ਦਿੱਲੀ, ਮੁੰਬਈ ਵਰਗੇ ਸ਼ਹਿਰਾਂ 'ਚ ਘਰ ਖਰੀਦਣ ਦੀ ਸੋਚ ਰਹੇ ਲੋਕਾਂ ਲਈ ਖ਼ੁਸ਼ਖ਼ਬਰੀ

10/08/2020 5:46:55 PM

ਨਵੀਂ ਦਿੱਲੀ— ਮੁੰਬਈ, ਦਿੱਲੀ-ਐੱਨ. ਸੀ. ਆਰ. 'ਚ ਘਰ ਖਰੀਦਣ ਦੀ ਸੋਚ ਰਹੇ ਲੋਕਾਂ ਲਈ ਇਹ ਚੰਗ ਮੌਕਾ ਹੋ ਸਕਦਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮੰਗ 'ਚ ਗਿਰਾਵਟ ਆਉਣ ਨਾਲ ਇਸ ਸਾਲ ਜੁਲਾਈ ਤੋਂ ਸਤੰਬਰ ਦੌਰਾਨ ਦੇਸ਼ ਦੇ ਚੋਟੀ ਦੇ 6 ਸ਼ਹਿਰਾਂ 'ਚ ਘਰਾਂ ਦੀਆਂ ਕੀਮਤਾਂ 2 ਤੋਂ 7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਕ ਰਿਪੋਰਟ 'ਚ ਇਹ ਜਾਣਕਾਰੀ ਮਿਲੀ ਹੈ।

ਜਾਇਦਾਦ ਸਬੰਧੀ ਸਲਾਹ-ਮਸ਼ਵਰਾ ਸੇਵਾਵਾਂ ਦੇਣ ਵਾਲੀ ਕੰਪਨੀ 'ਨਾਈਟ ਫ੍ਰੈਂਕ ਇੰਡੀਆ' ਨੇ ਕਿਹਾ ਕਿ ਦੇਸ਼ ਦੇ ਛੇ ਪ੍ਰਮੁੱਖ ਸ਼ਹਿਰਾਂ ਦਿੱਲੀ-ਐੱਨ. ਸੀ. ਆਰ., ਮੁੰਬਈ, ਚੇਨੱਈ, ਪੁਣੇ, ਕੋਲਕਾਤਾ ਅਤੇ ਅਹਿਮਦਾਬਾਦ 'ਚ ਜੁਲਾਈ-ਸਤੰਬਰ ਦੌਰਾਨਾਂ ਘਰਾਂ ਦੀਆਂ ਔਸਤ ਕੀਮਤਾਂ 'ਚ ਦੋ ਤੋਂ ਸੱਤ ਫੀਸਦੀ ਦੀ ਗਿਰਾਵਟ ਆਈ ਹੈ।

ਹਾਲਾਂਕਿ, ਇਸ ਦੌਰਾਨ ਬੇਂਗਲੁਰੂ ਅਤੇ ਹੈਦਰਾਬਾਦ 'ਚ ਘਰਾਂ ਦੀ ਔਸਤ ਕੀਮਤ ਸਾਲ ਭਰ ਪਹਿਲਾਂ ਦੀ ਤੁਲਨਾ 'ਚ ਕ੍ਰਮਵਾਰ ਤਿੰਨ ਅਤੇ ਚਾਰ ਫੀਸਦੀ ਵਧੀ ਹੈ।

ਰਿਪੋਰਟ ਮੁਤਾਬਕ, ਸਭ ਤੋਂ ਵੱਧ 7 ਫੀਸਦੀ ਦੀ ਕਮੀ ਚੇਨੱਈ 'ਚ ਦਰਜ ਹੋਈ। ਇਸ ਤੋਂ ਬਾਅਦ ਦਿੱਲੀ ਐੱਨ. ਸੀ. ਆਰ. ਅਤੇ ਪੁਣੇ 'ਚ ਪੰਜ-ਪੰਜ ਫੀਸਦੀ ਦੀ ਕਮੀ ਆਈ। ਕੋਲਕਾਤਾ ਤੇ ਅਹਿਮਦਾਬਾਦ 'ਚ ਤਿੰਨ-ਤਿੰਨ ਫੀਸਦੀ ਅਤੇ ਮੁੰਬਈ 'ਚ ਦੋ ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ। ਕੰਪਨੀ ਨੇ ਕਿਹਾ ਕਿ ਦੇਸ਼ ਦੇ ਅੱਠ ਪ੍ਰਮੁੱਖ ਸ਼ਹਿਰਾਂ 'ਚੋਂ ਛੇ 'ਚ ਸਾਲਾਨਾ ਆਧਾਰ 'ਤੇ ਘਰਾਂ ਦੀਆਂ ਔਸਤ ਕੀਮਤਾਂ 'ਚ ਕਮੀ ਆਈ ਹੈ। ਰਿਪੋਰਟ ਮੁਤਾਬਕ, ਸਤੰਬਰ ਤਿਮਾਹੀ 'ਚ 33,403 ਰਿਹਾਇਸ਼ੀ ਘਰਾਂ ਦੀ ਵਿਕਰੀ ਹੋਈ। ਇਹ ਜੂਨ ਤਿਮਾਹੀ 'ਚ ਵਿਕੇ 9,632 ਨਾਲੋਂ 3.5 ਗੁਣਾ ਜ਼ਿਆਦਾ ਹਨ।

Sanjeev

This news is Content Editor Sanjeev