ਸੂਬਿਆਂ ਨੂੰ 49 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਮਿਲੇਗਾ ਪਿਆਜ਼ : ਪਾਸਵਾਨ

01/08/2020 12:27:12 AM

ਨਵੀਂ ਦਿੱਲੀ (ਯੂ. ਐੱਨ. ਆਈ.)-ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਕਿ ਸੂਬਿਆਂ ਨੂੰ 49 ਤੋਂ 55 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਉਨ੍ਹਾਂ ਦੀ ਮੰਗ ਅਨੁਸਾਰ ਪਿਆਜ਼ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ’ਤੇ ਜੋ ਰਾਸ਼ੀ ਖਰਚ ਕੀਤੀ ਜਾਵੇਗੀ, ਉਸ ਨੂੰ ਕੇਂਦਰ ਸਰਕਾਰ ਸਹਿਣ ਕਰੇਗੀ। ਦਿੱਲੀ ’ਚ ਸਫਲ, ਕੇਂਦਰੀ ਭੰਡਾਰ ਅਤੇ ਨੈਫੇਡ ਦੇ ਮਾਧਿਅਮ ਨਾਲ ਖਪਤਕਾਰਾਂ ਨੂੰ ਪਿਆਜ਼ ਮੁਹੱਈਆ ਕਰਵਾਇਆ ਜਾਵੇਗਾ।

ਪਾਸਵਾਨ ਨੇ ਕਿਹਾ ਕਿ ਇਸ ਵਾਰ ਦੇਰੀ ਨਾਲ ਪਿਆਜ਼ ਲਾਉਣ ਅਤੇ ਸਾਉਣੀ ਦੌਰਾਨ ਮੀਂਹ ਪੈਣ ਕਾਰਣ ਮਹਾਰਾਸ਼ਟਰ, ਕਰਨਾਟਕ ਅਤੇ ਮੱਧ ਪ੍ਰਦੇਸ਼ ’ਚ ਪਿਆਜ਼ ਦੀ ਫਸਲ ਨੂੰ ਭਾਰੀ ਨੁਕਸਾਨ ਹੋਇਆ, ਜਿਸ ਨਾਲ ਇਸ ਦੇ ਉਤਪਾਦਨ ’ਚ 25 ਫ਼ੀਸਦੀ ਦੀ ਕਮੀ ਆਉਣ ਦਾ ਅੰਦਾਜ਼ਾ ਹੈ। ਪਿਛਲੇ ਸਾਲ ਜਨਵਰੀ ’ਚ ਇਸ ਸਮੇਂ ਤੱਕ ਪਿਆਜ਼ ਦਾ ਉਤਪਾਦਨ 13.80 ਲੱਖ ਟਨ ਹੋਇਆ ਸੀ, ਜਦੋਂ ਕਿ ਇਸ ਵਾਰ 9.25 ਲੱਖ ਟਨ ਪਿਆਜ਼ ਦਾ ਉਤਪਾਦਨ ਹੋਇਆ ਹੈ। ਫਰਵਰੀ ਤੱਕ 22.62 ਲੱਖ ਟਨ ਪਿਆਜ਼ ਦੇ ਉਤਪਾਦਨ ਦਾ ਅੰਦਾਜ਼ਾ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਰੋਜ਼ਾਨਾ 67,000 ਟਨ ਪਿਆਜ਼ ਦੀ ਮੰਗ ਹੈ ਅਤੇ ਸਰਕਾਰ ਇਸ ਜ਼ਰੂਰਤ ਨੂੰ ਪੂਰਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗੀ।

Karan Kumar

This news is Content Editor Karan Kumar