦਕਾਰਾਂ ਦੇ ਲਈ ਇਕ ਨਵੀਂ ਯੋਜਨਾ ਰੱਖੀ ਜਾਵੇਗੀ।
ਅਧਿਕਾਰੀ ਨੇ ਕਿਹਾ ਕਿ ਵਾਪਸ ਕਰਨ ਦੀ ਇਹ ਯੋਜਨਾ ਅਜਿਹੀ ਹੋਵੇਗੀ ਜੋ ਕਾਨੂੰਨੀ ਪ੍ਰਮਾਣਿਕ ਅਤੇ ਵਿੱਤੀ ਤੌਰ 'ਤੇ ਗੈਰ ਹਾਨੀਕਾਰਕ ਹੋਵੇਗੀ। ਮੰਤਰਾਲੇ ਦਾ ਇਹ ਕਦਮ ਅਜਿਹੇ 'ਚ ਮਹਤੱਵਪੂਰਨ ਹੋ ਜਾਂਦਾ ਹੈ ਜਦੋਂ ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਦੇ ਮਹਾਨਿਦੇਸ਼ਕ ਅਜੇ ਸਹਾਏ ਨੇ ਇਸ ਬਾਬਤ ਚਿੰਤਾ ਪ੍ਰਗਟ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਤੱਤਕਾਲ ਵਾਪਸ ਕਰਨ ਦੀ ਸ਼ੁਰੂਆਤ ਕੀਤੀ ਜਾਂ ਅਕਤੂਬਰ ਦੇ ਅੰਤ ਤੱਕ ਕਰੀਬ 60-65 ਹਜ਼ਾਰ ਕਰੋੜ ਰੁਪਏ ਫੱਸ ਸਕਦੇ ਹਨ। ਵਰਣਨਯੋਗ ਹੈ ਕਿ ਪੁਰਾਣੇ ਟੈਕਸ ਢਾਂਚੇ ਦੇ ਤਹਿਤ ਉਨ੍ਹਾਂ ਨੂੰ ਅਸਿੱਧੇ ਟੈਕਸਾਂ 'ਚ ਛੂਟ ਦਿੱਤੀ ਜਾਂਦੀ ਸੀ। ਨਵੇਂ ਢਾਂਚੇ ਦੇ ਤਹਿਤ ਉਨ੍ਹਾਂ ਨੂੰ ਪਹਿਲਾਂ ਟੈਕਸ ਦਾ ਭੁਗਤਾਨ ਕਰਨਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਰਾਸ਼ੀ ਵਾਪਸ ਕਰਨ ਦਾ ਪ੍ਰਬੰਧ ਹੈ। ਇਹ ਸਮਾਂ ਲੈਣ ਵਾਲੀ ਅਤੇ ਜਟਿਲ ਪ੍ਰਕਿਰਿਆ ਹੈ।