ਸਤੰਬਰ ''ਚ ਕਾਰਡ ਨਾਲ ਭੁਗਤਾਨ 84 ਫ਼ੀਸਦੀ ਵਧਿਆ

11/19/2017 11:24:41 PM

ਮੁੰਬਈ— ਦੇਸ਼ 'ਚ ਸਤੰਬਰ 'ਚ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਨਾਲ ਟ੍ਰਾਂਜ਼ੈਕਸ਼ਨ ਜਾਂ ਭੁਗਤਾਨ 84 ਫ਼ੀਸਦੀ ਦੇ ਜ਼ਬਰਦਸਤ ਉਛਾਲ ਨਾਲ 74,090 ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ ਸਤੰਬਰ, 2016 'ਚ 40,130 ਕਰੋੜ ਰੁਪਏ ਸੀ। ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਨਕਦੀ ਰਹਿਤ ਲੈਣ-ਦੇਣ ਨੂੰ ਹੱਲਾਸ਼ੇਰੀ ਦੇਣ ਦੀ ਵਜ੍ਹਾ ਨਾਲ ਕਾਰਡਾਂ ਰਾਹੀਂ ਭੁਗਤਾਨ 'ਚ ਜ਼ਿਕਰਯੋਗ ਵਾਧਾ ਹੋ ਰਿਹਾ ਹੈ। ਯੂਰਪੀ ਭੁਗਤਾਨ ਹੱਲ ਦਾਤਾ ਵਰਲਡਲਾਈਨ ਨੇ ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਸਾਰੇ ਪੁਆਇੰਟ ਆਫ ਸੇਲਸ (ਪੀ. ਓ. ਐੱਸ.) 'ਤੇ ਸਤੰਬਰ 'ਚ ਟ੍ਰਾਂਜ਼ੈਕਸ਼ਨ 86 ਫ਼ੀਸਦੀ ਵਧ ਕੇ 37.8 ਕਰੋੜ 'ਤੇ ਪਹੁੰਚ ਗਿਆ ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ 20.3 ਕਰੋੜ ਸੀ।